ਸੰਗਰੂਰ (ਅਨੀਸ਼)-ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸਲੱਮ ਸੋਸਾਇਟੀ ਪੰਜਾਬ ਵੱਲੋਂ ਸਮਾਜ ਸੇਵੀ ਭਾਨ ਸਿੰਘ ਜੱਸੀ ਦੀ ਅਗਵਾਈ ਹੇਠ ਬੀਤੇ ਕਈ ਵਰ੍ਹਿਆਂ ਤੋਂ ਝੁੱਗੀਆਂ ਝੌਂਪਡ਼ੀਆਂ ਅਤੇ ਸਲੱਮ ਥਾਵਾਂ ’ਤੇ ਰਹਿੰਦੇ ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਅਤੇ ਗ਼ਰੀਬ ਧੀਆਂ ਨੂੰ ਮੁਫਤ ਸਿਲਾਈ ਟ੍ਰੇਨਿੰਗ ਦੇਣ ਦੀ ਸੇਵਾ ਦਾ ਕਾਰਜ ਆਰੰਭ ਕੀਤਾ ਹੋਇਆ ਹੈ। ਇਹ ਗ਼ਰੀਬ ਬੱਚੇ 31 ਮਾਰਚ ਨੂੰ ਗੁਰੂਆਂ ਦੀ ਮਹਾਨ ਧਰਤੀ ਸਰਹਿੰਦ ਵਿਖੇ ਸਮਾਗਮ ਵਿਚ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਨਗੇ। ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਭਾਨ ਸਿੰਘ ਜੱਸੀ ਨੇ ਦੱਸਿਆ ਕਿ ਦਾਨੀ ਸ਼ਖ਼ਸੀਅਤਾਂ ਦੇ ਸਹਿਯੋਗ ਨਾਲ ਮੁਫ਼ਤ ਸਿੱਖਿਆ ਪ੍ਰਾਪਤ ਕਰਨ ਵਾਲੇ ਪੰਜ ਜ਼ਿਲਿਆਂ ਦੇ ਤਕਰੀਬਨ ਪੰਜ ਸੌ ਬੱਚਿਆਂ ’ਚ ਸੁੰਦਰ ਲਿਖਾਈ, ਧਾਰਮਕ ਗੀਤ ਸੰਗੀਤ ਅਤੇ ਜਨਰਲ ਨਾਲੇਜ ਦੇ ਲਿਖਤੀ ਮੁਕਾਬਲੇ ਵੀ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ’ਚੋਂ ਚੰਗੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਮਾਗਮ ਦੇ ਮੁੱਖ ਮਹਿਮਾਨ ਅਤੇ ਤੇਰਾ-ਤੇਰਾ ਸੰਸਥਾ ਸੈਕਰਾਮੈਂਟੋ ਯੂ. ਐੱਸ. ਏ. ਦੇ ਆਗੂ ਭਾਈ ਤੇਜਿੰਦਰ ਸਿੰਘ ਅਤੇ ਡ. ਹਰਿੰਦਰ ਸਿੰਘ ਰਤੀਆ ਵਿਸ਼ੇਸ਼ ਤੌਰ ’ਤੇ ਸਨਮਾਨਤ ਕਰਨਗੇ। ਅੰਤ ’ਚ ਭਾਨ ਸਿੰਘ ਜੱਸੀ ਨੇ ਐਲਾਨ ਕੀਤਾ ਕਿ ਇਸ ਦਿਨ ਫਰਾਂਸ ’ਚ ਦਸਤਾਰ ਦੀ ਲਡ਼ਾਈ ਲਡ਼ਨ ਵਾਲੇ ਅਤੇ ਦੁਨੀਆ ਦੀ ਸਭ ਤੋਂ ਵੱਡੀ ਅਦਾਲਤ ਯੂ. ਐੱਨ. ਓ. ’ਚ ਜਿੱਤ ਪ੍ਰਾਪਤ ਕਰਨ ਬਦਲੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਪੈਰਿਸ ਵਾਲਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਇਸ ਸਮੇਂ ਪੰਚ ਪ੍ਰੇਮਜੀਤ ਸਿੰੰਘ, ਗੁਰਮੇਲ ਸਿੰਘ ਮਾਲੀ, ਜਥੇਦਾਰ ਮੇਜਰ ਸਿੰਘ, ਭੋਲਾ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ।
2 ਰੋਜ਼ਾ “ਪੱਛਮੀ ਪੰਜਾਬ ’ਚ ਉਰਦੂ’’ ਦਾ ਸੈਮੀਨਾਰ
NEXT STORY