ਸੰਗਰੂਰ (ਵਿਵੇਕ ਸਿੰਧਵਾਨੀ) -ਸਰਕਾਰੀ ਸਕੂਲਾਂ ’ਚ ਬੱਚਿਆਂ ਦਾ ਦਾਖਲਾ ਵਧਾਉਣ ਲਈ ਸਿੱਖਿਆ ਵਿਭਾਗ ਵੱਲੋਂ ਚਲਾਈ ਮੁਹਿੰਮ ਤਹਿਤ ਸਰਕਾਰੀ ਮਿਡਲ ਸਕੂਲ ਕਲੌਦੀ ਵੱਲੋਂ ਪਿੰਡ ’ਚ ਰੈਲੀ ਕੱਢੀ ਗਈ। ਰੈਲੀ ਰਾਹੀਂ ਪਿੰਡ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚੇ ਸਰਕਾਰੀ ਸਕੂਲ ’ਚ ਦਾਖਲ ਕਰਵਾਉਣ। ਅਧਿਆਪਕਾਂ ਵੱਲੋਂ ਸਰਕਾਰੀ ਸਕੂਲਾਂ ’ਚ ਮਿਲਦੀ ਮੁਫ਼ਤ ਸਿੱਖਿਆ, ਦੁਪਹਿਰ ਦੇ ਖਾਣੇ , ਮੁਫ਼ਤ ਮਿਲਦੀਆਂ ਕਿਤਾਬਾਂ, ਮੁਫ਼ਤ ਵਰਦੀਆਂ ਅਤੇ ਵਜ਼ੀਫ਼ੇ ਆਦਿ ਸਕੀਮਾਂ ਤੋਂ ਵੀ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਗਿਆ। ਇਸ ਸਮੇਂ ਪ੍ਰਿੰਸੀਪਲ ਬਲਵਿੰਦਰ ਕੁਮਾਰ, ਮੁੱਖ ਅਧਿਆਪਕਾਂ ਬਲਵਿੰਦਰ ਕੌਰ, ਬੀ. ਐੱਮ. ਸਾਇੰਸ ਗੁਰਮੇਲ ਸਿੰਘ, ਬੀ. ਐੱਮ. ਮੈਥ ਓਮ ਪ੍ਰਕਾਸ਼, ਅਧਿਆਪਕ ਕਰਤਾਰ ਸਿੰਘ, ਮਾਸਟਰ ਲਛਮਨ ਸਿੰਘ ਚੱਠਾ, ਸੀਮਾ ਗੁਪਤਾ, ਸ਼ਮਸ਼ੇਰ ਸਿੰਘ ਭਿੰਡਰਾਂ, ਗੁਰਵਿੰਦਰਪਾਲ ਵਰਮਾ, ਕਿਰਨਪਾਲ ਕੌਰ ਆਦਿ ਵੀ ਹਾਜ਼ਰ ਸਨ
ਗਣਤੰਤਰ ਦਿਵਸ ਦੇ ਮੱਦੇਨਜ਼ਰ ਸਬ ਜੇਲ ਮਾਲੇਰਕੋਟਲਾ ਦਾ ਨਿਰੀਖਣ
NEXT STORY