ਜਲੰਧਰ: ਦੇਸ਼ ਜਾਂ ਸੂਬੇ ਦੇ ਚੰਗੇ ਭਵਿੱਖ ਲਈ ਸਭ ਤੋਂ ਅਹਿਮ ਹੁੰਦਾ ਹੈ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਦੇਣਾ। ਅੱਜ ਦੇ ਸਮੇਂ ਵਿਚ ਜ਼ਮਾਨੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਲਈ ਤਕਨਾਲੋਜੀ ਦਾ ਗਿਆਨ ਵੀ ਬੇਹੱਦ ਜ਼ਰੂਰੀ ਹੈ। ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਅਤੇ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਹੈ।
ਸਕੂਲ ਆਫ਼ ਐਮੀਨੈਂਸ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਵਿਦਿਆਰਥੀ ਨੂੰ ਸ਼ੁਰੂ ਤੋਂ ਹੀ ਉਸ ਦੇ ਮਨਪਸੰਦ ਵਿਸ਼ੇ ਦੇ ਮੁਤਾਬਕ ਪੜ੍ਹਾਈ ਕਰਵਾਈ ਜਾਂਦੀ ਹੈ, ਤਾਂ ਜੋ ਉਹ ਭਵਿੱਖ ਵਿਚ ਉਸ ਵਿਸ਼ੇ 'ਚ ਕਰੀਅਰ ਬਣਾ ਸਕੇ। ਬੱਚਿਆਂ ਨੂੰ 9ਵੀਂ ਤੋਂ ਲੈ ਕੇ 12ਵੀਂ ਜਮਾਤ ਤਕ ਉਸ ਦੇ ਮਨਪਸੰਦ ਵਿਸ਼ਿਆਂ ਨੂੰ ਤਰਜੀਹ ਦੇ ਕੇ ਪੜ੍ਹਾਇਆ ਜਾਂਦਾ ਹੈ, ਤਾਂ ਜੋ ਉਹ ਕਾਲਜ ਵਿਚ ਜਾਂਦਿਆਂ ਤਕ ਉਸ ਵਿਸ਼ੇ ਵਿਚ ਮਾਹਿਰ ਬਣ ਜਾਵੇ ਤੇ ਉਸ ਨੂੰ ਉਸ ਵਿਸ਼ੇ ਬਾਰੇ ਹੋਰ ਡੂੰਘਾਈ ਨਾਲ ਪੜ੍ਹਣ ਵਿਚ ਮਦਦ ਮਿਲੇ। ਉਦਾਹਰਨ ਵਜੋਂ ਜੇ ਕੋਈ ਬੱਚਾ ਖੇਡਾਂ ਵਿਚ ਕਰੀਅਰ ਬਣਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਉਸ ਦੀ ਮਨਪਸੰਦ ਖੇਡ ਬਾਰੇ ਪੜ੍ਹਾਇਆ ਜਾਵੇਗਾ। ਇਸੇ ਤਰ੍ਹਾਂ ਜੇ ਉਹ ਡਾਕਟਰ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ 9ਵੀਂ ਜਮਾਤ ਤੋਂ ਹੀ ਡਾਕਟਰੀ ਬਾਰੇ ਪੜ੍ਹਾਇਆ ਜਾਵੇਗਾ, ਤਾਂ ਜੋ ਉਹ ਕਾਲਜ ਤਕ ਜਾਂਦੇ ਜਾਂਦੇ ਆਪਣੇ ਮਨਪਸੰਦ ਵਿਸ਼ੇ ਦਾ ਮਾਹਿਰ ਬਣ ਜਾਵੇ।
ਇਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਸਿੱਖਿਆ ਹੀ ਨਹੀਂ ਦਿੱਤੀ ਜਾਂਦੀ, ਸਗੋਂ ਸਮਾਰਟ ਕਲਾਸ ਰੂਮ ਰਾਹੀਂ ਪੜ੍ਹਾਈ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਮਾਡਰਨ ਇੰਫ੍ਰਾਸਟਰੱਕਚਰ, ਲੈਬਜ਼, ਖੇਡ ਮੈਦਾਨ ਅਤੇ ਇੰਡੋਰ ਸਪੋਰਟਸ ਜਿਹੀਆਂ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਸਕੂਲ ਆਫ਼ ਐਮੀਨੈਂਸ ਦੇ ਵਿਚ ਪੰਜਾਬ ਦੇ ਭਵਿੱਖ ਦੇ ਹੀਰੇ ਤਰਾਸ਼ੇ ਜਾ ਰਹੇ ਹਨ।
Fortuner ਅੱਗੇ ਲਾ ਘੇਰ ਲਈ ਸਵਾਰੀਆਂ ਵਾਲੀ ਬੱਸ, ਵਾਰਦਾਤ CCTV 'ਚ ਕੈਦ (ਵੀਡੀਓ)
NEXT STORY