ਸੰਗਰੂਰ ( ਰਾਕੇਸ਼)-ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਆਈ.ਏ.ਐੱਸ. ’ਚੋਂ ਖੁਸ਼ਬੂ ਗੁਪਤਾ ਪੁੱਤਰੀ ਵਿਪਨ ਗੁਪਤਾ ਨੇ 80ਵਾਂ ਰੈਂਕ ਅਤੇ ਉਨ੍ਹਾਂ ਦੇ ਭਾਣਜੇ ਗੌਤਮ ਗੋਇਲ ਪੁੱਤਰ ਆਰ. ਪੀ. ਗੋਇਲ ਨੇ ਆਈ. ਪੀ. ਐੱਸ. ’ਚੋਂ 223ਵਾਂ ਰੈਂਕ ਪ੍ਰਾਪਤ ਕਰ ਕੇ ਭਦੌਡ਼ ਦਾ ਨਾਂ ਰੌਸ਼ਨ ਕੀਤਾ ਹੈ। ਅੱਜ ਉਨ੍ਹਾਂ ਦਾ ਭਦੌਡ਼ ਪਹੁੰਚਣ ’ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ, ਸਮਾਜ ਸੇਵੀ ਜਥੇਬੰਦੀਆਂ ਵੱਲੋਂ ਬਰਨਾਲਾ-ਬਾਜਾਖਾਨਾ ਰੋਡ ਪੰਚਵਟੀ ਕਾਲੋਨੀ ’ਚ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ ਪੂਰੇ ਮਾਣ ਸਤਿਕਾਰ ਦੇ ਨਾਲ ਖੁੱਲ੍ਹੀ ਜੀਪ ’ਚ ਪੂਰੇ ਸ਼ਹਿਰ ਅੰਦਰ ਦੀ ਵੱਡੇ ਕਾਫਲੇ ਦੇ ਰੂਪ ’ਚ ਪ੍ਰਾਚੀਨ ਗਿਆਰਾਂ ਰੁਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਲਿਆਂਦਾ ਗਿਆ ਅਤੇ ਇੱਥੇ ਪਹੁੰਚਣ ’ਤੇ ਵੀ ਉਨ੍ਹਾਂ ਦੋਵੇਂ ਮਹਾਨ ਹਸਤੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਆਈ.ਏ.ਐੱਸ. ਖੁਸ਼ਬੂ ਗੁਪਤਾ, ਆਈ. ਪੀ.ਐੱਸ. ਗੌਤਮ ਗੋਇਲ ਨੇ ਕਿਹਾ ਕਿ ਅੱਜ ਪਡ਼੍ਹਾਈ ਦਾ ਯੁੱਗ ਚੱਲ ਰਿਹਾ ਹੈ ਅਤੇ ਹਰ ਇਕ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਮੇਰੇ ਬੱਚੇ ਵੱਧ ਤੋਂ ਵੱਧ ਪਡ਼੍ਹਾਈ ਕਰਨ। ਉਨ੍ਹਾਂ ਕਿਹਾ ਕਿ ‘ਲਹਿਰਾਂ ਤੋਂ ਡਰ ਕੇ ਕਦੇ ਵੀ ਕਿਸ਼ਤੀ ਪਾਰ ਨਹੀਂ ਹੁੰਦੀ, ਮਿਹਨਤ ਕਰਨ ਵਾਲਿਆਂ ਦੀ ਕਦੇ ਵੀ ਹਾਰ ਨਹੀਂ ਹੁੰਦੀ’। ਕਿਹਡ਼ੀਆਂ-ਕਿਹਡ਼ੀਆਂ ਰਾਜਨੀਤਕ ਪਾਰਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਕੀਤਾ ਸਨਮਾਨਤ ਖੁਸ਼ਬੂ ਗੁਪਤਾ ਆਈ.