ਸੰਗਰੂਰ (ਜ਼ਹੂਰ)-ਡਾਕਟਰ ਬੀ.ਆਰ ਅੰਬੇਡਕਰ ਵੈੱਲਫੇਅਰ ਕਲੱਬ ਵੱਲੋਂ ਅੱਜ ਸਰਕਾਰੀ ਹਸਪਤਾਲ ਮਾਲੇਰਕੋਟਲਾ ਦੇ ਮਰੀਜ਼ਾਂ ਨੂੰ ਦੁਪਹਿਰ ਦਾ ਖਾਣਾ ਵੰਡਿਆ ਗਿਆ। ਇਸ ਮੌਕੇ ਕਲੱਬ ਮੈਂਬਰ ਹਰੀਸ਼ ਜੈਨ, ਪਵਨ ਕੁਮਾਰ, ਕ੍ਰਿਸ਼ਨ ਕੁਮਾਰ, ਕੇਸ਼ਵ ਕੁਮਾਰ ਰੰਗੀਲਾ, ਰੂਪ ਚੰਦ ਸਪਰਾ, ਰਾਜਦੀਪ ਚੰਦਰ, ਰਾਜੀਵ ਗੋਇਲ, ਸੁਰਿੰਦਰਪਾਲ, ਜੋਰਾ ਸਿੰਘ, ਗੁਰਦੀਪ ਸਿੰਘ, ਮੁਮਤਾਜ ਤਾਜ ਕੋਂਸਰਲ ਨੇ ਦੱਸਿਆ ਕਿ ਕਲੱਬ ਵੱਲੋਂ ਹਸਪਤਾਲਾਂ ’ਚ ਜ਼ਰੂਰਤਮੰਦ ਮਰੀਜਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਖਾਣਾ ਦਿੱਤਾ ਜਾਂਦਾ ਹੈ, ਕਿਉਂਕਿ ਹਸਪਤਾਲਾਂ ’ਚ ਦਾਖਲ ਮਰੀਜ਼ਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਿੱਥੇ ਅੱਜ ਦੇ ਮਹਿੰਗਾਈ ਦੇ ਯੁੱਗ ’ਚ ਲੌਡ਼ੀਂਦੇ ਇਲਾਜ ਲਈ ਦਵਾਈਆਂ ਦੇ ਖਰਚੇ ਸਹਿਣੇ ਪੈਂਦੇ ਹਨ ਉੇਸੇ ਬੇਰੋਜ਼ਗਾਰੀ ਦੇ ਚੱਲਦਿਆਂ ਗਰੀਬ ਮਰੀਜ਼ਾਂ ਨੂੰ ਖਾਣਾ ਦੇਣਾ ਵੱਡੀ ਮਦਦ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਗਰੀਬ ਮਰੀਜ਼ਾਂ ਦੀ ਹਰ ਸੰਭਵ ਮਦਦ ਕੀਤੀ ਜਾਂਦੀ ਹੈ। ਅੱਜ ਕਲੱਬ ਮੈਂਬਰਾਂ ਨੂੰ ਹਸਪਤਾਲ ਦੇ ਵਾਰਡ ਨੰਬਰ 1, 2, ਗੁਰੂ ਨਾਨਕ ਵਾਰਡਾਂ, ਆਰਥੋ ਵਾਰਡਾਂ ਅਤੇ ਜੱਚਾ-ਬੱਚਾ ਵਾਰਡਾਂ ’ਚ ਜਾ ਕੇ ਕਰੀਬ 150 ਮਰੀਜ਼ਾਂ ਨੂੰ ਦੁਪਹਿਰ ਦਾ ਖਾਣਾ ਦਿੱਤਾ ਗਿਆ।
ਸੰਗਰੂਰ ਪੁੱਜਣ ’ਤੇ ਢੀਂਡਸਾ ਦਾ ਕੀਤਾ ਜਾਵੇਗਾ ਸਵਾਗਤ
NEXT STORY