ਸੰਗਰੂਰ (ਵਿਵੇਕ ਸਿੰਧਵਾਨੀ, ਰਵੀ,ਜਨੂਹਾ) : ਕਤਲ ਦੇ ਦੋਸ਼ੀ ਨੂੰ ਥਾਣੇ 'ਚੋਂ ਭਜਾਉਣ ਦੇ ਦੋਸ਼ 'ਚ ਪੁਲਸ ਨੇ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਥਾਣਾ ਲੌਂਗੋਵਾਲ ਦੇ ਪੁਲਸ ਅਧਿਕਾਰੀ ਅਮਰੀਕ ਸਿੰਘ ਨੇ ਦੱਸਿਆ ਕਿ ਪੰਜਾਬ ਹੋਮ ਗਾਰਡ ਦੇ ਗੁਰਮੀਤ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਕਤਲ ਦੇ ਦੋਸ਼ੀ ਸੁਖਬੀਰ ਸਿੰਘ ਉਰਫ ਸੀਤਾ ਵਾਸੀ ਬਡਰੁੱਖਾਂ ਨੂੰ ਬਚਨ ਬੇਦਿਲ ਨੇ ਪੁਲਸ ਚੌਕੀ ਬਡਰੁੱਖਾਂ ਪੇਸ਼ ਕੀਤਾ ਅਤੇ ਵਾਪਸ ਚਲਾ ਗਿਆ। ਫਿਰ ਉਹ ਦੋ ਘੰਟਿਆਂ ਬਾਅਦ ਵਾਪਸ ਆਇਆ ਅਤੇ ਕਹਿਣ ਲੱਗਿਆ ਕਿ ਮੈਂ ਆਪਣੇ ਭਾਈ ਸੁਖਬੀਰ ਸਿੰਘ ਸੀਰਾ ਨੂੰ ਦਵਾਈ ਦੇਣੀ ਹੈ ਅਤੇ ਮੇਰੇ ਕੋਲੋਂ ਪਾਣੀ ਦੀ ਮੰਗ ਕੀਤੀ। ਮੈਂ ਪਾਣੀ ਲੈਣ ਚਲਾ ਗਿਆ ਜਦੋਂ ਮੈਂ ਵਾਪਸ ਆਇਆ ਤਾਂ ਸੀਰਾ ਅਤੇ ਬਚਨ ਬੇਦਿਲ ਉਥੇ ਨਹੀਂ ਸਨ ਅਤੇ ਫਰਾਰ ਹੋ ਗਏ। ਗੁਰਮੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਵਾਂ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉਥੇ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਨੋਟ ਜਰੀਏ ਦੱਸਿਆ ਕਿ ਪਾਰਟੀ ਦੇ ਸੀਨੀਅਰ ਆਗੂ ਅਤੇ ਉੱਘੇ ਗੀਤਕਾਰ ਬਚਨ ਬੇਦਿਲ 'ਤੇ ਜੋ ਸੰਗਰੂਰ ਪੁਲਸ ਵੱਲੋਂ ਝੂਠਾ ਮੁਕੱਦਮਾ ਦਰਜ ਹੋਇਆ ਹੈ ਉਹ ਸਿਆਸਤ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਸੀਨੀਅਰ ਬਚਨ ਬੇਦਿਲ ਨੂੰ ਹੇਠਲੇ ਪੱਧਰ ਦੀ ਸਿਆਸਤ ਕਰਨ ਵਾਲੇ ਵਿਰੋਧੀ ਸਿਆਸੀਆਂ ਨੇ ਝੂਠਾ ਦੋਸ਼ ਲਗਾ ਕੇ ਮੁਕੱਦਮੇ 'ਚ ਨਾਮਜ਼ਦ ਕਰਵਾਇਆ ਹੈ, ਜਿਸ ਨੂੰ ਪਾਰਟੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ 'ਚ ਪਾਰਟੀ ਦੀ ਚੜ੍ਹਤ ਦੇਖ ਕੇ ਸੱਤਾਧਾਰੀਆਂ ਵੱਲੋਂ ਅਤੇ ਹਮਖਿਆਲੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੇ ਮਨਸੂਬੇ ਤਹਿਤ ਅਜਿਹੇ ਮੁਕੱਦਮੇ ਦਰਜ ਕਰਵਾਏ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਮੁਕੱਦਮੇ ਦੀ ਆਈ.ਜੀ. ਪੱਧਰ ਦੇ ਅਧਿਕਾਰੀ ਤੋਂ ਜਾਂਚ ਕਰਵਾਈ ਜਾਵੇ ਅਤੇ ਬਚਨ ਬੇਦਿਲ ਦਾ ਨਾਂਅ ਮੁਕੱਦਮੇ 'ਚੋ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਦੇ ਆਗੂ ਨੂੰ ਇਨਸਾਫ ਨਾ ਮਿਲਿਆ ਤਾਂ ਪਾਰਟੀ ਵੱਲੋਂ ਤਿੱਖਾ ਸੰਘਰਸ਼ ਉਲਕਿਆ ਜਾਵੇਗਾ।
ਪਿੰਡ ਬਜੂਹਾ 'ਚ ਕੁੜੀ ਦੇ ਅਗਵਾ ਹੋਣ ਦੀ ਖ਼ਬਰ ਨੇ ਪਾਈਆਂ ਭਾਜੜਾਂ, ਸਕੂਲ 'ਚੋਂ ਹੀ ਮਿਲੀ
NEXT STORY