ਪਟਿਆਲਾ/ਰੱਖੜਾ (ਰਾਣਾ) : ਸਕੂਲ ਬੰਦ ਹੋਇਆਂ ਨੂੰ 7 ਮਹੀਨਿਆਂ ਦੇ ਕਰੀਬ ਹੋ ਗਏ ਸਨ ਪਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅੱਜ ਸਮੁੱਚੇ ਜ਼ਿਲ੍ਹੇ 'ਚ ਹਾਈ ਅਤੇ ਸੈਕੰਡਰੀ ਸਕੂਲ ਖੁੱਲ੍ਹ ਗਏ ਹਨ, ਜਿਥੇ 9ਵੀਂ ਕਲਾਸ ਦੇ ਵਿਦਿਆਰਥੀਆਂ ਤੋਂ ਲੈ ਕੇ 12 ਵੀਂ ਕਲਾਸ ਦੇ ਵਿਦਿਆਰਥੀਆਂ ਨੇ ਮਾਪਿਆਂ ਦੀ ਸਹਿਮਤੀ ਨਾਲ ਸਕੂਲਾਂ 'ਚ ਪਹਿਲੇ ਦਿਨ ਹਾਜ਼ਰੀ ਭਰੀ। ਵਿਦਿਆਰਥੀਆਂ ਦੀ ਸਕੂਲ 'ਚ ਪਹਿਲੇ ਦਿਨ ਦੀ ਆਮਦ ਨੂੰ ਦੇਖਦੇ ਹੋਏ ਸਕੂਲ ਪ੍ਰਿੰਸੀਪਲਾਂ ਅਤੇ ਸਮੁੱਚੇ ਸਟਾਫ਼ ਵੱਲੋਂ ਕੋਰੋਨਾ ਮਹਾਮਾਰੀ ਤੋਂ ਬਚਾਓ ਲਈ ਸਿਹਤ ਸੰਭਾਲ ਨੂੰ ਦੇਖਦੇ ਹੋਏ ਯੋਗ ਪ੍ਰਬੰਧ ਕੀਤੇ ਗਏ ਹਨ।
ਲਿਹਾਜ਼ਾ ਕਈ ਸਕੂਲਾਂ 'ਚ ਤਾਂ ਮੇਨ ਗੇਟ ਉੱਪਰ ਹੀ ਸਟਾਫ ਅਤੇ ਵਿਦਿਆਰਥੀਆਂ ਦੇ ਹੱਥਾਂ ਨੂੰ ਸੈਨੀਟਾਈਜ਼ ਕਰਦੇ ਦਿਖਾਈ ਦਿੱਤੇ। ਸਕੂਲਾਂ ਦੇ ਸਮੁੱਚੇ ਕਮਰਿਆਂ 'ਚ ਪਰਸੋਂ ਤੋਂ ਸੈਨੀਟਾਈਜ਼ ਕਰਨ ਦੀ ਕਾਰਵਾਈ ਚੱਲਦੀ ਰਹੀ। ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹਰਿੰਦਰ ਕੌਰ ਵੱਲੋਂ ਕਈ ਸਕੂਲਾਂ 'ਚ ਚੈਕਿੰਗ ਕਰਕੇ ਵਿਦਿਆਰਥੀਆਂ ਦੀ ਆਮਦ ਦੇ ਪੁਖਤਾ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਹਰਿੰਦਰ ਕੌਰ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਮੁੱਚੇ ਸਕੂਲਾਂ ਦੇ 'ਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਆਵੇਗੀ।
ਇਨ੍ਹਾਂ ਤਿੰਨੇ ਕਲਾਸਾਂ ਦੀ ਆਨਲਾਈਨ ਪੜ੍ਹਾਈ ਤੋਂ ਰਾਹਤ ਮਿਲੀ ਹੈ ਕਿਉਂਕਿ ਆਨਲਾਈਨ ਪੜ੍ਹਾਈ ਨਾਲ ਜਿੱਥੇ ਵਿਦਿਆਰਥੀਆਂ ਦੀ ਨਿਗ੍ਹਾਹ ਤੇ ਮਾੜਾ ਅਸਰ ਪੈਂਦਾ ਸੀ, ਉਥੇ ਹੀ ਉਚਿਤ ਤਰੀਕੇ ਨਾਲ ਪੜ੍ਹਾਈ ਕਰਨ ਅਤੇ ਕਰਵਾਉਣ 'ਚ ਦਿੱਕਤ ਆ ਰਹੀ ਸੀ। ਸਰਕਾਰ ਦੇ ਇਸ ਉਪਰਾਲੇ ਦਾ ਚੁਫੇਰਿਓਂ ਸਵਾਗਤ ਕੀਤਾ ਜਾ ਰਿਹਾ ਹੈ। ਇਸੇ ਅਨੁਸਾਰ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਦੇ ਸਕੂਲਾਂ 'ਚ ਵਿਦਿਆਰਥੀਆਂ ਦੇ ਗੇਟ ਤੋਂ ਦਾਖ਼ਲ ਹੋਣ ਸਮੇਂ ਸਕੂਲ ਪ੍ਰਿੰਸੀਪਲਾਂ ਅਤੇ ਮੁੱਖ ਅਧਿਆਪਕਾਵਾਂ ਨੇ ਹਾਰ ਪਾ ਕੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਮਨੋਬਲ ਵਧਾਇਆ।
ਜਲੰਧਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਕਰੋੜਾਂ ਰੁਪਏ ਦੀਆਂ ਨਸ਼ੀਲੀਆਂ ਗੋਲੀਆਂ ਦਾ ਜਖ਼ੀਰਾ ਬਰਾਮਦ
NEXT STORY