ਮੋਗਾ (ਵਿਪਨ) : ਮੋਗਾ ਦਾ ਨਾਂ ਰੌਸ਼ਨ ਕਰਨ ਵਾਲਿਆਂ 'ਚ ਜਿੱਥੇ ਖੇਡਾਂ ਵਿੱਚ ਪਹਿਲਾਂ ਕ੍ਰਿਕਟਰ ਹਰਮਨ ਪ੍ਰੀਤ, ਬਾਲੀਵੁੱਡ ਸਟਾਰ ਸੋਨੂੰ ਸੂਦ ਤੇ ਤਜਿੰਦਰ ਸਿੰਘ ਦਾ ਨਾਂ ਮਾਣ ਨਾਲ ਲਿਆ ਜਾਂਦਾ ਹੈ, ਉੱਥੇ ਹੁਣ ਇਕ ਹੋਰ ਨਾਮ ਜੁੜ ਰਿਹਾ ਹੈ, ਹਰਜੀਤ ਸਿੰਘ ਜੋ ਕਿ ਇਸਰੋ ਵਿੱਚ ਵਿਗਿਆਨੀ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਦੇ ਇਸ ਕੰਮ ਨੂੰ ਦੇਖਦਿਆਂ ਅੱਜ ਭਾਰਤ ਸਰਕਾਰ ਵੱਲੋਂ ਉਨ੍ਹਾਂ ਦਾ ਨਾਂ ਤੇ ਫੋਟੋ ਲਗਾ ਕੇ 5 ਰੁਪਏ ਦੀ ਟਿਕਟ ਜਾਰੀ ਕੀਤੀ ਗਈ ਹੈ।
ਉਥੇ ਹਰਜੀਤ ਸਿੰਘ ਜੋ ਕਿ ਇਸਰੋ ਕੇਰਲਾ 'ਚ ਬਤੌਰ ਵਿਗਿਆਨੀ ਕੰਮ ਕਰ ਰਹੇ ਹਨ, ਨੂੰ 2007 'ਚ ਬਤੌਰ ਰਾਕੇਟ ਡਿਜ਼ਾਈਨਿੰਗ ਦੇ ਕੰਮ ਬਦਲੇ ਐਵਾਰਡ ਮਿਲਿਆ ਤੇ 2017 'ਚ ਵੀ ਉਸ ਨੂੰ ਐਵਾਰਡ ਵੀ ਮਿਲਿਆ ਸੀ ਤੇ ਹੁਣ ਭਾਰਤ ਸਰਕਾਰ ਨੇ ਉਸ ਦੇ ਨਾਂ 'ਤੇ ਡਾਕ ਟਿਕਟ ਜਾਰੀ ਕੀਤੀ ਹੈ। ਅੱਜ ਸਾਡੀ ਟੀਮ ਨੇ ਹਰਜੀਤ ਦੇ ਮਾਤਾ-ਪਿਤਾ ਨਾਲ ਉਸ ਬਾਰੇ ਗੱਲ ਕੀਤੀ। ਸਵੇਰ ਤੋਂ ਹੀ ਹਰਜੀਤ ਦੇ ਮਾਤਾ-ਪਿਤਾ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ।
ਉਸ ਦਾ ਛੋਟਾ ਭਰਾ ਵੀ ਇੰਜੀਨੀਅਰ ਹੈ ਅਤੇ ਉਹ ਅਮਰੀਕਾ ਦੀ ਇਕ ਕੰਪਨੀ ਵਿੱਚ ਜਹਾਜ਼ ਬਣਾਉਣ ਦਾ ਕੰਮ ਕਰ ਰਿਹਾ ਹੈ। ਉਸ ਦੇ ਮਾਤਾ-ਪਿਤਾ ਨੇ ਕਿਹਾ ਕਿ ਅਸੀਂ ਕਹਿ ਸਕਦੇ ਹਾਂ ਕਿ ਸਰਕਾਰੀ ਸਕੂਲਾਂ 'ਚ ਪੜ੍ਹੇ ਬੱਚੇ ਵੀ ਵੱਡੀਆਂ ਉਚਾਈਆਂ ਹਾਸਲ ਕਰ ਸਕਦੇ ਹਨ।
ਖ਼ਬਰ ਇਹ ਵੀ : ਸਿਮਰਜੀਤ ਬੈਂਸ 3 ਦਿਨਾ ਪੁਲਸ ਰਿਮਾਂਡ 'ਤੇ, ਉਥੇ ਮੱਤੇਵਾੜਾ ਪ੍ਰੋਜੈਕਟ ਰੱਦ ਕਰਨ ਦਾ ਐਲਾਨ, ਪੜ੍ਹੋ TOP 10
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
BDPO ਅਮਲੋਹ ਕੁਲਵਿੰਦਰ ਰੰਧਾਵਾ ਲੱਖਾਂ ਰੁਪਏ ਦੇ ਘਪਲੇ ਦੇ ਦੋਸ਼ 'ਚ ਮੁਅੱਤਲ
NEXT STORY