ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਭਾਜਪਾ ਸਰਕਾਰ ਦਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਖਰੀ ਬਜਟ ਖੋਖਲਾ ਤੇ ਸਾਰੇ ਵਰਗਾਂ ਲਈ ਬਹੁਤ ਹੀ ਨਿਰਾਸ਼ਾਜਨਕ ਰਿਹਾ। ਇਹ ਅੰਤਰਿਮ ਬਜਟ ਨਹੀਂ ਸੀ ਸਗੋਂ ਇਕ ਚੋਣਾਂ ਸਬੰਧੀ ਭਾਸ਼ਣ ਸੀ ਤੇ ਜੁਮਲਿਆਂ ਨਾਲ ਭਰਿਆ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜਿਹਡ਼ੀ ਭਾਜਪਾ ਸਰਕਾਰ ਨੇ ਪਿਛਲੇ 4-5 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਨਾਲ ਵਿਤਕਰਾ ਕੀਤਾ, ਉਹ ਭਾਜਪਾ ਸਰਕਾਰ ਨੇ ਇਸ ਬਜਟ ਵਿਚ ਵੀ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ। ਭਾਜਪਾ ਮੰਤਰੀ ਨੇ ਕਿਹਾ ਕੀ ਕਿਸਾਨਾਂ ਨੂੰ ਸਹੀ ਐੱਮ.ਐੱਸ.ਪੀ. ਮਿਲ ਰਿਹਾ ਹੈ ਪਰ ਜੇਕਰ ਇਹ ਸੱਚ ਹੁੰਦਾ ਤਾਂ ਰਾਸ਼ਟਰੀ ਪੱਧਰ ’ਤੇ ਪੰਜ ਪ੍ਰਦਰਸ਼ਨ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਨਾ ਹੁੰਦੇ। ਕਿਸਾਨਾਂ ਦੀ ਦੁੱਗਣੀ ਆਮਦਨ ਕਰਨ ਦਾ ਜੁਮਲਾ ਕਰਨ ਵਾਲੀ ਭਾਜਪਾ ਸਰਕਾਰ ਹੁਣ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ। ਬਾਕੀ ਵਰਗਾਂ ਲਈ ਵੀ ਭਾਜਪਾ ਨੇ ਜੁਮਲਿਆਂ ਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਹੈ l ਜੇਕਰ ਕੇਂਦਰ ਸਰਕਾਰ ਦੀਆਂ ਹੋਰ ਸਕੀਮਾਂ ਬਾਰੇ ਵੀ ਤੱਥਾਂ ਦੇ ਅਧਾਰ ’ਤੇ ਗੱਲ ਕਰੀਏ ਤੇ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਵਿੱਤੀ ਸਥਿਰਤਾ ਨੂੰ ਨੁਕਸਾਨ ਪਹੁੰਚਿਆ ਹੈ। ਭਾਜਪਾ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਬਣੇ ਮਕਾਨ ਸਬੰਧੀ ਜਿਹਡ਼ੇ ਤੱਥ ਪੇਸ਼ ਕੀਤੇ ਗਏ, ਉਹ ਗਲਤ ਹਨ। ਮੁਦਰਾ ਲੋਨ ਦੀ ਜੇਕਰ ਗੱਲ ਕਰੀਏ ਤੇ ਇਸ ਯੋਜਨਾ ਨੇ ਵੀ ਗ਼ੈਰ-ਕਾਰਜਕਾਰੀ ਜਾਇਦਾਦ (ਐੱਨ.