ਫਾਜ਼ਿਲਕਾ (ਨਾਗਪਾਲ) : ਉਪ ਮੰਡਲ ਫਾਜ਼ਿਲਕਾ ਅਧੀਨ ਆਉਂਦੇ ਥਾਣਾ ਅਰਨੀਵਾਲਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਇਕ ਨਿੱਜੀ ਹਸਪਤਾਲ ’ਚ ਆ ਕੇ ਡਾਕਟਰ ਨੂੰ ਗਾਲੀ-ਗਲੋਚ ਅਤੇ ਜਾਨੋਂ ਮਾਰਨ ਧੀਆਂ ਧਮਕੀਆਂ ਦੇਣ ਵਾਲੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਅਮਨਦੀਪ ਸਿੰਘ ਵਾਸੀ ਪਿੰਡ ਅਸਪਾਲ ਥਾਣਾ ਕਬਰਵਾਲਾ ਨੇ ਦੱਸਿਆ ਕਿ ਉਹ ਮੰਡੀ ਅਰਨੀਵਾਲਾ ਦੇ ਮਹਿਰੋਕ ਹਸਪਤਾਲ ’ਚ ਕੰਮ ਕਰਦਾ ਹੈ।
5 ਜੁਲਾਈ ਨੂੰ 4.30 ਵਜੇ ਦੇ ਕਰੀਬ ਤੇਜਿੰਦਰ ਸਿੰਘ ਉਰਫ਼ ਕਾਕਾ ਵਾਸੀ ਪਿੰਡ ਮਿੱਡਾ ਥਾਣਾ ਕਬਰ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਹਸਪਤਾਲ ਆ ਕੇ ਉੱਚੀ-ਉੱਚੀ ਗਾਲੀ-ਗਲੋਚ ਕਰ ਰਿਹਾ ਸੀ ਅਤੇ ਡਾਕਟਰ ਵਿਜੈ ਮਹਿਰੋਕ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਉਸ ਨੇ ਡਾਕਟਰ ਵਿਜੈ ਮਹਿਰੋਕ ਨੂੰ ਫੋਨ ਕਰਕੇ ਬੁਲਾ ਲਿਆ। ਡਾਕਟਰ ਵਿਜੈ ਮਹਿਰੋਕ ਦੇ ਆਉਣ ’ਤੇ ਦੋਸ਼ੀ ਨੇ ਆਪਣਾ ਪਿਸਤੌਲ ਡਾਕਟਰ ਵੱਲ ਤਾਣ ਦਿੱਤਾ। ਪੁਲਸ ਨੇ ਬਿਆਨ ਦੇ ਆਧਾਰ ’ਤੇ ਮਾਮਲਾ ਦਰਜ ਕਰਕੇ ਉਪਰੋਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਜੀਠੀਆ ਦਾ ਨਾਂ ਲਏ ਬਗੈਰ ਹੀ ਵੱਡੀ ਗੱਲ ਕਹਿ ਗਏ CM ਮਾਨ (ਵੀਡੀਓ)
NEXT STORY