ਚੰਡੀਗੜ੍ਹ(ਰਮਨਜੀਤ) - ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿਹਤ ਵਿਭਾਗ ਵਿਚ ਦਵਾਈਆਂ ਦੀ ਖਰੀਦ ਵਿਚ ਘਪਲੇਬਾਜ਼ੀ ਦਾ ਗੰਭੀਰ ਦੋਸ਼ ਲਾਇਆ ਹੈ। ਮੁੱਖ ਮੰਤਰੀ ਨੂੰ ਦਿੱਤੀ ਸ਼ਿਕਾਇਤ ਵਿਚ ਬੈਂਸ ਨੇ ਕਿਹਾ ਹੈ ਕਿ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦਵਾਈਆਂ ਦੀ ਖਰੀਦ ਲਈ ਅਜਿਹੇ ਨਿਯਮ ਬਣਵਾਏ ਤਾਂ ਕਿ ਉਨ੍ਹਾਂ ਦੀਆਂ ਚਹੇਤੀਆਂ ਕੰਪਨੀਆਂ ਹੀ ਟੈਂਡਰ ਪ੍ਰਕਿਰਿਆ ਵਿਚ ਸ਼ਾਮਲ ਹੋਣ, ਜਿਨ੍ਹਾਂ ਨਾਲ ਆਮ ਦੁਕਾਨਾਂ 'ਤੇ ਕੁਝ ਪੈਸਿਆਂ ਵਿਚ ਮਿਲਣ ਵਾਲੀਆਂ ਦਵਾਈਆਂ ਨੂੰ 2-2 ਹਜ਼ਾਰ ਫ਼ੀਸਦੀ ਵੱਧ ਮੁੱਲ 'ਤੇ ਖਰੀਦਣ ਦੀ ਤਿਆਰੀ ਕੀਤੀ ਗਈ ਹੈ। ਬੈਂਸ ਦਾ ਕਹਿਣਾ ਹੈ ਕਿ ਦਵਾਈ ਕੰਪਨੀਆਂ ਨਾਲ 80 ਕਰੋੜ ਦੀ ਡੀਲ 'ਚੋਂ 25 ਕਰੋੜ ਰੁਪਏ ਕਮਿਸ਼ਨ ਦੇ ਤੌਰ 'ਤੇ ਦੇਣ ਦੀ ਗੱਲ ਤੈਅ ਹੋਈ ਹੈ। ਇਸ ਲਈ ਇਸ ਟੈਂਡਰ ਨੂੰ ਤੁਰੰਤ ਰੱਦ ਕਰ ਕੇ ਜਾਂਚ ਕਰਵਾਈ ਜਾਵੇ।
ਵਿਧਾਇਕ ਬੈਂਸ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਅਸੀਂ ਆਪਣੇ ਪੱਧਰ 'ਤੇ ਪਤਾ ਕੀਤਾ ਹੈ, ਜਿਸ ਮੁਤਾਬਿਕ ਦਵਾਈਆਂ ਦੀ ਖਰੀਦ ਲਈ ਜਾਰੀ ਕੀਤੇ ਗਏ ਟੈਂਡਰ ਨੂੰ 2 ਵਾਰ ਇਸ ਲਈ ਟਾਲਿਆ ਗਿਆ ਹੈ ਕਿਉਂਕਿ ਤਦ ਤੱਕ ਕੰਪਨੀ ਵਾਲਿਆਂ ਵਲੋਂ 'ਡੀਲ' ਫਾਈਨਲ ਨਹੀਂ ਹੋ ਸਕੀ ਸੀ। ਡੀਲ ਫਾਈਨਲ ਹੋਣ ਤੋਂ ਬਾਅਦ ਕੰਪਨੀ ਵਲੋਂ ਦੱਸੀਆਂ ਗਈਆਂ ਸ਼ਰਤਾਂ ਨੂੰ ਹੀ ਟੈਂਡਰ ਵਿਚ ਸ਼ਾਮਲ ਕੀਤਾ ਗਿਆ ਤਾਂ ਕਿ ਸਥਾਨਕ ਪੱਧਰ ਦੀਆਂ ਕੰਪਨੀਆਂ ਦੌੜ ਤੋਂ ਬਾਹਰ ਹੋ ਜਾਣ ਤੇ ਚਹੇਤੀਆਂ ਕੰਪਨੀਆਂ ਨੂੰ ਹੀ ਟੈਂਡਰ ਅਲਾਟ ਹੋਵੇ।