ਪੀ.ਏ.) ਨੂੰ ਹੀ ਵਧਾਉਣ ਦਾ ਕੰਮ ਕੀਤਾ ਹੈ ਅਤੇ ਸਾਬਕਾ ਆਰ.ਬੀ.ਆਈ. ਗਵਰਨਰ ਨੇ ਇਸ ਸਕੀਮ ਨੂੰ ਅਰਥ ਵਿਵਸਥਾ ਲਈ ਖਤਰਨਾਕ ਦੱਸਿਆ ਸੀ l ਜੇਕਰ ਪਿੰਡਾਂ ਤੱਕ ਬਿਜਲੀ ਪਹੁੰਚਾਉਣ ਦੀ ਵੀ ਗੱਲ ਕਰੀਏ ਤੇ ਕਾਂਗਰਸ ਸਰਕਾਰ ਦੌਰਾਨ ਹਰ ਸਾਲ 12030 ਪਿੰਡਾਂ ਤੱਕ ਤੇ ਬੀ.ਜੇ.ਪੀ. ਸਰਕਾਰ ਦੌਰਾਨ 4842 ਪਿੰਡਾਂ ਤੱਕ ਸਾਲਾਨਾ ਬਿਜਲੀ ਪਹੁੰਚਾਈ ਗਈ। ਗ਼ੈਰ-ਕਾਰਜਕਾਰੀ ਜਾਇਦਾਦ (ਐੱਨ.ਪੀ.ਏ.) ਵਿਚ ਵੀ ਭਾਜਪਾ ਸਰਕਾਰ ਦੌਰਾਨ ਭਾਰੀ ਇਜ਼ਾਫਾ ਵੇਖਣ ਨੂੰ ਮਿਲਿਆ। ਮੱਧਮ ਵਰਗ ਨੇ ਵੀ ਪੈਟਰੋਲ ਡੀਜ਼ਲ ਤੇ ਐਕਸਾਈਜ਼ ਡਿਊਟੀ ਦੇ ਨਾਂ ’ਤੇ ਕਰੋਡ਼ਾਂ ਰੁਪਏ ਟੈਕਸ ਭਰਿਆ ਪਰ ਉਨ੍ਹਾਂ ਲਈ ਵੀ ਇਸ ਬਜਟ ਵਿਚ ਕੁਝ ਨਹੀਂ ਸੀ। ਕੁੱਲ ਮਿਲਾ ਕੇ ਜੇਕਰ ਬਜਟ ਦੀ ਗੱਲ ਕਰੀਏ ਤੇ ਇਹ ਬਜਟ ਆਮ ਜਨਤਾ ਲਈ ਪੂਰੀ ਤਰਾਂ ਨਿਰਾਸ਼ਾਜਨਕ ਰਿਹਾ। ਭਾਜਪਾ ਰਾਜ ਦੇ ਦੌਰਾਨ ਬੇਰੋਜ਼ਗਾਰੀ ਵਧ ਰਹੀ ਹੈ, ਮੱਧਮ ਵਰਗ ਬੁਰੀ ਤਰਾਂ ਪਿਸ ਰਿਹਾ ਹੈ ਤੇ ਵਪਾਰੀ ਵਰਗ, ਕਿਸਾਨ ਵਰਗ ਨਿਰਾਸ਼ ਹੈ। ਇਸ ਵਿਚ ਸਿਰਫ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ ਕੀਤੇ ਗਈ ਹੈ ਪਰ ਹੁਣ ਦੇਸ਼ ਦੀ ਜਨਤਾ ਨੇ ਭਾਜਪਾ ਸਰਕਾਰ ਦਾ ਪਿਛਲੇ ਸਾਲਾਂ ਦਾ ਕਾਰਜਕਾਲ ਵੇਖ ਲਿਆ ਹੈ ਅਤੇ ਉਹ ਵੀ ਇਹ ਗੱਲ ਜਾਣ ਗਏ ਹਨ ਕਿ ਇਸ ਬਜਟ ਕੋਈ ਵਜ਼ਨ ਨਹੀਂ ਹੈ।
ਸ਼ਹਿਰ ’ਚ ਲੱਗੇ ਏ. ਟੀ. ਐੱਮਜ਼ ਦੀ ਪੁਲਸ ਨਹੀਂ ਕਰ ਪਾ ਰਹੀ ਸੁਰੱਖਿਆ
NEXT STORY