ਲੁਧਿਆਣਾ (ਵਿੱਕੀ) : ਲੁਧਿਆਣਾ ਦੇ ਤਾਜਪੁਰ ਰੋਡ 'ਤੇ ਸਵੇਰੇ ਬੱਚਿਆਂ ਨੂੰ ਘਰੋਂ ਲੈਣ ਜਾ ਰਹੀ ਇਕ ਸਕੂਲੀ ਬੱਸ ਦੇ ਖੱਡੇ 'ਚ ਡਿਗਣ ਦੀ ਖਬਰ ਮਿਲੀ ਹੈ। ਇਹ ਹਾਦਸਾ ਮੰਗਲਵਾਰ ਸਵੇਰੇ ਪੌਣੇ 9 ਵਜੇ ਦੇ ਕਰੀਬ ਦਾ ਦੱਸਿਆ ਜਾ ਰਿਹਾ ਹੈ।

ਸ਼ਹਿਰ ਦੇ ਮੋਤੀ ਨਗਰ 'ਚ ਸਥਿਤ ਇਕ ਪ੍ਰਾਈਵੇਟ ਸਕੂਲ ਦੀ ਬੱਸ ਸਵੇਰ ਦੇ ਸਮੇਂ ਬੱਚਿਆਂ ਨੂੰ ਘਰਾਂ ਤੋਂ ਸਕੂਲ ਲਿਜਾ ਰਹੀ ਸੀ।

ਇਸ ਦੌਰਾਨ ਰਸਤੇ 'ਚ ਇਕ ਕਾਰ ਨੂੰ ਰਾਹ ਦੇਣ ਦੇ ਚੱਕਰ 'ਚ ਬੱਸ ਖੱਡੇ 'ਚ ਡਿਗ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ 'ਚ ਹਾਦਸੇ ਦੇ ਸਮੇਂ 2 ਵਿਦਿਆਰਥੀ ਹੀ ਸਵਾਰ ਹਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਬੱਸ ਨੂੰ ਵੀ ਕਰੇਨ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ।
ਬੌਖਲਾਹਟ 'ਚ ਆ ਕੇ ਕੈਦੀ ਜੇਲ ਅਧਿਕਾਰੀਆਂ 'ਤੇ ਲਾ ਰਹੇ ਹਨ ਨਸ਼ਾ ਵਿਕਰੀ ਦੇ ਦੋਸ਼ : ਜੇਲ ਮੰਤਰੀ
NEXT STORY