ਸੰਗਰੂਰ : ਭਗਵੰਤ ਮਾਨ ਨੂੰ ਕਲਾਕਾਰ ਕਹੀਏ, ਕਾਮੇਡੀਅਨ ਕਹੀਏ ਜਾਂ ਫਿਰ ਸਿਆਸਤਦਾਨ। ਜੀ ਹਾਂ ਇਕ ਮਾਮੂਲੀ ਅਧਿਆਪਕ ਦਾ ਮੁੰਡਾ ਕਿਵੇਂ ਕਾਮੇਡੀ ਕਿੰਗ ਤੇ ਸਿਆਸੀ ਸੂਰਮਾ ਬਣਿਆ, ਤੁਹਾਨੂੰ ਦਿਖਾਵਾਂਗੇ ਭਗਵੰਤ ਮਾਨ ਦੀ ਪੂਰੀ ਕਹਾਣੀ ਸਾਡੀ ਖਾਸ ਪੇਸ਼ਕਸ਼ 'ਯੂਅਰ ਨੇਤਾ' ਵਿਚ। ਭਗਵੰਤ ਮਾਨ ਦਾ ਜਨਮ 17 ਅਕਤੂਬਰ 1973 ਨੂੰ ਪਿੰਡ ਸਤੌਜ ਜ਼ਿਲਾ ਸੰਗਰੂਰ ਵਿਚ ਹੋਇਆ। ਪਰਿਵਾਰ ਵਿਚ ਪਤਨੀ ਅਤੇ 2 ਬੱਚੇ ਹਨ।
ਕਾਮੇਡੀ ਕਿੰਗ ਭਗਵੰਤ ਮਾਨ
ਭਗਵੰਤ ਮਾਨ ਸਿਆਸਤ 'ਚ ਆਉਣ ਤੋਂ ਪਹਿਲਾਂ ਕਾਮੇਡੀ ਦੀ ਦੁਨੀਆ ਦਾ ਵੱਡਾ ਚਿਹਰਾ ਸੀ। ਕਾਮੇਡੀ ਤੋਂ ਸ਼ੁਰੂ ਹੋਇਆ ਮਾਨ ਦਾ ਸਫਰ ਪੰਜਾਬੀ ਫ਼ਿਲਮਾਂ ਤੋਂ ਹੁੰਦਾ ਹੋਇਆ ਸਿਆਸਤ ਤੱਕ ਪਹੁੰਚਿਆ। ਦਿ ਗ੍ਰੇਟ ਇੰਡੀਅਨ ਲਾਫਟਰ ਚੈਲੰਜ ਨੇ ਮਾਨ ਨੂੰ ਵਿਸ਼ਵ ਪੱਧਰ 'ਤੇ ਸਟਾਰ ਬਣਾ ਦਿੱਤਾ। ਭਗਵੰਤ ਦੇ ਪਿਤਾ ਇਕ ਮਾਮੂਲੀ ਅਧਿਆਪਕ ਸਨ ਤੇ ਆਪਣੀ ਕਲਾਕਾਰੀ ਦੇ ਬਲਬੂਤੇ ਮਾਨ ਨੇ ਬਹੁਤ ਛੋਟੀ ਉਮਰ 'ਚ ਹੀ ਵੱਡਾ ਨਾਮ ਕਮਾਇਆ, ਪੰਜਾਬੀਆਂ ਨੂੰ ਅੱਜ ਵੀ ਉਨ੍ਹਾਂ ਦੀ ਪਹਿਲੀ ਕਾਮੇਡੀ ਐਲਬਮ 'ਕੁਲਫੀ ਗਰਮ ਗਰਮ' ਯਾਦ ਹੈ। ਇਸੇ ਐਲਬਮ ਨੇ ਭਗਵੰਤ ਨੂੰ ਪਛਾਣ ਤੇ ਪ੍ਰਸਿੱਧੀ ਦਿਵਾਈ। ਕਾਮੇਡੀ 'ਚ ਹਿੱਟ ਹੋਣ ਮਗਰੋਂ ਭਗਵੰਤ ਨੇ ਸਿਆਸਤ 'ਚ ਐਂਟਰੀ ਕੀਤੀ।
ਭਗਵੰਤ ਦਾ ਸਿਆਸੀ ਸਫਰ
ਮਾਨ ਨੇ ਆਪਣੇ ਸਿਆਸੀ ਸਫਰ ਦੀ ਸ਼ੁਰੂਆਤ 2011 'ਚ ਮਨਪ੍ਰੀਤ ਬਾਦਲ ਦੀ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ ਤੋਂ ਕੀਤੀ ਸੀ। 2012 'ਚ ਮਾਨ ਨੇ ਸੰਗਰੂਰ ਦੀ ਲਹਿਰਾਗਾਗਾ ਸੀਟ ਤੋਂ ਵਿਧਾਨਸਭਾ ਚੋਣ ਲੜੀ ਤੇ ਹਾਰ ਗਏ। ਦਸੰਬਰ 2013 'ਚ ਮਾਨ ਨੇ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਸਾਥ ਛੱਡ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਜੁਆਇਨ ਕੀਤੀ। 