ਜਲੰਧਰ (ਗੁਲਸ਼ਨ) - ਬੈਂਕ ਆਫ ਬੜੋਦਾ ਨੇ ਆਪਣੇ ਸਥਾਪਨਾ ਦਿਵਸ ਮੌਕੇ ਸਿਟੀ ਰੇਲਵੇ ਸਟੇਸ਼ਨ ਨੂੰ ਇਕ ਸੈਨੇਟਰੀ ਪੈਡ ਵੈਂਡਿੰਗ ਮਸ਼ੀਨ ਭੇਟ ਕੀਤੀ, ਜੋ ਔਰਤਾਂ ਦੇ ਵੈਂਟਿੰਗ ਹਾਲ 'ਚ ਲਗਾਈ ਜਾਵੇਗੀ।
ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਵੈਂਡਿੰਗ ਮਸ਼ੀਨ 'ਚ ਕੋਈ ਵੀ ਔਰਤ 5 ਰੁਪਏ ਦਾ ਸਿੱਕਾ ਪਾ ਕੇ ਸੈਨੇਟਰੀ ਪੈਡ ਖਰੀਦ ਸਕਦੀ ਹੈ। ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ 'ਚ ਲੁਧਿਆਣਾ ਅਤੇ ਫਿਰੋਜ਼ਪੁਰ ਤੋਂ ਬਾਅਦ ਹੁਣ ਇਹ ਮਸ਼ੀਨ ਤੀਜੇ ਨੰਬਰ 'ਤੇ ਜਲੰਧਰ 'ਚ ਲਗਾਈ ਜਾ ਰਹੀ ਹੈ। ਇਸ ਮੌਕੇ ਰੇਲਵੇ ਬੈਂਕ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਐੱਸ.ਡੀ.ਐੱਮ. ਫਗਵਾੜਾ ਦੇ ਜੋਤੀ ਮਟੂ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਐੱਸ. ਜੀ. ਪੀ. ਸੀ. ਪ੍ਰਧਾਨ ਲੌਂਗੋਵਾਲ ਨੇ ਜੇਲ 'ਚ ਕੀਤੀ ਰਾਜੋਆਣਾ ਨਾਲ ਮੁਲਾਕਾਤ
NEXT STORY