ਸੰਗਰੂਰ (ਗਰਗ)-ਸਮਾਜ ਸੇਵੀ ਸੰਸਥਾ ਗ਼ਰੀਬ ਪਰਿਵਾਰ ਫ਼ੰਡ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਕਰਵਾਉਣ ਲਈ ਸੰਸਥਾ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਦੀ ਇਕ ਬੈਠਕ ਸੰਸਥਾ ਦੇ ਵਾਈਸ ਪ੍ਰਧਾਨ ਸੁਰੇਸ਼ ਕੁਮਾਰ ਠੇਕੇਦਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਬੈਠਕ ਦੌਰਾਨ ਕੈਸ਼ੀਅਰ ਗੌਰਵ ਵਿੱਕੀ ਵੱਲੋਂ ਸੰਸਥਾ ਦੇ ਸਾਲਾਨਾ ਵਿੱਤੀ ਬਜਟ ’ਤੇ ਚਾਨਣਾ ਪਾਇਆ ਗਿਆ। ਇਸ ਉਪਰੰਤ ਸਮੂਹ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ, ਜਿਸ ’ਚ ਕੌਂਸਲਰ ਸੰਦੀਪ ਕੁਮਾਰ ਦੀਪੂ ਨੂੰ ਸਰਬਸੰਮਤੀ ਨਾਲ ਦੂਜੀ ਵਾਰ ਪ੍ਰਧਾਨ ਚੁਣਿਆ ਗਿਆ। ਉਥੇ ਹੀ ਸੁਰੇਸ਼ ਕੁਮਾਰ ਠੇਕੇਦਾਰ ਉਪ ਪ੍ਰਧਾਨ, ਹੰਸ ਰਾਜ ਚੇਅਰਮੈਨ, ਗੌਰਵ ਵਿੱਕੀ ਕੈਸ਼ੀਅਰ, ਜੈ ਨਾਰਾਇਣ ਸਿੰਗਲਾ ਸੈਕਟਰੀ, ਕ੍ਰਿਸ਼ਨ ਸਿੰਗਲਾ ਪ੍ਰਾਜੈਕਟ ਚੇਅਰਮੈਨ, ਰਾਜੇਸ਼ ਕੁਮਾਰ ਫੂਡ ਮੰਤਰੀ ਤੇ ਜਸਵੰਤ ਸਿੰਘ ਹੈਪੀ ਪ੍ਰੈੱਸ ਸਕੱਤਰ ਚੁਣੇ ਗਏ। ਚੋਣ ਉਪਰੰਤ ਸਮੂਹ ਅਹੁਦੇਦਾਰਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਨਿਭਾਉਣਗੇ। ਸੰਸਥਾ ਭਵਿੱਖ ’ਚ ਵੀ ਸਮਾਜ ਸੇਵੀ ਤੇ ਧਾਰਮਕ ਕੰਮ ਜਾਰੀ ਰੱਖੇਗੀ। ਇਸ ਮੌਕੇ ਲਵ ਕੁਮਾਰ, ਬਲਬੀਰ ਬਿੱਲੂ, ਜੈ ਪ੍ਰਕਾਸ਼ ਜੇ. ਈ., ਹੈਪੀ ਚੋਟੀਆਂ, ਡੀ. ਸੀ. ਜੀ. ਡੇਅਰੀ ਵਾਲੇ, ਪ੍ਰਦੀਪ ਸ਼ੰਮੀ, ਗੋਰਾ ਲਾਲ, ਖੇਮ ਚੰਦ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
ਬਰਨਾਲਾ ’ਚ ਰਿਲਾਇੰਸ ਸਮਾਰਟ ਨੇ ਕੀਤੀ ਨਵੇਂ ਸਟੋਰ ਦੀ ਸ਼ੁਰੂਆਤ
NEXT STORY