ਸੰਗਰੂਰ (ਮੰਗਲਾ)- ਲਾਇਨਜ਼ ਕਲੱਬ (ਰਾਇਲਜ਼) ਵੱਲੋਂ ਪ੍ਰਧਾਨ ਮਨਪ੍ਰੀਤ ਸਿੰਘ ਦੀ ਅਗਵਾਈ ’ਚ ਇਕ ਗਰੀਬ ਲਡ਼ਕੀ ਦੇ ਵਿਆਹ ਲਈ ਚੈੱਕ ਭੇਟ ਕੀਤਾ ਗਿਆ । ਇਸ ਮੌਕੇ ਕਲੱਬ ਦੇ ਚੇਅਰਮੈਨ ਮਨਿੰਦਰ ਸਿੰਘ ਲਖਮੀਰਵਾਲਾ ਵਿਸ਼ੇਸ਼ ਰੁੂਪ ’ਚ ਮੌਜੂਦ ਰਹੇ। ਇਸ ਮੌਕੇ ਚੇਅਰਮੈਨ ਮਨਿਦਰ ਸਿੰਘ ਲਖਮੀਰਵਾਲਾ ਨੇ ਕਿਹਾ ਕਿ ਕਲੱਬ ਦੁਆਰਾ ਹਮੇਸ਼ਾਂ ਹੀ ਲੋਕ ਭਲਾਈ ਦੇ ਕੰਮਾਂ ’ਚ ਵੱਧ ਚਡ਼੍ਹ ਕੇ ਕੰਮ ਕੀਤੇ ਜਾਂਦੇ ਹਨ ਤੇ ਅੱਗੇ ਵੀ ਕੀਤੇ ਜਾਂਦੇ ਰਹਿਣਗੇ। ਇਸ ਮੌਕੇ ਸੈਕਟਰੀ ਪਰਮਿੰਦਰ ਸਿੰਘ ਜਾਰਜ, ਖਜ਼ਾਨਚੀ ਕਰੁਣ ਬਬਲਾ, ਅਸ਼ਵਨੀ ਕਾਂਸਲ, ਹਰਪ੍ਰੀਤ ਸਿੱਧੁੂ, ਕੁਲਵੀਰ ਸਿੰਘ ਚਹਿਲ, ਗੁਰਮੇਲ ਸਿੱਧੂ, ਰਾਜੇਸ਼ ਗਰਗ, ਮੁਨੀਸ਼ ਗੋਇਲ ਆਦਿ ਮੌਜੂਦ ਸਨ।
ਆਮਿਰ ਅਸ਼ਰਫ ਨੇ ਬਤੌਰ ਐਕਸ਼ੀਅਨ ਬਿਜਲੀ ਬੋਰਡ ਦਾ ਸੰਭਾਲਿਆ ਅਹੁਦਾ
NEXT STORY