ਸੰਗਰੂਰ (ਰਾਕੇਸ਼)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਜੋ ਕੇ ਭਦੌਡ਼ ਇਲਾਕੇ ਦੀ ਮੰਨੀ-ਪ੍ਰਮੰਨੀ ਸੰਸਥਾ ਹੈ, ਵਿਖੇ ਦੋ ਰੋਜ਼ਾ ਫੁੱਟਬਾਲ ਮੁਕਾਬਲੇ ਸਕੂਲ ਦੇ ਗੁਲਜ਼ਾਰ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ। ਇਸ ਦੇ ਆਖ਼ਰੀ ਦਿਨ ਦੇ ਮੁਕਾਬਲੇ ’ਚ ਜੂਨੀਅਰ ਗਰੁੱਪ ਦੇ ਲਡ਼ਕਿਆਂ ਦੇ ਮੁਕਾਬਲੇ ’ਚ ਐਸਟਰ ਹਾਊਸ ਨੇ ਪਹਿਲਾ, ਡੈਫੋਡਿਲ ਹਾਊਸ ਨੇ ਦੂਜਾ ਅਤੇ ਟਿਊਲਿਪ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲਡ਼ਕੀਆਂ ਦੇ ਮੁਕਾਬਲੇ ’ਚ ਪਹਿਲਾ ਸਥਾਨ ਐਸਟਰ ਹਾਊਸ, ਦੂਜਾ ਸਥਾਨ ਪ੍ਰੀਮੂਲਾ ਹਾਊਸ ਅਤੇ ਤੀਜਾ ਸਥਾਨ ਟਿਊਲਿਪ ਹਾਊਸ ਨੇ ਪ੍ਰਾਪਤ ਕੀਤਾ। ਸੀਨੀਅਰ ਲਡ਼ਕਿਆਂ ਦੇ ਮੁਕਾਬਲੇ ’ਚ ਪਹਿਲਾ ਸਥਾਨ ਟਿਊਲਿਪ ਹਾਊਸ, ਦੂਜਾ ਸਥਾਨ ਪ੍ਰੀਮੂਲਾ ਹਾਊਸ ਅਤੇ ਤੀਜਾ ਸਥਾਨ ਡੈਫੋਡਿਲ ਹਾਊਸ ਨੇ ਪ੍ਰਾਪਤ ਕੀਤਾ। ਇਨਾਮ ਵੰਡ ਦੀ ਰਸਮ ਸਕੂਲ ਦੇ ਸਰਪ੍ਰਸਤ ਦਰਸ਼ਨ ਸਿੰਘ ਗਿੱਲ, ਜੋਗਿੰਦਰ ਸਿੰਘ ਗਿੱਲ ਮੈਨੇਜਮੈਂਟ ਮੈਂਬਰ, ਪ੍ਰਿੰਸੀਪਲ ਜੋਜੀ ਜੋਸਫ਼ ਅਤੇ ਮੈਡਮ ਐਨਸੀ ਜੇਸਨ ਨੇ ਸਾਂਝੇ ਰੂਪ ’ਚ ਅਦਾ ਕੀਤੀ। ਸਮੁੱਚੀ ਮੈਨੇਜਮੈਂਟ ਨੇ ਜੇਤੂ ਟੀਮਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਧੌਲਾ ਸਕੂਲ ਦੇ ਖੇਡ ਫੰਡਾਂ ’ਚ ਘਪਲੇ ਦਾ ਖਦਸ਼ਾ
NEXT STORY