ਬਟਾਲਾ (ਸਾਹਿਲ): ਨਹਿਰ ’ਚ ਰੁੜ੍ਹੇ ਬਟਾਲਾ ਦੇ ਨਜ਼ਦੀਕੀ ਪਿੰਡ ਭਾਰਥਵਾਲ ਦੇ ਸਰਪੰਚ ਦੀ 5ਵੇਂ ਦਿਨ ਭੋਮਾ-ਵਡਾਲਾ ਨਹਿਰ ਵਿਚੋਂ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਦੇਰ ਸ਼ਾਮ ਜਾਣਕਾਰੀ ਦਿੰਦਿਆਂ ਥਾਣਾ ਘਣੀਏ-ਕੇ-ਬਾਂਗਰ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ 5 ਦਿਨ ਪਹਿਲਾਂ ਲਾਹੌਰ ਬ੍ਰਾਂਚ ਨਹਿਰ ਵਿਚ ਨਹਾ ਰਹੇ ਬਟਾਲਾ ਦੇ ਨਜ਼ਦੀਕੀ ਪਿੰਡ ਭਾਰਥਵਾਲ ਦੇ ਸਰਪੰਚ ਰਣਬੀਰ ਸਿੰਘ ਪੁੱਤਰ ਅਜੀਤ ਸਿੰਘ ਪਾਣੀ ਤੇਜ਼ ਵਹਾਅ ਹੋਣ ਕਰਕੇ ਰੁੜ੍ਹ ਗਏ ਸਨ, ਜਿਨ੍ਹਾਂ ਨੂੰ ਬਚਾਉਣ ਲਈ ਇਨ੍ਹਾਂ ਦੇ ਨਾਲ ਪੱਕੇ ਤੌਰ ’ਤੇ ਕੰਮ ਕਰਦੇ ਇਨ੍ਹਾਂ ਦੇ ਦੋ ਸਾਥੀਆਂ ਮੱਖਣ ਸਿੰਘ ਪੁੱਤਰ ਸਰਵਣ ਸਿੰਘ ਅਤੇ ਕਰਤਾਰ ਸਿੰਘ ਪੁੱਤਰ ਬਚਨ ਸਿੰਘ ਜੋ ਕਿ ਨਹਿਰ ਦੇ ਕਿਨਾਰੇ ਖੜ੍ਹੇ ਸਨ, ਨੇ ਸਰਪੰਚ ਨੂੰ ਰੁੜ੍ਹਦਾ ਦੇਖ ਕੇ ਨਹਿਰ ਵਿਚ ਛਾਲਾਂ ਮਾਰ ਦਿੱਤੀਆਂ ਸਨ ਅਤੇ ਸਿੱਟੇ ਵਜੋਂ ਇਹ ਵੀ ਨਹਿਰ ਵਿਚ ਰੁੜ੍ਹ ਗਏ ਸਨ।
ਇਹ ਖ਼ਬਰ ਵੀ ਪੜ੍ਹੋ - ਬਿਕਰਮ ਸਿੰਘ ਮਜੀਠੀਆ ਨੂੰ ਮੁੜ ਜਾਰੀ ਹੋਏ ਸੰਮਨ
ਐੱਸ.ਐੱਚ.ਓ ਨੇ ਦੱਸਿਆ ਕਿ ਇਸ ਦੇ ਬਾਅਦ ਪੁਲਸ ਪਾਰਟੀ ਨੇ ਭਾਰੀ ਜੱਦੋ-ਜਹਿਦ ਕਰਦਿਆਂ ਲੋਕਾਂ ਤੇ ਗੋਤਾਖੋਰਾਂ ਦੀ ਮਦਦ ਨਾਲ ਮੱਖਣ ਸਿੰਘ ਤੇ ਕਰਤਾਰ ਸਿੰਘ ਦੀਆਂ ਲਾਸ਼ਾਂ ਤਾਂ ਬਰਾਮਦ ਕਰ ਲਈਆਂ ਸਨ ਪਰ ਉਕਤ ਸਰਪੰਚ ਰਣਬੀਰ ਸਿੰਘ ਦੀ ਲਾਸ਼ ਬਾਰੇ ਕੋਈ ਵੀ ਥਹੁ ਪਤਾ ਨਹੀਂ ਸੀ ਲੱਗਿਆ, ਜਦਕਿ ਇਸ ਦੀ ਲਾਸ਼ ਨੂੰ ਲੱਭਣ ਲਈ ਨਹਿਰ ਦਾ ਪਾਣੀ ਪੁਲਸ ਵਲੋਂ ਬੰਦ ਕਰਵਾਇਆ ਗਿਆ ਸੀ। ਐੱਸ.ਐੱਚ.ਓ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਸਰਪੰਚ ਦੀ ਲਾਸ਼ ਨੂੰ ਲੱਭਣ ਵਿਚ ਰਤੀ ਭਰ ਵੀ ਢਿੱਲ ਮੱਠ ਨਹੀਂ ਅਪਣਾਈ ਅਤੇ ਐੱਸ.ਐੱਸ.ਪੀ. ਬਟਾਲਾ ਅਸ਼ਵਿਨੀ ਗੋਟਿਆਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਾਸ਼ ਨੂੰ ਲੱਭਣ ਦਾ ਸਰਚ ਆਪ੍ਰੇਸ਼ਨ ਦਿਨ ਰਾਤ ਜਾਰੀ ਰੱਖਿਆ ਅਤੇ ਆਖਿਰਕਾਰ ਉਨ੍ਹਾਂ ਨੇ ਐੱਸ.ਡੀ.ਆਰ.ਐੱਫ ਦੀ ਗੋਤਾਖੋਰਾਂ ਦੀ ਟੀਮ ਦੀ ਮਦਦ ਨਾਲ ਜ਼ਿਲਾ ਮਜੀਠਾ ਵਿਚ ਪੈਂਦੀ ਭੋਮਾ-ਵਡਾਲਾ ਨਹਿਰ ਵਿਚੋਂ ਸਰਪੰਚ ਰਣਬੀਰ ਸਿੰਘ ਭਾਰਥਵਾਲ ਦੀ ਲਾਸ਼ ਨੂੰ ਬਰਾਮਦ ਕਰ ਲਿਆ ਹੈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ! ਹੋ ਗਿਆ ਵੱਡਾ ਐਲਾਨ, ਛੇਤੀ ਲੈ ਲਓ ਫ਼ਾਇਦਾ
ਐੱਸ.ਐੱਚ.ਓ ਨੇ ਦੱਸਿਆ ਕਿ ਇਹ ਸਭ ਉਨ੍ਹਾਂ ਵਲੋਂ ਆਪਣੇ ਸਾਥੀ ਪੁਲਸ ਕਰਮਚਾਰੀਆਂ ਸਮੇਤ ਕੀਤੀ ਗਈ ਸਖਤ ਮਿਹਨਤ ਦਾ ਨਤੀਜਾ ਹੈ ਕਿ ਪੁਲਸ 5ਵੇਂ ਦਿਨ ਸਰਪੰਚ ਦੀ ਲਾਸ਼ ਨੂੰ ਲੱਭਣ ਵਿਚ ਸਫਲ ਹੋ ਪਾਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਿਕਰਮ ਸਿੰਘ ਮਜੀਠੀਆ ਨੂੰ ਮੁੜ ਜਾਰੀ ਹੋਏ ਸੰਮਨ
NEXT STORY