ਲੁਧਿਆਣਾ (ਅਨਿਲ): ਲੁਧਿਆਣਾ ਕਮਿਸ਼ਨਰੇਟ ਪੁਲਸ ਵੱਲੋਂ ਸ਼ਹਿਰ ਦੇ ਸਾਰੇ ਸਕੂਲਾਂ ਲਈ ਸਖ਼ਤ ਹੁਕਮ ਜਾਰੀ ਕੀਤੇ ਹਨ। ਇਸ ਤਹਿਤ ਸਮੂਹ ਸਕੂਲਾਂ ਅੰਦਰ ਛੋਟੀ ਉਮਰ ਦੇ ਬੱਚਿਆਂ ਵੱਲੋਂ ਇਲੈਕਟ੍ਰਾਨਿਕ ਸਿਗਰਟ (ਵੇਪ) ਦੀ ਵਰਤੋਂ ਕਰਨ, ਗੈਰ ਕਾਨੂੰਨੀ ਹੁੱਕਾ ਬਾਰ ਚਲਾਉਣ, ਹੁੱਕਾ ਬਾਰ ਵਿਚ ਵਰਤੇ ਜਾਣ ਵਾਲੇ ਕੈਮੀਕਲ, ਤੰਬਾਕੂ, ਸ਼ਰਾਬ, ਸਿਗਰਟ ਤੇ ਇਲੈਕਟ੍ਰਾਨਿਕ ਸਿਗਰਟ (ਵੇਪ) ਵਰਤਣ ਅਤੇ ਲੋਕਲ ਮਾਰਕੀਟ ਵਿਚ ਵੇਪ ਵੇਚਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਲੁਧਿਆਣਾ ਦੇ DCP ਰੁਪਿੰਦਰ ਸਿੰਘ ਨੇ ਕਿਹਾ ਕਿ ਬੱਚਿਆਂ ਵੱਲੋਂ ਤੰਬਾਕੂ, ਸ਼ਰਾਬ, ਸਿਗਰਟ ਤੇ ਇਲੈਕਟ੍ਰਾਨਿਕ ਸਿਗਰਟ (ਵੇਪ) ਦੀ ਵਰਤੋਂ 'ਤੇ ਉਨ੍ਹਾਂ ਦੀ ਸਿਹਤ ਤੇ ਬਹੁਤ ਮਾੜਾ ਪ੍ਰਭਾਅ ਪੈਂਦਾ ਹੈ, ਇਸ ਲਈ ਇਹ ਸਖ਼ਤ ਕਦਮ ਚੁੱਕਿਆ ਗਿਆ ਹੈ।

DCP ਰੁਪਿੰਦਰ ਸਿੰਘ ਵੱਲੋਂ ਜਾਰੀ ਹੁਕਮਾਂ ਮੁਤਾਬਕ ਜੇਕਰ ਕਿਸੇ ਸਕੂਲ ਜਾਂ ਹੁੱਕਾ ਬਾਰ ਅੰਦਰ ਛੋਟੀ ਉਮਰ ਦਾ ਬੱਚਾ ਜਾਂ ਨੌਜਵਾਨ ਕੈਮੀਕਲ, ਤੰਬਾਕੂ, ਸ਼ਰਾਬ, ਸਿਗਰਟ ਤੇ ਇਲੈਕਟ੍ਰਾਨਿਕ ਸਿਗਰਟ (ਵੇਪ) ਦੀ ਵਰਤੋਂ ਕਰਦਾ ਪਾਇਆ ਜਾਂਦਾ ਹੈ ਤਾਂ ਹੁੱਕਾ ਬਾਰ ਦੇ ਮਾਲਕ ਤੇ ਸਟਾਫ, ਸਕੂਲ ਦੇ ਮਾਲਕ ਤੇ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਇਹ ਹੁਕਮ ਅਗਲੇ 2 ਮਹੀਨਿਆਂ ਤਕ ਲਾਗੂ ਰਹੇਗਾ।
ਪੰਜਾਬ : ਹੱਥਾਂ 'ਚ ਆਟੋਮੈਟਿਕ ਹਥਿਆਰ ਤੇ ਸਾਹਮਣੇ ਪੁਲਸ, ਗੋਲੀਆਂ ਦੀ ਤਾੜ-ਤਾੜ ਨਾਲ ਕੰਬਿਆ ਇਲਾਕਾ!
NEXT STORY