ਤਲਵੰਡੀ ਸਾਬੋ (ਮੁਨੀਸ਼) — ਪੰਜਾਬ ਸਰਕਾਰ ਨੇ ਬੇਸ਼ੱਕ ਧੁੰਦ ਦੇ ਕਾਰਨ ਸਕੂਲਾਂ 'ਚ ਛੁੱਟੀਆਂ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਸਬ ਡਿਵੀਜ਼ਨ ਤਲਵੰਡੀ ਸਾਬੋ ਦੀ ਰਾਮ ਤੀਰਥ ਦੀ ਅਕਾਲ ਅਕੈਡਮੀ 'ਚ ਧਾਰਮਿਕ ਸਮਾਗਮ ਹੋਣ ਦੇ ਕਾਰਨ ਰਾਮਾ ਮੰਡੀ ਇਲਾਕੇ ਤੋਂ ਕੁਝ ਬੱਚੇ ਧਾਰਮਿਕ ਸਮਾਗਮ 'ਚ ਸ਼ਾਮਲ ਹੋਣ ਅਕਾਲ ਅਕੈਡਮੀ ਦੀ ਵੈਨ 'ਚ ਜਾ ਰਹੇ ਸਨ। ਤਲਵੰਡੀ ਸਾਬੋ ਦੇ ਨੇੜੇ ਅਕਾਲ ਅਕੈਡਮੀ ਦੀ ਵੈਨ ਦੀ ਟੱਕਰ ਇਕ ਟਰੈਕਟਰ ਨਾਲ ਉਸ ਸਮੇਂ ਹੋ ਗਈ ਜਦ ਟਰੈਕਟਰ ਖੇਤਾਂ ਵੱਲ ਮੁੜ ਰਿਹਾ ਸੀ ਤੇ ਧੁੰਦ ਕਾਰਨ ਸਕੂਲ ਬੱਸ ਟਰੈਕਟਰ ਨਾਲ ਜਾ ਟਕਰਾਈ, ਜਿਸ ਕਾਰਨ ਸਕੂਲ ਦੇ ਤਿੰਨ ਬੱਚੇ ਜ਼ਖਮੀ ਹੋ ਗਏ।
ਇਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕੀਤਾ ਗਿਆ, ਜਦ ਕਿ ਟਰੈਕਟਰ ਟਰਾਲੀ 'ਚ ਸਵਾਰ 2 ਔਰਤਾਂ ਤੇ 2 ਬੱਚੇ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਸਹਾਰਾ ਕਲਬ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਬਾਬਾ ਦੀਪ ਸਿੰਘ 'ਚ ਇਲਾਜ ਲਈ ਭਰਤੀ ਕਰਵਾ ਦਿੱਤਾ ਹੈ। ਟਰੈਕਟਰ ਵਾਲਿਆਂ ਦਾ ਕਹਿਣਾ ਹੈ ਕਿ ਵੈਨ ਕਾਫੀ ਤੇਜ ਸੀ, ਜਿਸ ਦੇ ਕਾਰਨ ਹਾਦਸਾ ਹੋਇਆ ਹੈ, ਜਦ ਕਿ ਵੈਨ ਸਵਾਰ ਲੋਕ ਕਹਿੰਦੇ ਹਨ ਕਿ ਟਰੈਕਟਰ ਨੇ ਇਕ ਦਮ ਮੌੜ ਕੱਟਿਆ, ਜਿਸ ਕਾਰਨ ਹਾਦਸਾ ਹੋਇਆ ਹੈ, ਵੈਨ ਦੀ ਸਪੀਡ ਘੱਟ ਹੀ ਸੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਹਾਰਾ ਕਲਬ ਤਲਵੰਡੀ ਸਾਬੋ ਦੇ ਵਰਕਰ ਹੈਪੀ ਸਿੰਘ ਨੇ ਘਟਨਾ ਸਥਾਨ 'ਤੇ ਜਾ ਕੇ ਜ਼ਖਮੀ ਲੋਕਾਂ ਨੂੰ ਸਿਵਲ ਹਸਪਤਾਲ ਬਾਬਾ ਦੀਪ ਸਿੰਘ 'ਚ ਭਰਤੀ ਕਰਵਾਇਆ ਗਿਆ ਹੈ ਤੇ ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੁਲਤਾਨਪੁਰ ਲੋਧੀ 'ਚ ਦਰਜਨਾਂ ਜਾਅਲੀ ਟਰੈਵਲ ਏਜੰਟ ਸ਼ਰੇਆਮ ਕਰ ਰਹੇ ਹਨ ਕਬੂਤਰਬਾਜ਼ੀ ਦਾ ਧੰਦਾ
NEXT STORY