ਸੰਗਰੂਰ (ਰਾਕੇਸ਼)-ਥਾਣਾ ਭਦੌਡ਼ ਦੇ ਸਬ-ਇੰਸਪੈਕਟਰ ਹਰਸਿਮਰਨਜੀਤ ਸਿੰਘ ਵੱਲੋਂ ਅੱਜ ਕੈਮਿਸਟ ਐਸੋ. ਦੇ ਪ੍ਰਧਾਨ ਵਿਪਨ ਗੁਪਤਾ ਦੇ ਗ੍ਰਹਿ ਵਿਖੇ ਕੈਮਿਸਟ ਐਸੋ. ਦੇ ਨਾਲ ਮੀਟਿੰਗ ਰੱਖੀ ਗਈ। ਥਾਣਾ ਭਦੌਡ਼ ਦੇ ਸਬ-ਇੰਸਪੈਕਟਰ ਹਰਸਿਮਰਨਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੋਈ ਕੈਮਿਸਟ ਨਸ਼ਾ ਵੇਚਣ ਦਾ ਆਦੀ ਹੈ ਤਾਂ ਉਹ ਨਸ਼ਾ ਵੇਚਣਾ ਬੰਦ ਕਰ ਦੇਵੇ ਨਹੀਂ ਤਾਂ ਉਸ ’ਤੇ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹ ਕੈਮਿਸਟ ਚਾਹੇ ਕਿਸੇ ਵੀ ਰਾਜਨੀਤਕ ਪਾਰਟੀ ਦੇ ਨਾਲ ਸਬੰਧਤ ਹੋਵੇ, ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਸਮੇਂ ਕੈਮਿਸਟ ਐਸੋ. ਦੇ ਪ੍ਰਧਾਨ ਵਿਪਨ ਗੁਪਤਾ ਨੇ ਕਿਹਾ ਕਿ ਜੇਕਰ ਕੋਈ ਕੈਮਿਸਟ ਨਸ਼ਾ ਵੇਚਦਾ ਫਡ਼ਿਆ ਜਾਂਦਾ ਹੈ ਤਾਂ ਕੈਮਿਸਟ ਐਸੋ. ਉਸ ਦਾ ਮੁਕੰਮਲ ਤੌਰ ’ਤੇ ਬਾਈਕਾਟ ਕਰੇਗਾ ਅਤੇ ਉਸ ਦਾ ਕੋਈ ਵੀ ਸਾਥ ਨਹੀਂ ਦਿੱਤਾ ਜਾਵੇਗਾ। ਇਸ ਮੌਕੇ ਕੈਮਿਸਟ ਅੈਸੋ. ਦੇ ਪ੍ਰਧਾਨ ਵਿਪਨ ਗੁਪਤਾ, ਰਾਜੀਵ ਰਿੰਕੂ, ਸੰਜੀਵ ਗਰਗ, ਵਿਨੋਦ ਕੁਮਾਰ, ਪ੍ਰਿੰਸ ਗੁਪਤਾ, ਨਰੇਸ਼ ਬੱਬੂ, ਗੁਰਤੇਜ ਸਿੰਘ ਧਾਲੀਵਾਲ, ਪਵਿੱਤਰ ਸਿੰਘ, ਸਾਧੂ ਸਿੰਘ, ਰਾਕੇਸ਼ ਕੁਮਾਰ, ਮੋਹਿਤ ਕੁਮਾਰ, ਗੁਰਜੀਤ ਸਿੰਘ ਪੱਪੂ, ਗੁਰਦੀਪ ਸਿੰਘ, ਆਸ਼ੂ ਸਿੰਗਲਾ, ਸੁਸ਼ੀਲ ਕੁਮਾਰ ਆਦਿ ਹਾਜ਼ਰ ਸਨ।
ਗਠਜੋਡ਼ ਸਰਕਾਰ ਦੇ ਮੁਕਾਬਲੇ ਸੂਬੇ ’ਚ ਕਾਂਗਰਸ ਰਾਜ ’ਚ ਕੋਈ ਵੀ ਵਿਕਾਸ ਨਹੀਂ ਹੋਇਆ : ਰਾਹੀ
NEXT STORY