ਭਵਾਨੀਗੜ੍ਹ(ਕਾਂਸਲ) : ਬੀਤੇ ਸਾਲ ਇਕ ਮੰਦਬੁੱਧੀ ਲੜਕੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਭਵਾਨੀਗੜ੍ਹ ਦੇ ਇਕ ਨੌਜਵਾਨ ਨੂੰ ਜ਼ਿਲਾ ਸੈਸ਼ਨ ਜੱਜ ਬੀ.ਐਸ. ਸੰਧੂ ਦੀ ਅਦਾਲਤ ਨੇ ਉਮਰ ਕੈਦ ਅਤੇ 1 ਲੱਖ 5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਸਾਲ 16 ਅਗਸਤ 2018 ਨੂੰ ਪੀੜਤ ਲੜਕੀ ਦੀ ਮਾਂ ਵੱਲੋਂ ਪੁਲਸ ਨੂੰ ਕੀਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਸੀ ਕਿ ਜਦੋਂ ਉਹ ਆਪਣੇ ਘਰ ਨੇੜੇ ਆਪਣੀ ਗੁਆਂਢਣ ਨਾਲ ਗੱਲਾਂ ਕਰ ਰਹੀ ਸੀ ਤਾਂ ਉਸ ਸਮੇਂ ਘਰ ਵਿਚ ਉਸ ਦੀ ਮੰਦਬੁੱਧੀ 30 ਸਾਲਾ ਲੜਕੀ ਇਕੱਲੀ ਸੀ। ਜਦੋਂ ਉਸ ਨੂੰ ਆਪਣੇ ਘਰੋਂ ਲੜਕੀ ਦੇ ਚੀਕਾਂ ਮਾਰਨ ਦੀਆਂ ਅਵਾਜਾਂ ਸੁਣਾਈ ਦਿੱਤੀਆਂ ਤਾਂ ਉਹ ਤੁਰੰਤ ਘਰ ਪੁੱਜੀ। ਲੜਕੀ ਦੀ ਮਾਂ ਨੂੰ ਦੇਖ ਕੇ ਦੋਸ਼ੀ ਜਸਪ੍ਰੀਤ ਸਿੰਘ, ਜਿਸ ਨੇ ਲੜਕੀ ਨਾਲ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤਾ ਉਹ ਉਥੋਂ ਭੱਜ ਗਿਆ, ਜਿਸ ਸੰਬੰਧੀ ਪੁਲਸ ਨੇ ਜਸਪ੍ਰੀਤ ਸਿੰਘ ਵਾਸੀ ਭਵਾਨੀਗੜ੍ਹ ਵਿਰੁਧ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਸੀ। ਪੀੜਤ ਲੜਕੀ ਨੂੰ ਇਨਸਾਫ ਦਿੰਦਿਆਂ ਜ਼ਿਲਾ ਸੈਸ਼ਨ ਜੱਜ ਬੀ.ਐਸ.ਸੰਧੂ ਦੀ ਅਦਲਤ ਨੇ ਦੋਸ਼ੀ ਜਸਪ੍ਰੀਤ ਸਿੰਘ ਵਾਸੀ ਭਵਾਨੀਗੜ੍ਹ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਦੇ ਨਾਲ-ਨਾਲ 1 ਲੱਖ 5 ਹਜਾਰ ਰੁਪਏ ਬਤੌਰ ਜੁਰਮਾਨੇ ਦੇ ਤੌਰ 'ਤੇ ਦੇਣ ਦੀ ਸਜ਼ਾ ਵੀ ਸੁਣਾਈ।
ਸਿੱਖ ਧਰਮ ਨਾਲ ਜੁੜੀ ਹਰ ਖਬਰ ਲਈ ਵੇਖੋ 'ਦਰਸ਼ਨ ਟੀ. ਵੀ.'
NEXT STORY