ਏ.ਐੱਸ. ਪੁੱਤਰੀ ਵਿਪਨ ਗੁਪਤਾ, ਗੋਤਮ ਗੋਇਲ ਆਈ.ਪੀ.ਐੱਸ. ਪੁੱਤਰ ਆਰ.ਪੀ. ਗੋਇਲ ਦਾ ਪ੍ਰਾਚੀਨ ਗਿਆਰਾਂ ਰੁਦਰ ਸ਼ਿਵ ਮੰਦਰ ਪੱਥਰਾਂ ਵਾਲੀ ਵਿਖੇ ਰੱਖੇ ਸਨਮਾਨ ਸਮਾਰੋਹ ਵਿੱਚ ਇਲਾਕੇ ਦੀਆਂ ਰਾਜਨੀਤਕ ਪਾਰਟੀਆਂ ਜਿਨ੍ਹਾਂ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ, ਸ਼੍ਰੋਮਣੀ ਅਕਾਲੀ ਦਲ (ਅ), ਕਾਂਗਰਸ ਪਾਰਟੀ ਤੋਂ ਇਲਾਵਾ ਮਾਤਾ ਚਾਮੁੰਡਾ ਦੇਵੀ ਲੰਗਰ ਕਮੇਟੀ, ਪੈਸਟੀਸਾਈਡਜ਼ ਯੂਨੀਅਨ ਭਦੌਡ਼, ਬੱਸ ਬਾਡੀ ਬਿਲਡਰਜ਼ ਭਦੌਡ਼, ਕ੍ਰਾਂਤੀ ਯੂਥ ਕਲੱਬ ਭਦੌਡ਼, ਫਰੈਂਡਜ਼ ਕਲੱਬ ਭਦੌਡ਼, ਪ੍ਰੈੱਸ ਕਲੱਬ ਭਦੌਡ਼, ਟਰੱਕ ਯੂਨੀਅਨ ਸ਼ਹਿਣਾ ਭਦੌਡ਼, ਕੈਮਿਸਟ ਐਸੋਸੀਏਸ਼ਨ ਭਦੌਡ਼, ਕੈਮਿਸਟ ਐਸੋਸੀਏਸ਼ਨ ਬਰਨਾਲਾ, ਆਡ਼੍ਹਤੀਆ ਐਸੋਸੀਏਸ਼ਨ ਭਦੌਡ਼, ਸੱਤਿਅਮ ਆਈ.ਟੀ.ਆਈ. ਭਦੌਡ਼, ਵਪਾਰ ਮੰਡਲ ਭਦੌਡ਼, ਤਰੋਦਸੀ ਮੇਲਾ ਵੈੱਲਫੇਅਰ ਕਮੇਟੀ, ਪ੍ਰਾਚੀਨ ਗਿਆਰਾਂ ਰੁੱਦਰ ਸ਼ਿਵ ਮੰਦਿਰ ਪੱਥਰਾਂ ਵਾਲੀ, ਸ਼ੇੈਲਰ ਅੇੇੈਸੋਸੀਏਸ਼ਨ, ਐਂਟੀ ਕੁਰੱਪਸ਼ਨ ਇਕਾਈ ਭਦੌਡ਼, ਵੱਲੋਂ ਖੁਸ਼ਬੂ ਗੁਪਤਾ ਆਈ.ਏ.ਐੱਸ. ਗੋਤਮ ਗੋਇਲ ਆਈ.ਪੀ.ਐੱਸ. ਨੁੂੰ ਸਨਮਾਨ ਚਿੰਨ ਭੇਟ ਕੀਤੇ ਗਏ। ਕੌਣ-ਕੌਣ ਸਨ ਸ਼ਾਮਲ:ਇਸ ਮੌਕੇ ਖੁਸ਼ਬੂ ਗੁਪਤਾ ਆਈ.ਏ.ਐੱਸ. ਦੇ ਪਿਤਾ ਵਿਪਨ ਗੁਪਤਾ, ਮਾਤਾ ਮੰਜੂ ਗੁਪਤਾ, ਦਾਦਾ ਸੋਮ ਨਾਥ ਗੁਪਤਾ ਅਤੇ ਗੌਤਮ ਗੋਇਲ ਆਈ.ਪੀ.ਐੱਸ. ਦੇ ਪਿਤਾ ਆਰ ਪੀ.ਗੋਇਲ, ਮਾਤਾ ਮਧੂਮੀਤਾ ਗੋਇਲ, ਤੋਂ ਇਲਾਵਾ ਟਰੱਕ ਯੂਨੀਅਨ ਸ਼ਹਿਣਾ ਭਦੌਡ਼ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਗੋਬਿੰਦ ਇੰਟਰਨੈਸ਼ਨਲ ਸਕੂਲ ਦੇ ਐੱਮ.