'ਆਪ' ਨੇ 2014 'ਚ ਭਗਵੰਤ ਨੂੰ ਸੰਗਰੂਰ ਸੀਟ ਤੋਂ ਲੋਕਸਭਾ ਦੀ ਟਿਕਟ ਦਿੱਤੀ, ਜਿਥੇ ਉਨ੍ਹਾਂ ਨੇ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ। ਭਗਵੰਤ ਮਾਨ ਅਕਸਰ ਕਹਿੰਦੇ ਹਨ ਕਿ ਉਹ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਿਆਸਤ 'ਚ ਆਏ ਹਨ।
ਆਓ ਜਾਣਦੇ ਹਾਂ ਭਗਵੰਤ ਮਾਨ ਦੇ ਲੋਕਸਭਾ ਦੇ ਅੰਕੜੇ, ਜੋ ਕਿ ਜੂਨ 2014 ਤੋਂ ਫਰਵਰੀ 2019 ਤੱਕ ਹਨ
- ਜੇਕਰ ਹਾਜ਼ਰੀ ਦੀ ਗੱਲ ਕਰੀਏ ਤਾਂ 56 ਫੀਸਦੀ ਇਨ੍ਹਾਂ ਦੀ ਲੋਕਸਭਾ ਵਿਚ ਹਾਜ਼ਰੀ ਹੈ ਅਤੇ 107 ਡਿਬੇਟਸ ਵਿਚ ਇਹ ਹਿੱਸਾ ਲੈ ਚੁੱਕੇ ਹਨ। ਜੇਕਰ ਸਵਾਲਾਂ ਦੀ ਗੱਲ ਕਰੀਏ ਤਾਂ 56 ਇਨ੍ਹਾਂ ਦੇ ਸਵਾਲ ਰਹੇ ਅਤੇ ਪ੍ਰਾਈਵੇਟ ਮੈਂਬਰਸ ਬਿੱਲ ਲਿਆਉਣ ਵਿਚ ਭਗਵੰਤ ਮਾਨ ਦਾ ਹੱਥ ਜ਼ੀਰੋ ਹੈ।
- ਹੁਣ ਗੱਲ ਕਰਦੇ ਹਾਂ ਐਮ.ਪੀ. ਲੈਡ ਫੰਡ ਦੀ, ਜਿਨ੍ਹਾਂ ਵਿਚੋਂ ਐਮ.ਪੀ. ਕੋਟੇ 'ਚ ਮਿਲੇ ਕੁੱਲ 26 ਕਰੋੜ ਅਤੇ ਉਨ੍ਹਾਂ ਵਿਚੋਂ ਵਿਕਾਸ ਕਾਰਜਾਂ 'ਤੇ ਖਰਚੇ 25 ਕਰੋੜ।
ਆਓ ਹੁਣ ਗੱਲ ਕਰਦੇ ਹਾਂ ਭਗਵੰਤ ਮਾਨ ਦੇ ਵਿਵਾਦਤ ਬਿਆਨਾਂ ਦੀ
ਭਗਵੰਤ ਮਾਨ ਆਪਣੇ ਕਈ ਵਿਵਾਦਿਤ ਬਿਆਨਾਂ ਕਰਨ ਵੀ ਚਰਚਾ 'ਚ ਰਹੇ। ਅਜਿਹਾ ਹੀ ਇਕ ਬਿਆਨ ਉਨ੍ਹਾਂ ਲਾਲੁ ਯਾਦਵ ਦੇ ਪਰਿਵਾਰ ਲਈ ਵੀ ਦਿੱਤਾ ਸੀ ਜਿਸ ਤੋਂ ਬਾਅਦ ਲੋਕਸਭਾ 'ਚ ਬਹੁਤ ਹੰਗਾਮਾ ਵੀ ਹੋਇਆ ਸੀ।
ਆਪ ਨੇ ਭਗਵੰਤ ਮਾਣ ਨੂੰ ਇਕ ਵਾਰ ਫਿਰ ਸੰਗਰੂਰ ਤੋਂ ਟਿਕਟ ਦਿੱਤੀ ਹੈ, ਜਿਥੇ ਦਾ ਇਤਿਹਾਸ ਰਿਹਾ ਹੈ ਕਿ ਕੋਈ ਲਗਾਤਾਰ ਦੂਜੀ ਬਾਰ ਐਮ.ਪੀ. ਘੱਟ ਹੀ ਬਣਦਾ। ਸਿਰਫ ਸੁਰਜੀਤ ਸਿੰਘ ਬਰਨਾਲਾ ਹੀ ਇਹ ਕਾਰਨਾਮਾ ਕਰ ਪਾਏ ਅਜਿਹੇ ਵੇਖਣਾ ਦਿਲਚਸਪ ਰਹੇਗਾ ਭਗਵੰਤ ਕੈਸਾ ਪ੍ਰਦਰਸ਼ਨ ਕਰ ਪਾਉਂਦੇ ਹਨ।
ਸੰਸਦ ਮੈਂਬਰ ਸੰਤੋਖ ਚੌਧਰੀ ਆਖਿਰ ਵਿਧਾਇਕ ਰਿੰਕੂ 'ਤੇ ਰਹੇ ਭਾਰੂ
NEXT STORY