ਬਾਬਾ ਬਕਾਲਾ ਸਾਹਿਬ (ਰਾਕੇਸ਼)- ਦਿੱਲੀ ਵਿਖੇ ਕਿਸਾਨੀ ਮੋਰਚੇ ਅਤੇ ਟਰੈਕਟਰ ਪਰੇਡ ਦੇ ਚੱਲਦਿਆਂ ਕੇਂਦਰ ਸਰਕਾਰ ਦੀ ਸ਼ਹਿ 'ਤੇ ਦਿੱਲੀ ਪੁਲਸ ਵੱਲੋਂ ਪੰਜਾਬ ਸਮੇਤ ਬਾਕੀ ਕਿਸਾਨਾਂ 'ਤੇ ਲਾਠੀਚਾਰਜ ਕਰਨ, ਉਨ੍ਹਾਂ 'ਤੇ ਹੰਝੂ ਗੈਸ ਛੱਡਣ ਅਤੇ ਉਨ੍ਹਾਂ 'ਤੇ ਤਸ਼ੱਦਦ ਕਰਨ ਦੀ ਪੁਰਜ਼ੋਰ ਨਿੰਦਾ ਕਰਦਿਆਂ ਹਲਕਾ ਖਡੂਰ ਸਾਹਿਬ ਦੇ ਸਾਂਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਇਸ ਹਿੰਸਾ ਦੌਰਾਨ ਪੰਜਾਬ ਦੇ 100 ਕਿਸਾਨ ਲਾਪਤਾ ਹੋ ਚੁੱਕੇ ਹਨ, ਜਿੰਨ੍ਹਾਂ ਦੀ ਭਾਲ ਲਈ ਅਤੇ ਦਿੱਲੀ ਪੁਲਸ ਦੀ ਅਣਗਹਿਲੀ ਸਬੰਧੀ ਪੰਜਾਬ ਦੇ ਸਮੂਹ ਮੈਂਬਰ ਪਾਰਲੀਮੈਂਟ ਦਿੱਲੀ ਪੁਲਸ ਦੇ ਕਮਿਸ਼ਨਰ ਨੂੰ ਮਿਲ ਕੇ ਸ਼ਿਕਾਇਤ ਦਰਜ ਕਰਵਾਉਣਗੇ।
ਇਹ ਵੀ ਪੜ੍ਹੋ : ਸਿੰਘ ਬਾਰਡਰ ’ਤੇ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਮਾਂ ਆਈ ਸਾਹਮਣੇ, ਹੰਝੂਆਂ ਨਾਲ ਬਿਆਨ ਕੀਤਾ ਦਰਦ
ਡਿੰਪਾ ਨੇ ਦੱਸਿਆ ਕਿ ਇਸ ਵੇਲੇ ਪੰਜਾਬ ਦਾ ਮੁੱਖ ਮੁੱਦਾ ਕਿਸਾਨੀ ਅੰਦੋਲਨ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਤੇ ਹੋਰ ਲੋਕਾਂ ਨੂੰ ਠੂਠਾ ਫੜਾਉਣ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਦੇ ਨਾਲ ਦਿਨ-ਰਾਤ ਖੜ੍ਹੇ ਹਾਂ ਅਤੇ ਆਪਣੀਆਂ ਮੰਗਾਂ ਮਨਵਾਉਣ ਬਗੈਰ ਕਿਸੇ ਵੀ ਗੱਲ 'ਤੇ ਹਾਮੀ ਨਹੀਂ ਹੋਵਾਂਗੇ।
ਇਹ ਵੀ ਪੜ੍ਹੋ : 26 ਜਨਵਰੀ ਹਿੰਸਾ ਤੋਂ ਬਾਅਦ ਦਿੱਲੀ ਦੀਆਂ ਜੇਲਾਂ 'ਚ ਬੰਦ ਕਿਸਾਨਾਂ ਦੀ ਮਦਦ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
ਉਨ੍ਹਾਂ ਦਾਅਵਾ ਕੀਤਾ ਕਿ ਉਹ ਹਰ ਹੀਲੇ ਜਿੱਤ ਹਾਸਿਲ ਕਰਨਗੇ ਅਤੇ ਕੇਂਦਰ ਦੀ ਸਰਕਾਰ ਨੂੰ ਚੈਨ ਦੀ ਨੀਂਦ ਨਹੀਂ ਸੋਣ ਦੇਣਗੇ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਸਾਬਕਾ ਕਾਂਗਰਸ ਪ੍ਰਧਾਨ ਕੇ.ਕੇ.ਸ਼ਰਮਾ, ਰਜਿੰਦਰ ਕਾਲੀਆ ਸਾਬਕਾ ਪ੍ਰਧਾਨ ਨਗਰ ਪੰਚਾਇਤ ਰਈਆ, ਐਡਵੋਕੇਟ ਰਜਿੰਦਰ ਸਿੰਘ ਟਪਿਆਲਾ ਡਾਇਰੈਕਟਰ ਮੰਡੀਬੋਰਡ ਪੰਜਾਬ, ਵਰਿੰਦਰ ਸਿੰਘ ਵਿੱਕੀ ਭਿੰਡਰ ਉਪ ਚੇਅਰਮੈਨ ਪੰਜਾਬ ਜੰਗਲਾਤ ਵਿਭਾਗ, ਸਰਪੰਚ ਦਲਜੀਤ ਸਿੰਘ ਭੱਪੀ, ਠੇਕੇਦਾਰ ਰਾਮ ਲੁਭਾਇਆ, ਸੰਜੀਵ ਭੰਡਾਰੀ ਕਾਂਗਰਸ ਪ੍ਰਧਾਨ ਸ਼ਹਿਰੀ, ਸੁਰਿੰਦਰ ਕੁਮਾਰ ਲਿੱਦੜ, ਰੋਬਨ ਮਾਨ, ਸਰਪੰਚ ਦਰਸ਼ਨ ਕੁਮਾਰ ਕਲੇਰ, ਅਰਜਨਬੀਰ ਸਿੰਘ ਸਰਾਂ ਬਲਾਕ ਕਾਂਗਰਸ ਪ੍ਰਧਾਨ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਭਿਆਨਕ ਹਾਦਸੇ ਦੌਰਾਨ ਉੱਘੇ ਕਾਰੋਬਾਰੀ ਦੇ ਨੌਜਵਾਨ ਪੁੱਤਰ ਦੀ ਮੌਤ
ਨੋਟ - ਦਿੱਲੀ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ, ਕਿਸਾਨਾਂ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੋਟਰਸਾਈਕਲ 'ਤੇ ਜਾ ਰਹੇ ਨੌਜਵਾਨ ਦੀ ਚਾਈਨਾ ਡੋਰ ਨੇ ਲਈ ਜਾਨ, ਵੱਢਿਆ ਗਿਆ ਗਲ਼
NEXT STORY