ਬੈਂਸ ਨੇ ਕਿਹਾ ਕਿ ਟੈਂਡਰ ਵਿਚ ਸ਼ਰਤ ਰੱਖੀ ਗਈ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ 50 ਕਰੋੜ ਰੁਪਏ ਦਾ ਕੰਮਕਾਜ ਕਰਨ ਵਾਲੀਆਂ ਕੰਪਨੀਆਂ ਹੀ ਟੈਂਡਰ ਵਿਚ ਹਿੱਸਾ ਲੈ ਸਕਣਗੀਆਂ। ਅਜਿਹਾ ਕਰ ਕੇ ਮੁੱਠੀ ਭਰ ਕੰਪਨੀਆਂ ਨੂੰ ਹੀ ਮੌਕਾ ਦੇਣ ਦੀ ਤਿਆਰੀ ਕੀਤੀ ਗਈ ਹੈ। ਬੈਂਸ ਨੇ ਕਿਹਾ ਕਿ ਜਿਸ ਦਵਾਈ ਦੀ ਗੋਲੀ ਦਾ ਮੁੱਲ ਆਮ ਦੁਕਾਨਾਂ 'ਤੇ 4 ਰੁਪਏ ਦਾ ਹੈ ਉਸ ਨੂੰ 40 ਰੁਪਏ 'ਚ ਵੇਚ ਕੇ 25 ਕਰੋੜ ਦਾ ਸਕੈਂਡਲ ਕੀਤਾ ਜਾਵੇਗਾ। ਬੈਂਸ ਨੇ ਕਿਹਾ ਕਿ ਸੀਟਾਗਲਿਪਟਿਨ ਨਾਮਕ ਗੋਲੀ ਜੋ ਕਿ 40 ਪੈਸੇ ਦੀ ਆਮ ਬਾਜ਼ਾਰ ਵਿਚ ਮਿਲ ਜਾਂਦੀ ਹੈ, ਉਸ ਦਾ ਮੁੱਲ 50 ਰੁਪਏ ਤੈਅ ਕੀਤਾ ਗਿਆ ਹੈ। ਇੰਝ ਹੀ ਇਕ ਹੋਰ ਵਿਲਡਾਗਲਿਪਟਿਨ ਨਾਮਕ ਗੋਲੀ ਵੀ 40 ਪੈਸੇ ਦੀ ਬਜਾਏ 30 ਰੁਪਏ ਦੀ ਖਰੀਦੀ ਜਾਣੀ ਹੈ। ਇਹ ਗੋਲੀਆਂ ਸ਼ੂਗਰ ਦੇ ਮਰੀਜ਼ਾਂ ਲਈ ਹਨ। ਉਥੇ ਹੀ ਐਸਿਡਿਟੀ ਵਿਚ ਇਸਤੇਮਾਲ ਹੋਣ ਵਾਲੀ ਏਂਟਾਸਿਡ ਦਵਾਈ ਜੋ ਕਿ ਬਾਜ਼ਾਰ ਵਿਚ 12 ਤੋਂ 15 ਰੁਪਏ ਵਿਚ ਮਿਲ ਜਾਂਦੀ ਹੈ, ਉਸ ਨੂੰ 44 ਰੁਪਏ ਵਿਚ ਖਰੀਦਿਆ ਜਾਣਾ ਹੈ। ਇੰਨਾ ਹੀ ਨਹੀਂ, ਬਾਜ਼ਾਰ ਵਿਚ ਆਮ ਤੌਰ 'ਤੇ 35-40 ਪੈਸੇ ਪ੍ਰਤੀ ਗੋਲੀ ਦੇ ਮੁੱਲ 'ਤੇ ਮਿਲਣ ਵਾਲੀ ਕੈਲਸ਼ੀਅਮ ਟੈਬਲੇਟਸ ਨੂੰ ਵੀ 4.53 ਰੁਪਏ ਵਿਚ ਪ੍ਰਤੀ ਗੋਲੀ ਦੇ ਹਿਸਾਬ ਨਾਲ ਖਰੀਦਣ ਲਈ ਕਮਰ ਕੱਸ ਲਈ ਗਈ ਹੈ।
