ਭੁਲੱਥ (ਰਜਿੰਦਰ)- ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ 'ਤੇ ਪੈਂਦੇ ਹਮੀਰਾ ਹਾਈਵੇਅ ਵਿਖੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਅਕਾਲੀ ਆਗੂਆਂ ਅਤੇ ਵਰਕਰਾਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਮਜੀਠੀਆ ਨਾਲ ਹੋਈ ਇਸ ਮਿਲਣੀ ਤੋਂ ਬਾਅਦ ਅਕਾਲੀ ਬਾਗੋਬਾਗ ਹੋ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਆਖਿਆ ਕਿ ਉਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿਚ ਨਤਮਸਤਕ ਹੋਣ ਲਈ ਜਾ ਰਹੇ ਹਨ। ਰਸਤੇ ਵਿਚ ਵੱਖ-ਵੱਖ ਥਾਵਾਂ 'ਤੇ ਉਨ੍ਹਾਂ ਨੂੰ ਮਿਲਣ ਲਈ ਸੜਕਾਂ 'ਤੇ ਪਹੁੰਚੀਆਂ ਵੱਡੀ ਗਿਣਤੀ ਸੰਗਤਾਂ ਦੇ ਉਹ ਬਹੁਤ ਜਿਆਦਾ ਧੰਨਵਾਦੀ ਹਨ। ਮਜੀਠੀਆ ਨੇ ਆਖਿਆ ਕਿ ਸੰਗਤਾਂ ਦੀਆਂ ਅਰਦਾਸਾਂ ਸਦਕਾ ਹੀ ਉਹ ਜੇਲ੍ਹ ਵਿੱਚੋਂ ਬਾਹਰ ਆਏ ਹਨ, ਨਹੀਂ ਤਾਂ ਤਾਨਾਸ਼ਾਹ ਸਰਕਾਰਾਂ ਦੇ ਖਿਲਾਫ ਲੜਨਾ ਬੰਦੇ ਲਈ ਸੌਖਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਪ੍ਰੈਸ ਦੀ ਆਜ਼ਾਦੀ ਅਤੇ ਲਾਅ ਐਂਡ ਆਰਡਰ ਖ਼ਤਰੇ ਵਿਚ ਹੈ।
ਇਹ ਵੀ ਪੜ੍ਹੋ: ਕਰ ਲਿਓ ਤਿਆਰੀ! ਭਲਕੇ ਪੰਜਾਬ 'ਚ ਲੱਗੇਗਾ ਲੰਬਾ Power Cut, ਇਹ ਇਲਾਕੇ ਹੋਣਗੇ ਪ੍ਰਭਾਵਿਤ

ਜ਼ਿਕਰਯੋਗ ਹੈ ਕਿ ਹਮੀਰਾ ਹਾਈਵੇਅ ਭੁਲੱਥ ਹਲਕੇ ਅਧੀਨ ਪੈਂਦਾ ਹੈ। ਇਥੇ ਭੁਲੱਥ ਹਲਕੇ ਦੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਨੇ ਜਿੱਥੇ ਅਕਾਲੀ ਆਗੂਆਂ ਅਤੇ ਵਰਕਰਾਂ ਦਾ ਇਕੱਠ ਕੀਤਾ ਹੋਇਆ ਸੀ। ਉਸੇ ਦੌਰਾਨ ਇਥੇ ਹਲਕਾ ਟਾਂਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਰਵਿੰਦਰ ਸਿੰਘ ਰਸੂਲਪੁਰ ਦੀ ਅਗਵਾਈ ਹੇਠ ਮੈਂਬਰ ਮੈਂਬਰ ਪੀ. ਏ. ਸੀ. ਕੰਵਲਜੀਤ ਸਿੰਘ ਤੁਲੀ, ਪੀ. ਏ. ਸੀ. ਕਮਲਜੀਤ ਸਿੰਘ ਕੁਲਾਰ, ਕੁਲਜੀਤ ਸਿੰਘ ਬਿੱਟੂ, ਤਜਿੰਦਰ ਸਿੰਘ ਸੋਨੂੰ, ਹਰਮਨ ਸਿੰਘ ਕੰਧਾਲਾ, ਗੋਪਾ ਢਡਿਆਲਾ, ਕੁਲਦੀਪ ਸਿੱਧੂ, ਰਵਿੰਦਰ ਸਿੰਘ ਸਿੰਘਾਪੁਰੀ, ਇਕਬਾਲ ਸਿੰਘ ਢਡਿਆਲਾ ਆਦਿ ਮੌਜੂਦ ਸਨ।
ਜਦਕਿ ਭੁਲੱਥ ਹਲਕੇ ਵੱਲੋਂ ਕੁਲਦੀਪ ਸਿੰਘ ਟਾਂਡੀ ਦੀ ਅਗਵਾਈ ਹੇਠ ਪਰਮਜੀਤ ਸਿੰਘ ਪੱਡਾ ਦਿਆਲਪੁਰ, ਬੱਬੂ ਹਮੀਰਾ, ਦਰਸ਼ਨ ਸਿੰਘ ਹਮੀਰਾ, ਹਰਦੀਪ ਸਿੰਘ ਗਿੱਲ, ਕੁਲਦੀਪ ਸਿੰਘ ਹਮੀਰਾ, ਸੁਰਜੀਤ ਕੌਰ ਸਰਪੰਚ ਹਮੀਰਾ, ਮੋਹਨ ਲਾਲ ਦਿਆਲਪੁਰ, ਸਤਨਾਮ ਕੁਮਾਰ ਦਿਆਲਪੁਰ, ਰਾਹੁਲ ਮੁਰਾਰ, ਪਰਮਿੰਦਰ ਸਿੰਘ ਸੋਨੂੰ, ਪ੍ਰਭੂ ਦਿਆਲਪੁਰ, ਸਰਬਜੀਤ ਸਿੰਘ ਹਮੀਰਾ ਤੇ ਮਨਜੀਤ ਸਿੰਘ ਸੰਧੂ ਹਮੀਰਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਮੌਜੂਦ ਸਨ।
ਇਹ ਵੀ ਪੜ੍ਹੋ: Punjab: ਗੁਰਦੁਆਰਾ ਸਾਹਿਬ 'ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਏ ਅਗਨ ਭੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਰ ਲਿਓ ਤਿਆਰੀ! ਭਲਕੇ ਪੰਜਾਬ 'ਚ ਲੱਗੇਗਾ ਲੰਬਾ Power Cut, ਇਹ ਇਲਾਕੇ ਹੋਣਗੇ ਪ੍ਰਭਾਵਿਤ
NEXT STORY