ਜਲੰਧਰ—ਹੋਣਹਾਰ ਵਿਦਿਆਰਥੀਆਂ ਨੂੰ ਭਵਿੱਖ 'ਚ ਸਿੱਖਿਆ ਸਬੰਧੀ ਆ ਰਹੀਆਂ ਔਕੜਾਂ ਨੂੰ ਦੂਰ ਕਰਨ ਲਈ ਬਡੀ ਫਾਰ ਸਟੱਡੀ ਵਲੋਂ ਜਗ ਬਾਣੀ ਦੇ ਸਹਿਯੋਗ ਨਾਲ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। ਪਰਿਵਾਰ ਦੀ ਆਰਥਿਕ ਮੰਦਹਾਲੀ ਕਾਰਨ ਕਈ ਹੋਣਹਾਰ ਬੱਚੇ ਸਿੱਖਿਆ ਗ੍ਰਹਿਣ ਕਰਨ ਤੋਂ ਖੁੰਝ ਜਾਂਦੇ ਹਨ। ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਹੱਲਾ-ਸ਼ੇਰੀ ਦੇਣ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਲਈ ਬਡੀ ਫਾਰ ਸਟੱਡੀ ਵਲੋਂ ਕਈ ਤਰ੍ਹਾਂ ਦੇ ਕੋਰਸ ਸ਼ੁਰੂ ਕੀਤੇ ਗਏ ਹਨ, ਜਿਸ ਤਹਿਤ ਵਿਦਿਆਰਥੀਆਂ ਨੂੰ ਵਜੀਫੇ ਦਿੱਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਪੜਾਈ ਦੇ ਨਾਲ-ਨਾਲ ਪੜ੍ਹਾਈ 'ਚ ਆਉਣ ਵਾਲੇ ਖਰਚ ਲਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਰਪੇਸ਼ ਨਾ ਆਵੇ।
1. |
|
ਪੱਧਰ: |
ਰਾਸ਼ਟਰੀ ਪੱਧਰ |
ਸਕਾਲਰਸ਼ਿਪ: |
ਡਾ. ਏਪੀਜੇ ਅਬਦੁਲ ਕਲਾਮ ਇਗਨਾਈਟ ਐਵਾਰਡ-2018 |
ਬਿਓਰਾ: |
12ਵੀਂ ਕਲਾਸ ਤਕ ਦੇ ਵਿਦਿਆਰਥੀ, ਜਿਨ੍ਹਾਂ ਦੀ ਉਮਰ 17 ਸਾਲ ਤੋਂ ਜ਼ਿਆਦਾ ਨਾ ਹੋਵੇ ਅਤੇ ਜਿਨ੍ਹਾਂ ਨੇ ਆਪਣੇ ਇਨੋਵੇਟਿਵ ਆਈਡੀਆ ਨੂੰ ਰੋਜ਼ਾਨਾ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਇਨੋਵੇਸ਼ਨ ਨੂੰ ਅਮਲ 'ਚ ਲਿਆਂਦਾ ਹੋਵੇ, ਉਹ ਹੋਣਹਾਰ ਵਿਦਿਆਰਥੀ ਭਾਰਤ ਸਰਕਾਰ ਦੇ ਸਾਇੰਸ ਐਂਡ ਟੈਕਨਾਲੋਜੀ ਡਿਪਾਰਟਮੈਂਟ ਨਾਲ ਸਬੰਧਤ ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ ਐਵਾਰਡ ਲਈ ਅਪਲਾਈ ਕਰ ਸਕਦੇ ਹਨ। |
