ਸੰਗਰੂਰ (ਰਾਜੇਸ਼ ਕੋਹਲੀ) : ਵਿਦੇਸ਼ ਜਾਣ ਦੀ ਚਾਹਤ 'ਚ ਪੰਜਾਬ ਦੇ ਨੌਜਵਾਨ ਫਰਜੀ ਟਰੈਵਲ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਧੋਖਾ ਹੋਇਆ ਹੈ ਸੰਗਰੂਰ ਦੇ ਬਾਲੀਆਂ ਪਿੰਡ ਦੇ ਜਸਵਿੰਦਰ ਤੇ ਸੰਦੀਪ ਨਾਲ। ਦੋਸ਼ ਹੈ ਕਿ ਏਜੰਟ ਨੇ ਇਨ੍ਹਾਂ ਨੂੰ ਵਰਕ ਪਰਮਿਟ ਕਹਿ ਕੇ ਟੂਰਿਸਟ ਵੀਜ਼ਾ 'ਤੇ ਮਲੇਸ਼ੀਆ ਭੇਜ ਦਿੱਤਾ ਸੀ। ਹੁਣ ਪਿਛਲੇ 3 ਮਹੀਨਿਆਂ ਤੋਂ ਇਨ੍ਹਾਂ ਦੀ ਆਪਣੇ ਪਰਿਵਾਰ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਹੈ। ਪਰਿਵਾਰਕ ਮੈਂਬਰ ਬੱਚਿਆਂ ਨੂੰ ਵਾਪਸ ਪੰਜਾਬ ਲਿਆਉਣ ਲਈ ਤੜਪ ਰਹੇ ਹਨ।

ਵਿਦੇਸ਼ੀ ਧਰਤੀ 'ਚ ਫਸੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਵਾਲੇ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਕੋਲ ਫਰਿਆਦ ਲੈ ਕੇ ਪਹੁੰਚੇ ਹਨ, ਜਿਥੇ ਹਰਪਾਲ ਚੀਮਾ ਨਾਲ ਇਨ੍ਹਾਂ ਦੀ ਮੁਲਾਕਾਤ ਹੋਈ ਤੇ ਇਨ੍ਹਾਂ ਨੇ ਚੀਮਾ ਅੱਗੇ ਬੱਚਿਆਂ ਨੂੰ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ।
ਪੈਸਿਆਂ ਦੇ ਲਾਲਚ 'ਚ ਫਰਜੀ ਏਜੰਟ ਨੌਜਵਾਨਾਂ ਦੀ ਜ਼ਿੰਦਗੀ ਤੱਕ ਦਾਅ 'ਤੇ ਲਗਾ ਰਹੇ ਹਨ। ਸਿਰਫ ਇਨ੍ਹਾਂ 2 ਨੌਜਵਾਨਾਂ ਨਾਲ ਹੀ ਨਹੀਂ, ਸਗੋਂ ਕਈ ਲੋਕਾਂ ਨਾਲ ਧੋਖਾ ਹੋ ਚੁੱਕਾ ਤੇ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਲੋੜ ਹੈ ਫਰਜੀ ਏਜੰਟਾਂ 'ਤੇ ਸ਼ਖ਼ਤੀ ਕਰਨ ਦੀ ਤਾਂ ਜੋ ਕੋਈ ਹੋਰ ਇਸ ਦਾ ਸ਼ਿਕਾਰ ਨਾ ਹੋ ਸਕੇ।
ਮਾਂ ਦੀ ਵਾਪਸੀ ਲਈ ਮੋਦੀ ਨੂੰ ਤਿੰਨ ਬੱਚਿਆਂ ਦੀ ਗੁਹਾਰ
NEXT STORY