ਸੰਗਰੂਰ (ਰਾਜੇਸ਼ ਕੋਹਲੀ) : ਪੰਜਾਬ 'ਚ ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦੀ ਤਾਰੀਕ ਨੇੜੇ ਆ ਰਹੀ ਹੈ, ਉਵੇਂ-ਉਵੇਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸੰਗਰੂਰ ਤੋਂ 'ਆਪ' ਦੇ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 5 ਦਿਨਾਂ ਚੋਣ ਪ੍ਰਚਾਰ ਲਈ ਪੰਜਾਬ ਪਹੁੰਚ ਗਏ ਹਨ। ਕੇਜਰੀਵਾਲ ਨੇ ਲੋਕ ਸਭਾ ਹਲਕਾ ਸੰਗਰੂਰ ਦੇ ਕਸਬਾ ਖਨੌਰੀ ਤੋਂ ਰੋਡ ਸ਼ੋਅ ਸ਼ੁਰੂ ਕੀਤਾ ਹੈ, ਜਿਹੜਾ ਖਨੌਰੀ-ਲਹਿਰਾਗਾਗਾ-ਸੁਨਾਮ ਤੇ ਚੀਮਾ-ਲੌਂਗੋਵਾਲ-ਧਨੌਲਾ, ਢਿੱਲਵਾਂ ਤੋਂ ਹੁੰਦਾ ਹੋਇਆ ਬਰਨਾਲਾ ਪਾਹੁੰਚੇਗਾ।
ਇਸ ਦੌਰਾਨ ਕੇਜਰੀਵਾਲ ਨੇ ਵਿਰੋਧੀਆਂ ਨੂੰ ਲਲਕਾਰਦੇ ਹੋਏ ਕਿਹਾ ਕਿ ਇਹ ਵੱਡੇ ਲੋਕ ਹਨ। ਇਨ੍ਹਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਕੁਝ ਨਹੀਂ ਪਤਾ ਇਹ ਤਾਂ ਬੱਸ ਚੋਣਾਂ ਤੋਂ ਪਹਿਲਾਂ ਆ ਕੇ ਝੂਠ ਬੋਲ ਕੇ ਵੋਟਾਂ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਮ ਆਦਮੀ ਹਾਂ। ਅਸੀਂ ਜੋ ਕਹਿੰਦੇ ਹਾਂ ਉਹ ਕਰਕੇ ਦਿਖਾਉਂਦੇ ਹਾਂ। ਅਸੀਂ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਾਂ। ਕੇਜਰੀਵਾਲ ਨੇ ਕਿਹਾ ਕਿ ਅਕਾਲੀ ਅਤੇ ਕਾਂਗਰਸ ਨੂੰ ਹਰਾਉਣਾ ਸਾਡਾ ਮੁੱਖ ਟੀਚਾ ਹੈ। ਅਕਾਲੀ ਅਤੇ ਕਾਂਗਰਸੀਆਂ ਦਾ ਇਸ ਲਈ ਵਿਰੋਧ ਹੋ ਰਿਹਾ ਹੈ, ਕਿਉਂਕਿ ਇੰਨਾ ਲੰਬਾ ਸਮਾਂ ਰਾਜ ਕਰਨ ਤੋਂ ਬਾਅਦ ਇਨ੍ਹਾਂ ਨੇ ਕੀਤਾ ਕੁੱਝ ਨਹੀਂ। ਉਨ੍ਹਾਂ ਲੋਕਾਂ ਨੂੰ ਝਾੜੂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਾਰ ਵੀ ਭਗਵੰਤ ਮਾਨ ਨੂੰ ਜ਼ਰੂਰ ਜਿਤਾਓ।
ਦੱਸ ਦੇਈਏ ਕਿ ਕੇਜਰੀਵਾਲ ਆਪਣੇ 5 ਦਿਨਾਂ ਦੌਰੇ 'ਤੇ ਪੰਜਾਬ ਪਹੁੰਚੇ ਹੋਏ ਹਨ। ਜੋ ਸੰਗਰੂਰ ਤੋਂ ਬਾਅਦ 14 ਤੋਂ 17 ਮਈ ਤੱਕ ਬਰਨਾਲਾ, ਬਠਿੰਡਾ, ਫਰੀਦਕੋਟ ਅਤੇ ਫਿਰ ਪਟਿਆਲਾ 'ਚ ਰੋਡ ਸ਼ੋਅ ਕਰਨਗੇ।
ਬੱਚਿਆਂ ਜ਼ਰੀਏ ਪ੍ਰਚਾਰ ਕਰਾਉਣ ਸਬੰਧੀ 'ਕਿਰਨ ਖੇਰ' ਨੂੰ ਦੂਜੀ ਵਾਰ ਨੋਟਿਸ ਜਾਰੀ
NEXT STORY