ਯੋਗਤਾ: |
ਉਕਤ ਕਲਾਸ ਅਤੇ ਉਮਰ ਵਰਗ ਦੇ ਵਿਦਿਆਰਥੀ ਅਪਲਾਈ ਕਰ ਸਕਦੇ ਹਨ। ਇਸ ਐਵਾਰਡ ਵਿਚ ਵਿਦਿਆਰਥੀ ਦੇ ਮਾਪਿਆਂ ਵੱਲੋਂ ਕਿਸੇ ਵੀ ਤਰ੍ਹਾਂ ਆਪਣੇ ਬੱਚਿਆਂ ਦੇ ਆਈਡੀਆ, ਇਨੋਵੇਸ਼ਨ ਨੂੰ ਪ੍ਰਭਾਵਿਤ ਨਹੀ ਕੀਤਾ ਜਾਣਾ ਚਾਹੀਦਾ। ਜਿਹੜੇ ਬੱਚੇ ਸਕੂਲ ਵਿਚ ਨਹੀਂ ਪੜ੍ਹ ਰਹੇ ਪਰ ਉਹ ਨਵੇਂ ਵਿਚਾਰਾਂ, ਤਕਨੀਕ ਦੀ ਮਦਦ ਨਾਲ ਆਪਣੀ ਇਨੋਵੇਸ਼ਨ ਨੂੰ ਸਾਕਾਰ ਰੂਪ ਦੇ ਰਹੇ ਹੋਣ, ਉਹ ਬੱਚੇ ਵੀ ਅਪਲਾਈ ਕਰਨ ਦੇ ਯੋਗ ਹਨ। |
ਵਜ਼ੀਫ਼ਾ/ਲਾਭ: |
ਸਾਰੇ ਉਪਯੋਗੀ ਆਈਡੀਆ, ਇਨੋਵੇਸ਼ਨਜ਼ ਨੂੰ ਵਿੱਤੀ ਮਦਦ ਅਤੇ ਮੈਂਟਰਿੰਗ ਦੇ ਨਾਲ ਵਿਦਿਆਰਤੀ ਦੇ ਨਾਂ ਪੇਟੈਂਟ ਵੀ ਦਰਜ ਹੁੰਦਾ ਹੈ। ਇਸ ਤੋਂ ਇਲਾਵਾ ਆਉਣ-ਜਾਣ ਅਤੇ ਰਹਿਣ ਦਾ ਖ਼ਰਚਾ ਵੀ ਮੁਹੱਈਆ ਕਰਵਾਇਆ ਜਾਵੇਗਾ। |
ਆਖ਼ਰੀ ਤਰੀਕ: |
31 ਅਗਸਤ 2018 |
ਕਿਵੇਂ ਕਰੀਏ ਅਪਲਾਈ: |
ਆਨਲਾਈਨ ਤੋਂ ਇਲਾਵਾ ਡਾਕ ਰਾਹੀਂ ਇਸ ਪਤੇ 'ਤੇ ਅਪਲਾਈ ਕੀਤਾ ਜਾ ਸਕਦਾ ਹੈ - ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ-ਇੰਡੀਆ ਗ੍ਰਾਮਭਾਰਤੀ, ਅਮਰਾਪੁਰ, ਗਾਂਧੀ ਨਗਰ-ਮਾਹੋਡੀ ਰੋਡ, ਗਾਂਧੀ ਨਗਰ-382650, ਗੁਜਰਾਤ। |
ਅਪਲਾਈ ਕਰਨ ਲਈ ਲਿੰਕ |
http://www.b4s.in/bani/DAP12 |
2. |
|
ਪੱਧਰ: |
ਰਾਸ਼ਟਰੀ ਪੱਧਰ |
ਸਕਾਲਰਸ਼ਿਪ: |
ਸੀਮੈਂਸ ਸਕਾਲਰਸ਼ਿਪ ਪ੍ਰੋਗਰਾਮ 2018-19 |