ਬੈਂਸ ਨੇ ਕਿਹਾ ਕਿ ਇਕ ਪਾਸੇ ਤਾਂ ਹੋਣਾ ਇਹ ਚਾਹੀਦਾ ਹੈ ਸੀ ਕਿ ਅਜਿਹੀਆਂ ਦਵਾਈਆਂ ਸਸਤੇ ਤੋਂ ਸਸਤੇ ਰੇਟ 'ਤੇ ਖਰੀਦ ਕੇ ਜ਼ਿਆਦਾ ਤੋਂ ਜ਼ਿਆਦਾ ਹਸਪਤਾਲਾਂ ਅਤੇ ਡਿਸਪੈਂਸਰੀਜ਼ 'ਚ ਪਹੁੰਚਾਈਆਂ ਜਾਣ ਤਾਂ ਕਿ ਲੋਕਾਂ ਨੂੰ ਫਾਇਦਾ ਮਿਲੇ, ਉਲਟਾ ਇਨ੍ਹਾਂ ਦਵਾਈਆਂ ਨੂੰ ਮਹਿੰਗੇ ਮੁੱਲ 'ਤੇ ਖਰੀਦ ਕੇ 'ਆਪਣਾ' ਹੀ ਫਾਇਦਾ ਦੇਖਿਆ ਜਾ ਰਿਹਾ ਹੈ। ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਦੇ ਨਾਂ ਲਿਖੀ ਇਸ ਸ਼ਿਕਾਇਤ ਨੂੰ ਉਨ੍ਹਾਂ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੂੰ ਸੌਂਪ ਦਿੱਤਾ ਹੈ ਅਤੇ ਟੈਂਡਰ ਰੱਦ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਹ ਇਸ ਘਪਲੇ ਸਬੰਧੀ ਸ਼ਿਕਾਇਤ ਸੀ. ਬੀ. ਆਈ. ਨੂੰ ਵੀ ਭੇਜਣਗੇ ਕਿਉਂਕਿ ਦਵਾਈਆਂ ਦੀ ਖਰੀਦ ਜਿਹੇ ਕੰਮਾਂ ਵਿਚ ਕੇਂਦਰ ਵਲੋਂ ਵੀ ਗ੍ਰਾਂਟ ਦਿੱਤੀ ਜਾਂਦੀ ਹੈ।
ਬੈਂਸ ਖਿਲਾਫ ਕਰਾਂਗਾ ਮਾਣਹਾਨੀ ਦਾ ਕੇਸ : ਬ੍ਰਹਮ ਮਹਿੰਦਰਾ
'ਵਿਧਾਇਕ ਸਿਮਰਜੀਤ ਸਿੰਘ ਬੈਂਸ ਮਾਣਹਾਨੀ ਕੇਸ ਲਈ ਤਿਆਰ ਰਹਿਣ। ਸਿਮਰਜੀਤ ਸਿੰਘ ਬੈਂਸ ਨੂੰ ਲੋਕਾਂ 'ਤੇ ਮਨਘੜਤ ਦੋਸ਼ ਲਾਉਣ ਦੀ ਆਦਤ ਹੋ ਗਈ ਹੈ। ਜਦੋਂ ਦਵਾਈਆਂ ਦੀ ਖਰੀਦ ਲਈ ਅਜੇ ਟੈਂਡਰ ਹੋਇਆ ਹੀ ਨਹੀਂ ਤਾਂ ਘਪਲਾ ਕਿੱਥੋਂ ਹੋ ਗਿਆ? ਸੀ. ਬੀ. ਆਈ. ਤਾਂ ਕੀ ਬੈਂਸ ਚਾਹੁਣ ਤਾਂ ਕੇ. ਜੀ. ਬੀ. ਤੇ ਸੀ. ਆਈ. ਏ. ਤੋਂ ਵੀ ਜਾਂਚ ਕਰਵਾ ਲੈਣ। ਜਿਸ ਕੰਪਨੀ ਨੂੰ ਬੈਂਸ ਮੇਰੀ ਕੰਪਨੀ ਕਰਾਰ ਦੇ ਰਹੇ ਹਨ, ਉਸੇ ਕੰਪਨੀ ਖਿਲਾਫ ਕੈਗ ਰਿਪੋਰਟ ਦੇ ਆਧਾਰ 'ਤੇ ਮੈਂ ਹੀ ਕਾਰਵਾਈ ਕੀਤੀ ਹੈ।
ਗ੍ਰਿਫਤਾਰ ਮਾਂ ਨੂੰ ਬੇਟਿਆਂ ਨੇ ਦੱਸਿਆ ਬੇਕਸੂਰ
NEXT STORY