ਸੰਗਰੂਰ (ਸ਼ਾਮ)-ਨਸ਼ਿਆਂ ਖਿਲਾਫ ਚਲਾਈ ਮੁਹਿੰਮ ਦੌਰਾਨ ਤਪਾ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ, ਜਦ ਇਕ ਹੌਂਡਾ ਗੱਡੀ ਦੀ ਚੈਕਿੰਗ ਦੌਰਾਨ 25 ਪੇਟੀਆਂ ਸ਼ਰਾਬ ਹਰਿਆਣਾ ਬਰਾਮਦ ਕੀਤੀਆਂ ਪਰ ਮੌਕੇ ਤੋਂ ਦੋਸ਼ੀ ਸ਼ਰਾਬ ਸਣੇ ਗੱਡੀ ਛੱਡਕੇ ਫਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਮਹਿਲਾ ਥਾਣੇਦਾਰ ਪਰਮਿੰਦਰਜੀਤ ਕੌਰ ਥਾਣਾ ਮੁਖੀ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਸਬ ਇੰਸਪੈਕਟਰ ਰਣਧੀਰ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਗਸ਼ਤ ਕਰ ਰਹੀ ਸੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਇਕ ਹੌਂਡਾ ਗੱਡੀ ’ਚ ਸਵਾਰ ਕੁਝ ਅਣਪਛਾਤੇ ਵਿਅਕਤੀ ਆਪਣੇ ਸਾਥੀਆਂ ਨਾਲ ਹਰਿਆਣਾ ਮਾਰਕਾ ਦੀ ਸ਼ਰਾਬ ਸਸਤੇ ਭਾਅ ’ਤੇ ਲਿਆ ਕੇ ਮਹਿੰਗੇ ਭਾਅ ਦਾ ਧੰਦਾ ਕਰ ਰਿਹਾ ਹੈ। ਜਦ ਪੁਲਸ ਨੇ ਮੁਖਬਰੀ ਦੇ ਆਧਾਰ ’ਤੇ ਕੱਸੀ ਰੋਡ ਤੋਂ ਇਕ ਹੌਂਡਾ ਗੱਡੀ ’ਚ ਲੱਦੀਆਂ 25 ਪੇਟੀਆਂ ਹਰਿਆਣਾ ਮਾਰਕਾ ਫਡ਼ੀਆਂ ਤਾਂ ਦੋਸ਼ੀ ਹਨੇਰੇ ਦਾ ਫਾਇਦਾ ਉਠਾ ਕੇ ਭੱਜਣ ’ਚ ਸਫਲ ਹੋ ਗਏ। ਪੁਲਸ ਨੇ ਗੱਡੀ ਸਮੇਤ ਸਰਾਬ ਕਬਜ਼ੇ ’ਚ ਲੈਕੇ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਭਾਜਪਾ ਸਰਕਾਰ ਦਾ ਆਖਰੀ ਬਜਟ ਖੋਖਲਾ ਅਤੇ ਨਿਰਾਸ਼ਾਜਨਕ : ਢਿੱਲੋਂ
NEXT STORY