ਅੰਮ੍ਰਿਤਸਰ (ਸਰਬਜੀਤ, ਰਮਨ ): ਸਾਵਣ ਦੇ ਮਹੀਨੇ ਦੀ ਪਹਿਲੇ ਛੰਮ-ਛੰਮ ਕਰਦੀ ਤੇਜ਼ ਬਾਰਿਸ਼ ਕਾਰਨ ਗੁਰੂ ਨਗਰੀ ਪੂਰੀ ਤਰ੍ਹਾਂ ਨਾਲ ਜਲ-ਥਲ ਹੋ ਗਈ। ਇਸ ਦੌਰਾਨ ਅੰਮ੍ਰਿਤਸਰ ਦਾ ਹੈਰੀਟੇਜ ਸਟਰੀਟ ਪੂਰੀ ਤਰਾਂ ਬਾਰਿਸ਼ ਦੇ ਪਾਣੀ ਵਿਚ ਡੂਬਿਆ ਨਜ਼ਰ ਆਇਆ। ਕਰੋੜਾਂ ਦੀ ਲਾਗਤ ਨਾਲ ਬਣੇ ਅੰਮ੍ਰਿਤਸਰ ਦੇ ਹਾਰਟ ਹੈਰੀਟੇਜ ਸਟਰੀਟ 'ਚ ਪਾਣੀ ਦੀ ਨਿਕਾਸੀ ਦਾ ਮਾੜਾ ਹਾਲ ਅੰਮ੍ਰਿਤਸਰ ਪ੍ਰਸ਼ਾਸਨ ਦੇ ਮਾੜੇ ਇੰਤਜ਼ਾਮ ਦੀ ਪੋਲ ਖੋਲ੍ਹਦਾ ਨਜ਼ਰ ਆਇਆ।
ਦੱਸ ਦੇਈਏ ਕਿ ਆਉਣ ਵਾਲਿਆਂ ਸੰਗਤਾਂ, ਕਈ ਰਾਜਨੀਤਿਕ ਹਸਤੀਆਂ ਅਤੇ ਮਹਾਨ ਸ਼ਖ਼ਸੀਅਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਇਸੇ ਰਸਤੇ ਤੋਂ ਪਹੁੰਚਦਿਆਂ ਹਨ। ਕੁਝ ਕੁ ਸਮੇਂ ਦੀ ਹੋਈ ਬਾਰਿਸ਼ ਨਾਲ ਜਲਥਲ ਹੋਣਾ ਅੰਮ੍ਰਿਤਸਰ ਪ੍ਰਸ਼ਾਸਨ ’ਤੇ ਸਵਾਲੀਆ ਨਿਸ਼ਾਨ ਪੈਦਾ ਕਰਦਾ ਹੈ।
ਟਾਂਡਾ ਉੜਮੁੜ 'ਚ ਭਾਰੀ ਬਰਸਾਤ ਕਾਰਨ ਨੀਵੇਂ ਇਲਾਕਿਆਂ 'ਚ ਭਰਿਆ ਪਾਣੀ
NEXT STORY