ਡੀ. ਦਰਸ਼ਨ ਸਿੰਘ ਗਿੱਲ, ਬਾਬਾ ਗਾਂਧਾ ਸਿੰਘ ਸਕੂਲ ਦੇ ਵਾਈਸ ਪ੍ਰਿੰਸੀਪਲ ਸੁਨੀਤਾ ਰਾਜ, ਨਾਇਬ ਤਹਿਸੀਲਦਾਰ ਪ੍ਰਵੀਨ ਕੁਮਾਰ ਸਿੰਗਲਾ, ਵਿਜੈ ਕੁਮਾਰ ਭਦੌਡ਼ੀਆ, ਧਰਮਿੰਦਰ ਕੁਮਾਰ ਮੱਖਣ, ਸੰਜੇ ਕੁਮਾਰ, ਰਾਜੇਸ਼ ਸ਼ੈਲੀ, ਨਗਰ ਕੌਂਸਲ ਦੇ ਪ੍ਰਧਾਨ ਨਾਹਰ ਸਿੰਘ ਔਲਖ, ਸੁਰਿੰਦਰ ਗਰਗ ਆਡ਼੍ਹਤੀਆ, ਸ਼ਹਿਰੀ ਪ੍ਰਧਾਨ ਬਾਬੂ ਅਜੈ ਕੁਮਾਰ ਗਰਗ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਦੀਪਗਡ਼੍ਹੀਆ, ਜਨਰਲ ਸੈਕਟਰੀ ਬਿੰਦਰ ਕੁਮਾਰ ਗਰਗ, ਸਾਬਕਾ ਪ੍ਰਧਾਨ ਜਥੇਦਾਰ ਸਾਧੂ ਸਿੰਘ ਰਾਗੀ, ਧਰਮਿੰਦਰ ਕੁਮਾਰ ਪੱਪੂ ਭੱਠੇ ਵਾਲੇ, ਅਮਰਜੀਤ ਸਿੰਘ ਜੀਤਾ, ਬਲਵਿੰਦਰ ਸਿੰਘ ਕੋਚਾ, ਉਂਕਾਰ ਸਿੰਘ ਬਰਾਡ਼, ਸੁਸ਼ੀਲ ਕੁਮਾਰ, ਕੇਵਲ ਸਿੰਘ ਮਝੈਲ, ਵਿਜੈ ਕੁਮਾਰ ਸਿੰਗਲਾ, ਵਿਜੈ ਕੁਮਾਰ ਗਰਗ, ਗੁਰਮੇਲ ਸਿੰਘ ਸੰਧੂ ਅਲਕਡ਼ੀਆ ਵਾਲੇ, ਮੱਖਣ ਸਿੰਘ ਨੈਣੇਵਾਲੀਆ, ਰਮੇਸ਼ ਕੁਮਾਰ, ਸੰਜੀਵ ਕੁਮਾਰ ਸੋਨਾ, ਮੁਨੀਸ਼ ਗਰਗ, ਦੀਪਕ ਸ਼ਰਮਾ ਬੋਨੀ, ਪਰਮਜੀਤ ਸਿਘ ਤਲਵਾਡ਼, ਸੇਵਕ ਸਿੰਘ, ਜੋਗਿੰਦਰ ਸਿੰਘ ਬਾਡੀ ਬਿਲਡਰਜ਼, ਰਾਜਿੰਦਰ ਸਿੰਗਲਾ, ਸਤੀਸ਼ ਸਿੰਗਲਾ, ਸਤੀਸ਼ ਤੀਸ਼ਾ, ਰਾਜੇਸ ਸ਼ੈਲੀ, ਸੁਰਜੀਤ ਸਿੰਘ ਸੰਘੇਡ਼ਾ, ਸਾਹਿਬ ਸਿੰਘ ਗਿੱਲ, ਅਸ਼ੋਕ ਵਰਮਾ ਐੱਮ. ਸੀ., ਵਕੀਲ ਸਿੰਘ ਐੱਮ. ਸੀ., ਗੁਰਜੰਟ ਸਿੰਘ ਐੱਮ. ਸੀ. ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਦੌਡ਼ ਦੇ ਪਤਵੰਤੇ ਸੱਜਣ ਹਾਜ਼ਰ ਸਨ।
ਸਕੌਡਾ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
NEXT STORY