ਲੁਧਿਆਣਾ (ਵਿੱਕੀ) : ਹੁਣ ਸਕੂਲ 'ਚ ਕਿਸੇ ਵੀ ਜਮਾਤ ਨੂੰ ਪੜ੍ਹਾਉਣ ਲਈ 'ਟੀਚਰ ਐਲਿਜੀਬਿਲਟੀ ਟੈਸਟ' ਪਾਸ ਕਰਨਾ ਜ਼ਰੂਰੀ ਕੀਤਾ ਜਾਵੇਗਾ। ਰਾਸ਼ਟਰੀ ਸਿੱਖਿਆ ਨੀਤੀ (ਐੱਨ. ਈ. ਪੀ. 2020) ਦੇ ਅਧੀਨ ਨੈਸ਼ਨਲ ਕਾਊਂਸਿਲ ਫਾਰ ਟੀਚਰ ਫਾਰ ਟੀਚਰ ਐਜੂਕੇਸ਼ਨ (ਐੱਨ. ਸੀ. ਟੀ. ਈ.) ਨੇ ਇਹ ਫ਼ੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਸਥਾਨਕ ਚੋਣਾਂ : 'ਮੋਹਾਲੀ' 'ਚ ਵੋਟਾਂ ਦੀ ਗਿਣਤੀ ਸ਼ੁਰੂ, ਜਾਣੋ ਕਿਸ ਵਾਰਡ ਤੋਂ ਕਿਹੜਾ ਉਮੀਦਵਾਰ ਜਿੱਤਿਆ
'ਐੱਨ. ਸੀ. ਟੀ. ਈ. ਨੇ ਇਸ ਦੇ ਲਈ ਦਿਸ਼ਾ-ਨਿਰਦੇਸ਼ ਅਤੇ ਟੈਸਟ ਪੈਟਰਨ ਤਿਆਰ ਕਰਨ ਲਈ ਕਮੇਟੀ ਗਠਿਤ ਕਰ ਦਿੱਤੀ ਹੈ। ਸਕੂਲਾਂ 'ਚ ਸਿੱਖਿਆ 'ਚ ਸੁਧਾਰ ਨੂੰ ਉਤਸ਼ਾਹ ਦੇਣ ਲਈ ਅਤੇ ਅਧਿਆਪਕਾਂ ਨੂੰ ਅਪਗ੍ਰੇਡ ਕਰਨ ਲਈ ਐੱਨ. ਸੀ. ਟੀ. ਈ. ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਪੂਰੇ ਦੇਸ਼ 'ਚ ਅੱਜ 'ਟਰੇਨਾਂ' ਰੋਕਣਗੇ ਕਿਸਾਨ, 4 ਘੰਟੇ ਰਹੇਗਾ ਚੱਕਾ ਜਾਮ
ਜਮਾਤ 1 ਤੋਂ ਲੈ ਕੇ 12ਵੀਂ ਤੱਕ ਸਾਰੇ ਸਕੂਲ ਅਧਿਆਪਕਾਂ ਲਈ ਹੁਣ ਟੀ. ਈ. ਟੀ. ਜਾਂ ਸੀ. ਟੀ. ਈ. ਟੀ. ਪਾਸ ਹੋਣਾ ਜ਼ਰੂਰੀ ਹੋਵੇਗਾ। ਪਹਿਲਾਂ ਟੀ. ਈ. ਟੀ. ਦੀ ਲੋੜ ਸਿਰਫ ਕਲਾਸ 1 ਤੋਂ 8ਵੀਂ ਤੱਕ ਲਈ ਸੀ। 9ਵੀਂ ਤੋਂ 12ਵੀਂ ਲਈ ਇਸ ਦੀ ਲੋੜ ਨਹੀਂ ਹੁੰਦੀ ਸੀ।
ਇਹ ਵੀ ਪੜ੍ਹੋ : ਧਰਮ ਆਗੂਆਂ ਨਾਲ ਤਸਵੀਰ ਪਾ ਕੇ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ, ਪੁਲਸ ਸੁਰੱਖਿਆ ਲੈਣਾ ਸੀ ਮਕਸਦ
ਮੰਨਿਆ ਜਾ ਰਿਹਾ ਹੈ ਕਿ ਇਸ ਫ਼ੈਸਲੇ ਨਾਲ ਟੀਚਰ ਐਜੂਕੇਸ਼ਨ ਦੇ ਖੇਤਰ 'ਚ ਹੋ ਰਹੇ ਫਰਜ਼ੀਵਾੜੇ 'ਤੇ ਲਗਾਮ ਕੱਸੀ ਜਾ ਸਕੇਗੀ ਅਤੇ ਟੀ. ਈ. ਟੀ. ਲਾਜ਼ਮੀ ਹੋਣ ਨਾਲ ਵਧੀਆ ਅਧਿਆਪਕ ਚੁਣ ਕੇ ਬਾਹਰ ਆਉਣਗੇ।
ਨੋਟ : ਸਾਰੀਆਂ ਜਮਾਤਾਂ ਦੇ ਅਧਿਆਪਕ ਬਣਨ ਲਈ ਟੀ. ਈ. ਟੀ. ਟੈਸਟ ਲਾਜ਼ਮੀ ਕਰਨ ਸਬੰਧੀ ਦਿਓ ਆਪਣੀ ਰਾਏ
ਸ੍ਰੀ ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਰੋਕਣਾ ਸਿੱਖ ਭਾਵਨਾਵਾਂ ਦਾ ਕਤਲ : ਬੀਬੀ ਜਗੀਰ ਕੌਰ
NEXT STORY