ਸਿੰਗਾਪੁਰ (ਭਾਸ਼ਾ)- ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੰਡੋਨੇਸ਼ੀਆ ਵਿਚ ਅਧਿਕਾਰੀਆਂ ਨੇ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਚੈਨਲ ਨਿਊਜ਼ ਏਸ਼ੀਆ ਨੇ ਇੱਕ ਖ਼ਬਰ ਵਿੱਚ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਤਸਕਰਾਂ ਦੇ ਚੁੰਗਲ ਵਿੱਚੋਂ ਛੁਡਾਏ ਗਏ ਛੇ ਬੱਚਿਆਂ ਵਿੱਚੋਂ ਪੰਜ ਸਿੰਗਾਪੁਰ ਵਿੱਚ ਲੋਕਾਂ ਨੂੰ ਵੇਚਣੇ ਸਨ। ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਗਿਰੋਹ ਨੇ 2023 ਤੋਂ ਲੈ ਕੇ ਹੁਣ ਤੱਕ ਕਥਿਤ ਤੌਰ 'ਤੇ 24 ਅਜਿਹੇ ਸੌਦੇ ਕੀਤੇ ਹਨ। ਪੱਛਮੀ ਜਾਵਾ ਪੁਲਸ ਦੇ ਲੋਕ ਸੰਪਰਕ ਮੁਖੀ ਹੈਂਦਰਾ ਰੋਚਮਾਵਾਨ ਦੇ ਹਵਾਲੇ ਨਾਲ ਖ਼ਬਰ ਵਿੱਚ ਕਿਹਾ ਗਿਆ ਹੈ ਕਿ ਕਥਿਤ ਮਨੁੱਖੀ ਤਸਕਰੀ ਮਾਮਲੇ ਵਿੱਚ 12 ਲੋਕਾਂ ਨੂੰ ਸ਼ੱਕੀ ਮੰਨਿਆ ਗਿਆ ਸੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਕਦੋਂ ਗ੍ਰਿਫ਼ਤਾਰ ਕੀਤਾ ਗਿਆ।
ਪੱਛਮੀ ਜਾਵਾ ਪੁਲਸ ਵਿਭਾਗ ਦੇ ਅਪਰਾਧ ਜਾਂਚ ਨਿਰਦੇਸ਼ਕ ਸੁਰਵਨ ਨੇ ਕਿਹਾ ਕਿ ਹੁਣ ਤੱਕ 24 ਬੱਚੇ ਵੇਚੇ ਗਏ ਹਨ, ਜਿਨ੍ਹਾਂ ਵਿੱਚੋਂ 15 ਸਿੰਗਾਪੁਰ ਵਿੱਚ ਵੇਚੇ ਗਏ ਸਨ। ਉਨ੍ਹਾਂ ਕਿਹਾ ਕਿ ਛੁਡਾਏ ਗਏ ਛੇ ਬੱਚਿਆਂ ਵਿੱਚੋਂ ਪੰਜ ਸਿੰਗਾਪੁਰ ਭੇਜੇ ਜਾਣੇ ਸਨ, ਜਦੋਂ ਕਿ ਇੱਕ ਇੰਡੋਨੇਸ਼ੀਆਈ ਟਾਪੂ ਸਮੂਹ ਦੇ ਇੱਕ ਹੋਰ ਖੇਤਰ ਪੋਂਟੀਆਨਾਕ ਭੇਜਿਆ ਜਾ ਰਿਹਾ ਸੀ। ਉਨ੍ਹਾਂ ਪਹਿਲਾਂ ਸਥਾਨਕ ਮੀਡੀਆ ਨੂੰ ਦੱਸਿਆ ਸੀ ਕਿ ਛੁਡਾਏ ਗਏ ਛੇ ਬੱਚੇ ਦੋ ਤੋਂ ਤਿੰਨ ਮਹੀਨੇ ਦੇ ਸਨ। ਨਿਊਜ਼ ਏਜੰਸੀ ਸੀਐਨਐਨ ਇੰਡੋਨੇਸ਼ੀਆ ਨੇ ਸੁਰਾਵੋਨ ਦੇ ਹਵਾਲੇ ਨਾਲ ਕਿਹਾ,"ਸ਼ੱਕੀਆਂ ਦੇ ਬਿਆਨਾਂ ਅਨੁਸਾਰ ਬੱਚਿਆਂ ਨੂੰ ਸਿੰਗਾਪੁਰ ਵਿੱਚ ਗੋਦ ਲੈਣ ਲਈ ਦਿੱਤਾ ਜਾਣਾ ਸੀ, ਪਰ ਮਾਮਲੇ ਦੀ ਜਾਂਚ ਜਾਰੀ ਹੈ।"
ਪੜ੍ਹੋ ਇਹ ਅਹਿਮ ਖ਼ਬਰ-ਸ਼ਰਮਨਾਕ! ਕੁੜੀਆਂ ਨੂੰ ਵਰਗਲਾ ਕੀਤਾ ਜਾ ਰਿਹੈ ਇਹ ਗੈਰ ਕਾਨੂੰਨੀ ਵਪਾਰ
