ਜਲੰਧਰ (ਪਾਹਵਾ)–ਬਹੁਤ ਘੱਟ ਲੋਕ ਹੁੰਦੇ ਹਨ, ਜਿਹੜੇ ਆਪਣੇ ਬਾਰੇ ਸੋਚਣ ਦੀ ਬਜਾਏ ਭਵਿੱਖ ਵਿਚ ਲੋਕਾਂ ਨੂੰ ਹੋਣ ਵਾਲੀਆਂ ਦਿੱਕਤਾਂ ਨੂੰ ਲੈ ਕੇ ਜ਼ਿਆਦਾ ਫਿਕਰਮੰਦ ਰਹਿੰਦੇ ਹਨ ਅਤੇ ਅਜਿਹੇ ਵਿਚ ਜੇਕਰ ਕੋਈ ਸ਼ਖ਼ਸ ਦੂਜਿਆਂ ਦੀ ਚਿੰਤਾ ਦੇ ਚੱਕਰ ਵਿਚ ਮਹੀਨੇ ਦੀ ਲਗਭਗ ਇਕ ਲੱਖ ਰੁਪਏ ਤਨਖ਼ਾਹ ਛੱਡ ਦੇਵੇ ਤਾਂ ਇਸ ਤੋਂ ਵੀ ਅਜੀਬ ਗੱਲ ਹੋਵੇਗੀ। ਅਯੁੱਧਿਆ ਦੇ ਆਸ਼ੂਤੋਸ਼ ਪਾਂਡੇ ਅਜਿਹੇ ਹੀ ਲੋਕਾਂ ਵਿਚੋਂ ਇਕ ਹਨ, ਜਿਹੜੇ ਦੇਸ਼ ਭਰ ਵਿਚ ਵਾਤਾਵਰਣ ਦੀ ਰੱਖਿਆ ਲਈ ਨਾ ਸਿਰਫ਼ ਪੈਦਲ ਨਿਕਲੇ ਹਨ, ਸਗੋਂ ਉਨ੍ਹਾਂ ਸਾਲ ਦੀ ਲਗਭਗ 11 ਲੱਖ ਰੁਪਏ ਦੇ ਤਨਖ਼ਾਹ ਪੈਕੇਜ ਵਾਲੀ ਨੌਕਰੀ ਵੀ ਛੱਡ ਦਿੱਤੀ ਹੈ। ਦੇਸ਼ ਭਰ ਵਿਚ ਹੁਣ ਤਕ 16 ਹਜ਼ਾਰ ਕਿਲੋਮੀਟਰ ਪੈਦਲ ਚੱਲ ਕੇ ਲੋਕਾਂ ਨੂੰ ਬੂਟੇ ਲਾਉਣ ਲਈ ਜਾਗਰੂਕ ਕਰ ਰਹੇ ਹਨ।
ਇਹ ਵੀ ਪੜ੍ਹੋ- CM ਮਾਨ ਨੇ ਜਲੰਧਰ ਵੈਸਟ ਹਲਕੇ 'ਚ ਕੀਤੀ ਜਨਤਕ ਮੀਟਿੰਗ, ਭਾਜਪਾ-ਕਾਂਗਰਸ 'ਤੇ ਕੀਤੇ ਤਿੱਖੇ ਹਮਲੇ
14000 ਕਿਲੋਮੀਟਰ ਯਾਤਰਾ ਹੋ ਚੁੱਕੀ ਹੈ ਪੂਰੀ
ਆਸ਼ੂਤੋਸ਼ ਪਾਂਡੇ ਨੇ 22 ਦਸੰਬਰ 2022 ਨੂੰ ਵਾਤਾਵਰਣ ਦੀ ਰੱਖਿਆ ਲਈ ਇਕ ਮੁਹਿੰਮ ਚਲਾਈ, ਜਿਸ ਤਹਿਤ ਉਨ੍ਹਾਂ 16000 ਕਿਲੋਮੀਟਰ ਪੈਦਲ ਯਾਤਰਾ ਕਰਕੇ ਦੇਸ਼ ਭਰ ਦੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਅਤੇ ਵੱਧ ਤੋਂ ਵੱਧ ਬੂਟੇ ਲਾਉਣ ਦਾ ਟੀਚਾ ਰੱਖਿਆ। 16000 ਵਿਚੋਂ ਪੰਜਾਬ ਆਉਂਦੇ-ਆਉਂਦੇ ਲੱਗਭਗ 14000 ਕਿਲੋਮੀਟਰ ਦੀ ਯਾਤਰਾ ਉਹ ਕਰ ਚੁੱਕੇ ਹਨ। ਇਸ ਯਾਤਰਾ ਦੌਰਾਨ ਹੁਣ ਤਕ ਉਨ੍ਹਾਂ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡਿਸ਼ਾ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਕੇਰਲਾ, ਕਰਨਾਟਕਾ, ਗੋਆ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਲੱਦਾਖ, ਕਸ਼ਮੀਰ ਅਤੇ ਪੰਜਾਬ ਦੀ ਯਾਤਰਾ ਕੀਤੀ ਹੈ। ਪੰਜਾਬ ਵਿਚ ਆਸ਼ੂਤੋਸ਼ ਨੇ ਪਠਾਨਕੋਟ, ਹੁਸ਼ਿਆਰਪੁਰ ਅਤੇ ਜਲੰਧਰ ਵਿਚ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਅਤੇ ਚੰਡੀਗੜ੍ਹ ਦਾ ਟੀਚਾ ਰੱਖਿਆ ਹੈ।
ਵਾਤਾਵਰਣ ਨੂੰ ਬਚਾਉਣ ਲਈ ਬਚਿਆ 5 ਸਾਲ ਦਾ ਸਮਾਂ
ਆਸ਼ੂਤੋਸ਼ ਦੱਸਦੇ ਹਨ ਕਿ ਦੁਨੀਆ ਭਰ ਵਿਚ ਵਾਤਾਵਰਣ ਲਗਾਤਾਰ ਖ਼ਰਾਬ ਹੋ ਰਿਹਾ ਹੈ। ਵਾਤਾਵਰਣ ਨੂੰ ਬਚਾਉਣ ਲਈ ਲਗਭਗ 5 ਸਾਲ ਦਾ ਸਮਾਂ ਬਚਿਆ ਹੈ ਅਤੇ ਜੇਕਰ ਅਜੇ ਵੀ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਾਲਾਂ ਵਿਚ ਦੁਨੀਆ ਭਰ ਦੇ ਵਾਤਾਵਰਣ ’ਤੇ ਬੁਰਾ ਅਸਰ ਪਵੇਗਾ। ਗਰਮੀ ਵਿਚ ਸਰਦੀ ਅਤੇ ਸਰਦੀ ਵਿਚ ਗਰਮੀ ਦੇ ਨਾਲ-ਨਾਲ ਹੀਟਵੇਵ ਅਤੇ ਬਾਰਿਸ਼ ਨੂੰ ਲੈ ਕੇ ਵੀ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਇਹ ਮੁਹਿੰਮ ਕੋਰੋਨਾ ਕਾਲ ਵਿਚ ਆਪਣੇ ਇਕ ਦੋਸਤ ਦੀ ਆਕਸੀਜਨ ਦੀ ਘਾਟ ਨਾਲ ਹੋਈ ਮੌਤ ਨੂੰ ਲੈ ਕੇ ਚਲਾਈ ਸੀ।
ਇਹ ਵੀ ਪੜ੍ਹੋ- ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਦਿਲ ਦਾ ਦੌਰਾ ਪੈਣ ਕਾਰਨ ਹੁਸ਼ਿਆਰਪੁਰ ਦੇ 23 ਸਾਲਾ ਨੌਜਵਾਨ ਦੀ ਮੌਤ
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਬੂਟੇ ਨਹੀਂ ਲਾਏ ਜਾਣਗੇ ਤਾਂ ਆਉਣ ਵਾਲਾ ਸਮਾਂ ਬੇਹੱਦ ਖ਼ਤਰਨਾਕ ਹੋਵੇਗਾ। ਭਾਰਤ ਵਿਚ ਪ੍ਰਤੀ ਵਿਅਕਤੀ ਵੱਲੋਂ ਘੱਟ ਤੋਂ ਘੱਟ 12 ਬੂਟੇ ਲਾਏ ਜਾਣ ਤਾਂ ਹੀ ਵਾਤਾਵਰਣ ਨੂੰ ਬਚਾਉਣ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਸਫ਼ਲਤਾ ਮਿਲੇਗੀ। ਆਸ਼ੂਤੋਸ਼ ਦੀ ਇਹ ਯਾਤਰਾ ਜਨਵਰੀ 2026 ਅਯੁੱਧਿਆ ਵਿਚ ਸਮਾਪਤ ਹੋਵੇਗੀ ਅਤੇ ਉਸ ਦੌਰਾਨ ਅਯੁੱਧਿਆ ਵਿਚ 1 ਲੱਖ ਬੂਟੇ ਲਾਏ ਜਾਣਗੇ, ਜਿਸ ਨੂੰ ਸ਼੍ਰੀ ਰਾਮ ਵਾਟਿਕਾ ਦਾ ਨਾਂ ਦਿੱਤੇ ਜਾਣ ਦੀ ਯੋਜਨਾ ਹੈ। ਸਿਰਫ਼ 25 ਸਾਲ ਦੇ ਆਸ਼ੂਤੋਸ਼ ਕਹਿੰਦੇ ਹਨ ਕਿ ਦੇਸ਼ ਭਰ ਦੇ ਨੌਜਵਾਨਾਂ ਨੂੰ ਇਸ ਮਾਮਲੇ ਵਿਚ ਬੀੜਾ ਉਠਾਉਣਾ ਹੋਵੇਗਾ।
17 ਸੂਬਿਆਂ ’ਚ ਹੁਣ ਤਕ ਲੱਗ ਚੁੱਕੇ ਹਨ 34000 ਬੂਟੇ
ਆਪਣੀ ਹੁਣ ਤਕ ਦੀ ਮੁਹਿੰਮ ਵਿਚ ਆਸ਼ੂਤੋਸ਼ 34000 ਬੂਟੇ ਲਾ ਚੁੱਕੇ ਹਨ ਅਤੇ 17 ਸੂਬਿਆਂ ਵਿਚ ਉਨ੍ਹਾਂ ਦੀ ਇਹ ਮੁਹਿੰਮ ਚੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਜਿੰਨੇ ਵੀ ਸੂਬਿਆਂ ਵਿਚ ਗਏ ਹਨ, ਸਭ ਥਾਵਾਂ ’ਤੇ ਉਨ੍ਹਾਂ ਨੂੰ ਲੋਕਾਂ ਅਤੇ ਸਰਕਾਰਾਂ ਦਾ ਸਹਿਯੋਗ ਮਿਲਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਤੋਂ ਬੂਟੇ ਜ਼ਰੂਰ ਲਗਵਾਉਣ ਕਿਉਂਕਿ ਬੱਚੇ ਇਨ੍ਹਾਂ ਬੂਟਿਆਂ ਦੇ ਵਿਕਾਸ ਵਿਚ ਜ਼ਿਆਦਾ ਗੰਭੀਰਤਾ ਨਾਲ ਭੂਮਿਕਾ ਨਿਭਾਉਣਗੇ। ਜੇਕਰ ਬੱਚਿਆਂ ਨੂੰ ਇਹ ਗੱਲ ਸਮਝਾਉਣ ਵਿਚ ਅਸੀਂ ਸਫ਼ਲ ਹੋ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਜਿਹੀਆਂ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਜੋ ਮੌਜੂਦਾ ਸਮੇਂ ਅਸੀਂ ਝੱਲ ਰਹੇ ਹਾਂ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਮਰਚੈਂਟ ਨੇਵੀ 'ਚ ਕੰਮ ਕਰਦੇ ਪੰਜਾਬੀ ਦੀ ਮੌਤ, ਅਮਰੀਕਾ 'ਚ ਸੀ ਤਾਇਨਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਥਾਣੇਦਾਰਾਂ ਅਤੇ SHOs ਦੇ ਵੱਡੇ ਪੱਧਰ 'ਤੇ ਤਬਾਦਲੇ, ਪੜ੍ਹੋ ਪੂਰੀ ਖ਼ਬਰ
NEXT STORY