ਬਿਓਰਾ: |
12ਵੀਂ ਪਾਸ ਹੋਣਹਾਰ ਵਿਦਿਆਰਥੀ, ਜੋ ਦੇਸ਼ ਦੇ ਕਿਸੇ ਵੀ ਸੂਬੇ ਵਿਚ ਰਹਿ ਕੇ ਕਿਸੇ ਵੀ ਸਰਕਾਰੀ ਇੰਜੀਨੀਅਰਿੰਗ ਕਾਲਜ ਤੋਂ ਮਕੈਨੀਕਲ, ਪ੍ਰੋਡਕਸ਼ਨ, ਇਲੈਕਟ੍ਰੀਕਲ, ਇਲੈਕਟ੍ਰਾਨਿਕਸ, ਟੈਲੀਕਮਿਊਨੀਕੇਸ਼ਨਜ਼, ਕੰਪਿਊਟਰ, ਇਨਫਰਮੇਸ਼ਨ ਟੈਕਨਾਲੋਜੀ, ਇੰਸਟਰੂਮੈਂਟੇਸ਼ਨ ਗ੍ਰੈਜੂਏਸ਼ਨ ਡਿਗਰੀ ਪ੍ਰੋਗਰਾਮ ਦੇ ਪਹਿਲੇ ਵਰ੍ਹੇ 'ਚ ਹੋਣ। ਇਹ ਸਕਾਲਰਸ਼ਿਪ 50 ਫ਼ੀਸਦੀ ਲੜਕੀਆਂ ਲਈ ਰਾਖਵੀਂ ਹੈ। |
ਯੋਗਤਾ: |
20 ਸਾਲ ਉਮਰ ਵਰਗ ਦੇ ਹੋਣਹਾਰ ਵਿਦਿਆਰਥੀ, ਜਿਨ੍ਹਾਂ ਨੇ 10ਵੀਂ ਦੀ ਬੋਰਡ ਦੀ ਪ੍ਰੀਖਿਆ ਵਿੱਚੋਂ ਘੱਟੋ ਘੱਟ 60 ਫ਼ੀਸਦੀ ਅਦੇ 12ਵੀਂ ਦੀ ਬੋਰਡ ਦੀ ਪ੍ਰੀਖਿਆ ਵਿੱਚੋਂ (ਪੀਸੀਐੱਸ 'ਚ) ਵੀ 60 ਫ਼ੀਸਦੀ ਅੰਕ ਪ੍ਰਾਪਤ ਕੀਤੇ ਹੋਣ ਅਤੇ ਉਨ੍ਹਾਂ ਦੀ ਪਰਿਵਾਰਕ ਆਮਦਨ ਸਾਰੇ ਸ੍ਰੋਤਾਂ ਤੋਂ 2 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ।
|
ਵਜ਼ੀਫ਼ਾ/ਲਾਭ: |
ਟਿਊਸ਼ਨ ਫੀਸ ਵਾਪਸ ਮਿਲੇਗੀ, ਕਿਤਾਬਾਂ ਲਈ ਭੱਤਾ, ਸਟੇਸ਼ਨਰੀ, ਹੋਸਟਲ ਅਤੇ ਵਾਧੂ ਕਲਾਸਾਂ ਲਈ ਵੀ ਭੱਤਾ ਮਿਲੇਗਾ। |
ਆਖ਼ਰੀ ਤਰੀਕ: |
27 ਅਗਸਤ 2018 |
ਕਿਵੇਂ ਕਰੀਏ ਅਪਲਾਈ: |
ਚਾਹਵਾਨ ਵਿਦਿਆਰਥੀ ਆਨਲਾਈਨ ਅਪਲਾਈ ਕਰ ਸਕਦੇ ਹਨ। |
ਅਪਲਾਈ ਕਰਨ ਲਈ ਲਿੰਕ |
http://www.b4s.in/bani/SSP5 |
3. |
|
ਪੱਧਰ: |
ਰਾਸ਼ਟਰੀ ਪੱਧਰ |
ਸਕਾਲਰਸ਼ਿਪ: |
ਸਵਾਮੀ ਦਯਾਨੰਦ ਐਜੂਕੇਸ਼ਨ ਫਾਊਂਡੇਸ਼ਨ ਮੈਰਿਟ ਕਮ ਮੀਨਜ਼ ਸਕਾਲਰਸ਼ਿਪ 2018-19 |