ਸੁਰਾਵੋਨ ਅਨੁਸਾਰ ਛੁਡਾਏ ਗਏ ਛੇ ਬੱਚਿਆਂ ਨੂੰ ਡਾਕਟਰੀ ਇਲਾਜ ਲਈ ਬੈਂਡੁੰਗ (ਪੱਛਮੀ ਜਾਵਾ ਦੀ ਰਾਜਧਾਨੀ) ਦੇ ਭਯੰਗਕਾਰਾ ਸਰਤਿਕਾ ਅਸੀਹ ਹਸਪਤਾਲ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਤਾ ਉਦੋਂ ਲੱਗਿਆ ਜਦੋਂ ਇੱਕ ਮਾਤਾ-ਪਿਤਾ ਨੇ ਰਿਪੋਰਟ ਦਿੱਤੀ ਕਿ ਉਨ੍ਹਾਂ ਦੇ ਬੱਚੇ ਨੂੰ ਕਿਸੇ ਅਣਜਾਣ ਵਿਅਕਤੀ ਨੇ ਅਗਵਾ ਕਰ ਲਿਆ ਹੈ। ਸੀ.ਐਨ.ਐਨ ਇੰਡੋਨੇਸ਼ੀਆ ਦੁਆਰਾ ਸੁਰਾਵੋਨ ਦੇ ਹਵਾਲੇ ਨਾਲ ਕਿਹਾ ਗਿਆ, "ਜ਼ਿਆਦਾਤਰ ਮਾਮਲੇ ਪੱਛਮੀ ਜਾਵਾ ਤੋਂ ਹਨ।" ਸ਼ੱਕੀਆਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਪੁਲਸ ਨੇ ਪਾਇਆ ਕਿ ਹਰੇਕ ਬੱਚੇ ਨੂੰ ਸਿੰਗਾਪੁਰ ਵਿੱਚ 1 ਕਰੋੜ (ਇੰਡੋਨੇਸ਼ੀਆਈ) ਰੁਪਏ ਤੋਂ ਵੱਧ ਵਿੱਚ ਵੇਚਿਆ ਗਿਆ ਸੀ। ਸੁਰਾਵੋਨ ਨੇ ਇੱਕ ਹੋਰ ਇੰਟਰਵਿਊ ਵਿੱਚ ਕਿਹਾ, "ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਤੋਂ ਲਗਭਗ 1.1 ਕਰੋੜ ਤੋਂ 1.6 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਸੀ।" ਉਨ੍ਹਾਂ ਕਿਹਾ ਕਿ ਸ਼ੱਕੀਆਂ ਨੇ ਕੁਝ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਖਰੀਦਿਆ ਜਦੋਂ ਕਿ ਕੁਝ ਨੂੰ ਕਥਿਤ ਤੌਰ 'ਤੇ ਅਗਵਾ ਕੀਤਾ ਗਿਆ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇੰਡੋਨੇਸ਼ੀਆ ਤੋਂ ਸਿੰਗਾਪੁਰ ਵਿੱਚ ਬੱਚਿਆਂ ਦੀ ਤਸਕਰੀ ਵਿੱਚ ਸ਼ਾਮਲ ਕਿਸੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ,2016 ਵਿੱਚ ਇੰਡੋਨੇਸ਼ੀਆਈ ਅਧਿਕਾਰੀਆਂ ਨੇ ਬਾਟਮ ਵਿੱਚ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਜੋ ਕਥਿਤ ਤੌਰ 'ਤੇ ਤਿੰਨ ਮਹੀਨੇ ਦੇ ਬੱਚੇ ਨੂੰ ਸਿੰਗਾਪੁਰ ਨੂੰ ਲਗਭਗ 8,000 ਅਮਰੀਕੀ ਡਾਲਰ ਵਿੱਚ ਵੇਚਣ ਦੀ ਯੋਜਨਾ ਬਣਾ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
Australia ਨੇ ਕਾਮਿਆਂ ਲਈ ਖੋਲ੍ਹੇ ਦਰਵਾਜ਼ੇ, ਸਿੱਧਾ ਮਿਲੇਗਾ ਵਰਕ ਪਰਮਿਟ
NEXT STORY