ਜਲੰਧਰ (ਵੈੱਬ ਡੈਸਕ)— ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ 550 ਸ਼ਖਸੀਅਤਾਂ ਨੂੰ ਸਨਮਾਨਤ ਕਰਨਾ ਸੀ, ਜਿਨ੍ਹਾਂ ਨੇ ਦੇਸ਼-ਦੁਨੀਆ 'ਚ ਵੱਖ-ਵੱਖ ਕੰਮਾਂ ਰਾਹੀਂ ਕੌਮ ਦਾ ਨਾਂ ਉੱਚਾ ਕੀਤਾ ਹੈ। ਆਈ. ਕੇ. ਗੁਜਰਾਲ ਯੂਨੀਵਰਸਿਟੀ 'ਚ ਬੀਤੇ ਦਿਨ 550 ਸ਼ਖਸੀਅਤਾਂ ਨੂੰ ਸਨਮਾਨਤ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਪ੍ਰਸਿੱਧ ਵਾਤਾਵਰਣ ਪ੍ਰੇਮੀ ਅਤੇ ਸਮਾਜਸੇਵਕ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਇਸ ਸਮਾਗਮ 'ਚ ਸਨਮਾਨਤ ਕੀਤਾ ਜਾਣਾ ਸੀ ਪਰ ਉਨ੍ਹਾਂ ਨੇ ਸਨਮਾਨ ਸਮਾਗਮ 'ਚ ਜਾਣ ਤੋਂ ਨਾਂਹ ਕਰ ਦਿੱਤੀ।
ਸਰਕਾਰ ਵੱਲੋਂ ਉਨ੍ਹਾਂ ਨੂੰ ਸਪੈਸ਼ਲ ਸੱਦਾ ਦੇ ਕੇ ਸੱਦਿਆ ਗਿਆ ਸੀ ਪਰ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਜਿਨ੍ਹਾਂ ਕੰਮਾਂ ਲਈ ਸਨਮਾਨਤ ਕਰ ਰਹੀ ਹੈ, ਆਪ ਤਾਂ ਸਰਕਾਰ ਉਨ੍ਹਾਂ ਕੰਮਾਂ 'ਤੇ ਕੰਮ ਨਹੀਂ ਕਰ ਰਹੀ ਕਿਉਂਕਿ ਪਵਿੱਤਰ ਕਾਲੀ ਵੇਈਂ ਨਦੀ 'ਚ ਲੰਮੇ ਸਮੇਂ ਤੋਂ ਸੁਲਤਾਨਪੁਰ ਲੋਧੀ ਸ਼ਹਿਰ ਦਾ ਗੰਦਾ ਪਾਣੀ ਪੈ ਰਿਹਾ ਹੈ। ਇਸ ਸਬੰਧੀ ਸਰਕਾਰ ਦੇ ਨੁਮਾਇੰਦਿਆਂ ਨੂੰ ਕਈ ਵਾਰ ਜਾਣਕਾਰੀ ਦਿੱਤੀ ਗਈ ਹੈ ਪਰ ਉਨ੍ਹਾਂ ਇਸ ਗੱਲ ਨੂੰ ਅਣਸੁਣਿਆ ਕਰ ਦਿੱਤਾ। ਅਜੇ ਵੀ ਕਾਲੀ ਵੇਈਂ 'ਚ ਸੁਲਤਾਨਪੁਰ ਲੋਧੀ ਸ਼ਹਿਰ ਦਾ ਵੱਖ-ਵੱਖ ਥਾਵਾਂ ਤੋਂ ਗੰਦਾ ਪਾਣੀ ਪੈ ਰਿਹਾ ਹੈ। ਇਸ ਲਈ ਪਹਿਲਾਂ ਸਰਕਾਰ ਵੇਈਂ ਨਦੀ 'ਚ ਪੈ ਰਿਹਾ ਗੰਦਾ ਪਾਣੀ ਰੋਕੇ, ਇਹੀ ਸਾਡੇ ਲਈ ਵੱਡਾ ਸਨਮਾਨ ਹੋਵੇਗਾ।
ਨਿਗਮ ਦੇ ਪਾਲੀਥੀਨ 'ਤੇ ਪਾਬੰਦੀ ਲਗਾਉਣ ਦੇ ਦਾਅਵੇ ਠੁੱਸ, ਧੜੱਲੇ ਨਾਲ ਹੋ ਰਹੀ ਹੈ ਵਰਤੋਂ
NEXT STORY