ਅਹਿਮਦਾਬਾਦ- ਗੁਜਰਾਤ ਦੇ ਸੂਰਤ ਜ਼ਿਲ੍ਹੇ 'ਚ ਸਥਿਤ ਵਿਦਿਆਕੁੰਜ ਸਕੂਲ ਨੇ ਇਕ ਮਨੁੱਖੀ ਮੁੱਲਾਂ 'ਤੇ ਆਧਾਰਿਤ ਅਤੇ ਘਰੇਲੂ ਜ਼ਿੰਮੇਵਾਰੀ ਸਿਖਾਉਣ ਵਾਲਾ ਪ੍ਰਯੋਗ ਸ਼ੁਰੂ ਕੀਤਾ ਹੈ। ਸਕੂਲ ਨੇ ਫਰਵਰੀ 2024 ਤੋਂ 'ਮੇਰੀ ਜ਼ਿੰਮੇਵਾਰੀ' ਨਾਮਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਦਾ ਮਕਸਦ ਬੱਚਿਆਂ ਨੂੰ ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵੱਲ ਉਤਸ਼ਾਹਿਤ ਕਰਨਾ ਹੈ।
ਇਸ ਪ੍ਰੋਗਰਾਮ ਦੇ ਅਧੀਨ ਲਗਭਗ 300 ਬੱਚੇ ਹਰ ਐਤਵਾਰ ਆਪਣੀਆਂ ਮਾਵਾਂ ਨੂੰ ਛੁੱਟੀ ਦਿੰਦੇ ਹਨ ਅਤੇ ਘਰ ਦਾ ਸਾਰਾ ਕੰਮ ਖੁਦ ਕਰਦੇ ਹਨ। ਜਿਵੇਂ ਭਾਂਡੇ ਧੋਣਾ, ਖਾਣਾ ਬਣਾਉਣਾ, ਸਫਾਈ ਕਰਨੀ ਆਦਿ। ਇਹ ਕਾਰਜ ਸਿਰਫ਼ ਜ਼ਿੰਮੇਵਾਰੀ ਨਹੀਂ ਸਿਖਾਉਂਦਾ, ਸਗੋਂ ਬੱਚਿਆਂ ਦੇ ਜ਼ਿੱਦੀ ਸੁਭਾਵ 'ਚ ਬਦਲਾਅ ਲਿਆਉਂਦਾ ਹੈ, ਉਨ੍ਹਾਂ ਦੀ ਗੁੱਸੇ ਵਾਲੀ ਆਦਤ ਘਟਦੀ ਹੈ ਅਤੇ ਉਨ੍ਹਾਂ ਨੂੰ ਦੂਜਿਆਂ ਲਈ ਸਨਮਾਨ ਅਤੇ ਸਹਿਯੋਗ ਦਾ ਭਾਵ ਆਉਂਦਾ ਹੈ।
ਪਰਿਵਾਰਕ ਤਾਲਮੇਲ 'ਚ ਸੁਧਾਰ
ਮਾਪੇ ਦੱਸਦੇ ਹਨ ਕਿ ਬੱਚਿਆਂ ਨੇ ਜਦੋਂ ਘਰ ਦੇ ਕੰਮ ਕਰਨੇ ਸ਼ੁਰੂ ਕੀਤੇ, ਉਨ੍ਹਾਂ 'ਚ ਚਿੜਚਿੜਾਪਣ ਘਟਿਆ ਅਤੇ ਸੰਵੇਦਨਸ਼ੀਲਤਾ ਵਧੀ। ਕੁਝ ਬੱਚੇ ਹੁਣ ਆਪਣੇ ਛੋਟੇ ਭੈਣ-ਭਰਾਵਾਂ ਨੂੰ ਪੜ੍ਹਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ 'ਚ ਵੀ ਰੁਚੀ ਲੈ ਰਹੇ ਹਨ।
ਇਹ ਵੀ ਪੜ੍ਹੋ : ਇਨ੍ਹਾਂ ਕਾਰਨਾਂ ਕਰ ਕੇ ਵਧ ਸਕਦਾ ਹੈ ਕਿਡਨੀ ਸਟੋਨ ਦਾ ਖ਼ਤਰਾ, ਜ਼ਰੂਰੀ ਹੈ ਸਾਵਧਾਨੀ
ਹਰ ਮਹੀਨੇ ਹੁੰਦੀ ਹੈ ਮੀਟਿੰਗ
ਸਕੂਲ ਪ੍ਰਬੰਧਨ ਹਰੇਕ ਮਹੀਨੇ ਮੀਟਿੰਗ ਕਰਦਾ ਹੈ, ਜਿਸ 'ਚ ਬੱਚੇ ਦੱਸਦੇ ਹਨ ਕਿ ਘਰ 'ਚ ਉਨ੍ਹਾਂ ਨੇ ਕੀ ਕੰਮ ਕੀਤਾ, ਕੀ ਤਜਰਬਾ ਰਿਹਾ ਅਤੇ ਕੀ ਸਿੱਖਿਆ।
ਸੰਵੇਦਨਾ ਪ੍ਰੋਗਰਾਮ ਵੀ ਚੱਲ ਰਿਹਾ ਹੈ
ਇਸ ਦੇ ਨਾਲ-ਨਾਲ ਸਕੂਲ 'ਚ "ਸੰਵੇਦਨਾ" ਪ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ, ਜਿਸ 'ਚ ਦਾਦਾ-ਦਾਦੀ ਅਤੇ ਨਾਨਾ-ਨਾਨੀ ਦੀਆਂ ਕਹਾਣੀਆਂ ਬੱਚਿਆਂ ਨੂੰ ਸੁਣਾਈ ਜਾਂਦੀਆਂ ਹਨ। ਇਸ ਰਾਹੀਂ ਬੱਚੇ ਆਪਣੇ ਵੱਡਿਆਂ ਨਾਲ ਜੁੜਦੇ ਹਨ ਅਤੇ ਪੁਰਾਤਨ ਮੁੱਲਾਂ ਨੂੰ ਸਮਝਦੇ ਹਨ।
ਵਿਦਿਆਕੁੰਜ ਸਕੂਲ ਵੱਲੋਂ ਸ਼ੁਰੂ ਕੀਤਾ ਗਿਆ ਇਹ ਮੁਹਿੰਮ ਬੱਚਿਆਂ 'ਚ ਨਾ ਸਿਰਫ਼ ਘਰੇਲੂ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰ ਰਹੀ ਹੈ, ਸਗੋਂ ਉਨ੍ਹਾਂ ਦੇ ਵਿਅਕਤੀਤੱਵ, ਵਿਹਾਰ ਅਤੇ ਭਾਵਨਾਤਮਕ ਵਿਕਾਸ 'ਚ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਟੈਲੀਜੈਂਸ ਬਿਊਰੋ 'ਚ ਨਿਕਲੀ ਭਰਤੀ, ਗ੍ਰੈਜੂਏਟ ਨੌਜਵਾਨਾਂ ਲਈ ਸੁਨਿਹਰੀ ਮੌਕਾ
NEXT STORY