ਝਬਾਲ (ਨਰਿੰਦਰ) - ਕਸਬਾ ਝਬਾਲ ਦੇ ਸਰਪੰਚ ਬਲਦੇਵ ਸਿੰਘ ਦੇ ਸਪੁੱਤਰ ਰਣਜੀਤ ਸਿੰਘ ਦਾਨੇਸ਼ ਵਲੋਂ ਬੀਤੀ ਰਾਤ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਝਬਾਲ ਪੁਖਤਾ ਦੇ ਸਰਪੰਚ ਬਲਦੇਵ ਸਿੰਘ ਦੇ ਮੁੰਡੇ ਨੇ ਰਾਤ ਦੇ ਸਮੇਂ ਆਪਣੇ ਆਪ ਨੂੰ ਗੋਲੀ ਮਾਰ ਲਈ। ਉਸ ਤੋਂ ਬਾਅਦ ਉਸ ਦੇ ਪਰਿਵਾਰ ਵਾਲੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਪਰ ਰਾਸਤੇ ’ਚ ਹੀ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼
ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਨੇ ਜਦੋਂ ਖੁਦਕੁਸ਼ੀ ਕੀਤੀ ਉਸ ਸਮੇਂ ਉਸ ਦੇ ਪਿਤਾ ਬਲਦੇਵ ਸਿੰਘ ਇਲਾਕੇ ਦੀ ਪ੍ਰਮੁੱਖ ਹਸਤੀ ਸਰਪੰਚ ਅਰੁਣ ਕੁਮਾਰ ਸੋਨੂੰ ਚੀਮਾ ਨਾਲ ਗੋਆ ਤੋਂ ਘਰ ਵਾਪਸ ਆ ਰਹੇ ਸਨ। ਘਟਨਾ ਸਥਾਨ ’ਤੇ ਪੁੱਜੀ ਝਬਾਲ ਦੀ ਪੁਲਸ ਨੇ ਰਿਵਾਲਵਰ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਪੁਲਸ ਨੇ ਦੱਸਿਆ ਕਿ ਨੌਜਵਾਨ ਨੇ ਅਜਿਹਾ ਕਿਉਂ ਕੀਤਾ, ਦੇ ਬਾਰੇ ਕੁਝ ਪਤਾ ਨਹੀਂ ਲੱਗਾ। ਇਸ ਘਟਨਾ ਦਾ ਪਤਾ ਲੱਗਦੇ ਸਾਰ ਹਲਕਾ ਵਿਧਾਇਕ ਡਾ.ਧਰਮਬੀਰ ਅਗਨੀਹੋਤਰੀ, ਸਰਪੰਚ ਸੋਨੂ ਚੀਮਾ, ਚੇਅਰਮੈਨ ਰਮਨ ਕੁਮਾਰ ਆਦਿ ਪਹੁੰਚ ਗਏ।
ਪੜ੍ਹੋ ਇਹ ਵੀ ਖ਼ਬਰ - Health Tips: ‘ਜੋੜਾਂ ਅਤੇ ਗੋਡਿਆਂ ਦੇ ਦਰਦ’ ਤੋਂ ਇੱਕ ਹਫ਼ਤੇ ’ਚ ਪਾਓ ਛੁਟਕਾਰਾ, ਅਪਣਾਓ ਇਹ ਘਰੇਲੂ ਨੁਸਖ਼ਾ
ਪੰਜਾਬ ਦੇ ਲਾਪਤਾ 100 ਕਿਸਾਨਾਂ ਦੀ ਭਾਲ ਲਈ ਦਿੱਲੀ ਪੁਲਸ ਕਮਿਸ਼ਨਰ ਨੂੰ ਮਿਲਣਗੇ ਜਸਬੀਰ ਡਿੰਪਾ
NEXT STORY