ਬਿਓਰਾ: |
ਉਹ ਹੋਣਹਾਰ ਭਾਰਤੀ ਵਿਦਿਆਰਥੀ, ਜੋ ਕਿਸੇ ਵੀ ਸਰਕਾਰੀ ਜਾਂ ਨਿੱਜੀ ਕਾਲਜ ਤੋਂ ਇੰਜੀਨੀਅਰਿੰਗ, ਐੱਮਬੀਬੀਐੱਸ, ਆਈਟੀ, ਫਾਰਮੇਸੀ ਅਤੇ ਆਰਕੀਟੈਕਚਰ ਦੀ ਸਿੱਖਿਆ ਪ੍ਰਾਪਤ ਕਰ ਰਹੇ ਹੋਣ ਅਤੇ ਜਿਨ੍ਹਾਂ ਦੀ ਪਰਿਵਾਰਕ ਆਰਥਿਕ ਹਾਲਤ ਠੀਕ ਨਾ ਹੋਵੇ, ਉਹ ਅਪਲਾਈ ਕਰ ਸਕਦੇ ਹਨ। ਇਹ ਸਕਾਲਰਸ਼ਿਪ 30 ਫ਼ੀਸਦੀ ਵਿਦਿਆਰਥਣਾਂ (ਮਹਿਲਾਵਾਂ) ਲਈ ਰਾਖਵੀਂ ਹੈ। |
ਯੋਗਤਾ: |
ਉਹ ਵਿਦਿਆਰਥੀ, ਜਿਨ੍ਹਾਂ ਦੇ 12ਵੀਂ ਕਲਾਸ ਵਿਚ 85 ਫ਼ੀਸਦੀ ਅੰਕ ਹੋਣ, ਜੇਈਈ (ਮੇਨ) ਵਿਚ 25,000 ਅਤੇ ਐਡਵਾਂਸ ਵਿਚ 10,000 ਰੈਂਕ ਪ੍ਰਾਪਤ ਕੀਤਾ ਹੋਵੇ, ਜੀਪੀਏ ਸਕੋਰ 7.5 (ਗ੍ਰੈਜੂਏਸ਼ਨ ਦੇ ਦੂਸਰੇ ਅਤੇ ਤੀਸਰੇ ਸਾਲ ਦੇ ਵਿਦਿਆਰਥੀਆਂ ਲਈ) ਹੋਵੇ ਅਤੇ ਜਿਨ੍ਹਾਂ ਦੀ ਪਰਿਵਾਰਕ ਸਾਲਾਨਾ ਆਮਦਨ 6 ਲੱਖ ਰੁਪਏ ਤੋਂ ਘੱਟ ਹੋਵੇ। |
ਵਜ਼ੀਫ਼ਾ/ਲਾਭ: |
15,000 ਤੋਂ 50,000 ਰੁਪਏ ਤਕ ਦੀ ਰਾਸ਼ੀ ਹਰ ਸਾਲ। |
ਆਖ਼ਰੀ ਤਰੀਕ: |
31 ਅਗਸਤ 2018 |
ਕਿਵੇਂ ਕਰੀਏ ਅਪਲਾਈ: |
ਚਾਹਵਾਨ ਵਿਦਿਆਰਥੀ ਆਨਲਾਈਨ ਤੋਂ ਇਲਾਵਾ ਇਸ ਪਤੇ 'ਤੇ ਅਪਲਾਈ ਕਰ ਸਕਦੇ ਹਨ : ਸਕਾਲਰਸ਼ਿਪ ਅਫਸਰ, ਸਵਾਮੀ ਦਯਾਨੰਦ ਚੈਰੀਟੇਬਲ ਐਜੂਕੇਸ਼ਨ ਫਾਊਂਡੇਸ਼ਨ, ਕੇ-33 (ਜੀਐੱਫ), ਕਾਲਕਾਜੀ, ਨਵੀਂ ਦਿੱਲੀ-110019 |
ਅਪਲਾਈ ਕਰਨ ਲਈ ਲਿੰਕ |
http://www.b4s.in/bani/SDE1 |
ਖਹਿਰਾ ਦੀ ਬਗਾਵਤ 'ਤੇ ਪਹਿਲੀ ਵਾਰ ਬੋਲੇ ਕੇਜਰੀਵਾਲ,'ਪਰਿਵਾਰ ਦਾ ਅੰਦਰੂਨੀ ਮਾਮਲਾ ਸੁਲਝਾ ਲਵਾਂਗੇ' (ਵੀਡੀਓ)
NEXT STORY