ਸੰਗਰੂਰ (ਰਾਜੇਸ਼)— ਸੰਗਰੂਰ ਵਿਚ ਇਕ ਸਨਮਾਨ ਸਮਾਰੋਹ ਵਿਚ ਸ਼ਿਕਰਤ ਕਰਨ ਲਈ ਪੁੱਜੇ ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਫ ਕਿਹਾ ਕਿ ਉਨ੍ਹਾਂ ਵੱਲੋਂ ਹੀ ਪਰਮਿੰਦਰ ਢੀਂਡਸਾ ਨੂੰ ਸੰਗਰੂਰ ਲੋਕਸਭਾ ਸੀਟ ਤੋਂ ਚੋਣ ਲੜਨ ਤੋਂ ਰੋਕਿਆ ਗਿਆ ਹੈ ਭਾਵ ਕਿ ਸੁਖਦੇਵ ਸਿੰਘ ਢੀਂਡਸਾ ਨਹੀਂ ਚਾਹੁੰਦੇ ਕੀ ਢੀਂਡਸਾ ਪਰਿਵਾਰ ਦਾ ਕੋਈ ਮੈਂਬਰ ਅਕਾਲੀ ਦਲ ਦੀ ਟਿਕਟ 'ਤੇ ਸੰਗਰੂਰ ਤੋਂ ਲੋਕਸਭਾ ਚੋਣ ਲੜੇ। ਸੁਖਦੇਵ ਸਿੰਘ ਢੀਂਡਸਾ ਦੇ ਬਿਆਨਾਂ ਤੋਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ ਕਿ ਢੀਂਡਸਾ ਪਰਿਵਾਰ ਅਕਾਲੀ ਦਲ ਪ੍ਰਤੀ ਵਫ਼ਾਦਾਰੀ ਦਿਖਾਉਣ ਦੇ ਮੂਡ 'ਚ ਬਿਲਕੁਲ ਨਹੀਂ ਹੈ, ਪਰ ਸ਼ਾਇਦ ਪਰਮਿੰਦਰ ਸਿੰਘ ਢੀਂਡਸਾ ਮੰਨ ਨਹੀਂ ਰਹੇ।
ਅਕਾਲੀ ਦਲ ਪ੍ਰਤੀ ਵਫ਼ਾਦਾਰੀ ਜਾਂ ਕਹੀਏ ਕਿ ਬਾਦਲ ਪਰਿਵਾਰ ਪ੍ਰਤੀ ਵਫ਼ਾਦਾਰੀ ਨੂੰ ਲੈ ਕੇ ਢੀਂਡਸਾ ਪਰਿਵਾਰ ਦੇ ਵਿਚਾਰ ਦੋ ਭਾਗਾਂ ਵਿਚ ਵੰਡੇ ਨਜ਼ਰ ਆ ਰਹੇ ਹਨ। ਸੁਖਦੇਵ ਢੀਂਡਸਾ ਨੇ ਤਾਂ ਲੋਕ ਸਭਾ ਚੋਣਾਂ ਲਈ ਸੰਗਰੂਰ ਦਾ ਮੈਦਾਨ ਬਹੁਤ ਪਹਿਲਾਂ ਹੀ ਛੱਡ ਦਿੱਤਾ ਸੀ, ਪਰ ਉਨ੍ਹਾਂ ਦੇ ਪੁੱਤ ਪਰਮਿੰਦਰ ਢੀਂਡਸਾ ਅਕਾਲੀ ਦਲ ਪ੍ਰਤੀ ਆਪਣੀ ਵਫ਼ਾਦਾਰੀ ਦਿਖਾ ਸਕਦੇ ਹਨ।
ਦੱਸ ਦੇਈਏ ਕਿ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਢੀਂਡਸਾ ਲਹਿਰਾਗਾਗਾ ਤੋਂ ਵਿਧਾਇਕ ਹਨ 'ਤੇ ਉਹ ਕਈ ਵਾਰ ਸਪਸ਼ਟ ਵੀ ਕਰ ਚੁਕੇ ਹਨ ਕਿ ਉਨ੍ਹਾਂ ਦਾ ਪਰਿਵਾਰ ਲੋਕ ਸਭਾ ਚੋਣ ਨਹੀਂ ਲੜੇਗਾ। ਦਰਅਸਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਤੋਂ ਅਸਤੀਫਾ ਦੇਣ ਮਗਰੋਂ ਚਰਚਾ ਸੀ ਕਿ ਹਲਕਾ ਸੰਗਰੂਰ ਤੋਂ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਚੋਣ ਲੜ ਸਕਦੇ ਹਨ ਪਰ ਸੁਖਦੇਵ ਸਿੰਘ ਢੀਂਡਸਾ ਦੇ ਤੇਵਰ ਦੱਸ ਰਹੇ ਹਨ ਕਿ ਢੀਂਡਸਾ ਪਰਿਵਾਰ ਚੋਣ ਨਹੀਂ ਲੜੇਗਾ ਪਰ ਹੁਣ ਵੱਡਾ ਸਵਾਲ ਇਹ ਹੈ, ਕੀ ਪਰਮਿੰਦਰ ਢੀਂਡਸਾ ਆਪਣੇ ਪਿਓ ਸੁਖਦੇਵ ਢੀਂਡਸਾ ਦੀ ਗੱਲ ਮੰਨਣਗੇ?
ਮੋਦੀ 'ਤੇ ਵਰ੍ਹੇ ਧਰਮਸੋਤ, ਕਿਹਾ- 'ਚੌਕੀਦਾਰ' ਨੇ 5 ਸਾਲ ਲੁੱਟਿਆ
NEXT STORY