ਬੁਢਲਾਡਾ (ਮਨਜੀਤ) - ਸਥਾਨਕ ਸ਼ਹਿਰ ਬੁਢਲਾਡਾ ਵਿਖੇ ਪੰਜਾਬ ਭਰ ਦੇ ਬੇਰੋਜ਼ਗਾਰ ਮੁੰਡੇ, ਕੁੜੀਆਂ, ਐਕਸ ਸਰਵਿਸਮੈਨ ਨੂੰ ਸਕਿਉਰਿਟੀ ਗਾਰਡ ਵਜੋਂ ਭਰਤੀ ਕਰਨ ਤੇ ਹਰ ਪ੍ਰਕਾਰ ਦੀਆਂ ਸਰਕਾਰੀ ਅਰਧ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਦੀ ਨਿੱਜੀ ਸੁਰੱਖਿਆ ਲਈ ਸਕਿਉਰਿਟੀ ਗਾਰਡ ਦਾ ਪ੍ਰਬੰਧ ਕਰਨ ਸਬੰਧੀ ਦਫਤਰ ਖੁੱਲ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਪਟਨ ਸਨਲਈਟ ਸਕਿਉਰਿਟੀ ਏਜੰਸੀ ਪ੍ਰਾਈਵੇਟ ਲਿਮਿਟਿਡ ਦੇ ਡਾਇਰੈਕਟਰ ਕੈਪਟਨ ਬਿੱਕਰ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਦੇ ਬੇਰੋਜ਼ਗਾਰ ਮੁੰਡੇ ਕੁੜੀਆਂ ਐਕਸ ਸਰਵਿਸਮੈਨ ਲਾਇਸੈਂਸ ਧਾਰਕ ਸਿਵਿਲਿੰਅਨ ਲਈ ਸਕਿਉਰਿਟੀ ਗਾਰਡ ਭਾਰਤੀ ਹੋਣ ਦਾ ਸੁਨਹਿਰੀ ਅਫਸਰ ਮਿਲੇਗਾ। ਉਨ੍ਹਾਂ ਦੱਸਿਆ ਕਿ ਬਰੇ ਰੋਡ ਬੁਢਲਾਡਾ (ਮਾਨਸਾ) ਵਿਖੇ ਮੁੱਖ ਦਫਤਰ 'ਚ ਕੋਈ ਵੀ ਵਿਅਕਤੀ ਆਪਣਾ ਨਾਮ ਰਜਿਸਟਰ ਕਰਵਾ ਸਕਦਾ ਤੇ ਸਰਕਾਰੀ ਅਰਧ ਸਰਕਾਰੀ ਤੇ ਪ੍ਰਾਈਵੇਟ ਸੰਸਥਾਵਾਂ ਨੂੰ ਪੰਜਾਬ ਦੀ ਇਸ ਰਜਿਸਟਰਡ ਏਜੇਂਸੀ ਵੱਲੋਂ ਨਿਪੁੰਨ ਸਕਿਉਰਿਟੀ ਗਾਰਡ ਮਿਲਣਗੇ। ਕੈਪਟਨ ਸਨਲਾਈਟ ਸਕਿਉਰਿਟੀ ਏਜੇਂਸੀ ਪ੍ਰਾਈਵੇਟ ਲਿਮਿਟਿਡ ਦੇ ਮੁਖ ਦਫਤਰ
ਬੁਢਲਾਡਾ (ਮਾਨਸਾ) ਦਾ ਉਦਘਾਟਨ ਕਰਦੇ ਸਮੇ ਸੁਖਦੇਵ ਸਿੰਘ ਭੱਟੀ ਸਾਬਕਾ ਏ. ਆਈ. ਜੀ (ਆਈ.ਟੀ) ਪੰਜਾਬ ਪੁਲਸ ਨੇ ਕਿਹਾ ਕਿ ਇਹ ਰਜਿਸਟਰਡ ਏਜੇਂਸੀ ਜਿਥੇ ਪੰਜਾਬ ਦੀਆਂ ਵੱਖ-ਵੱਖ ਸੰਸਥਾਵਾਂ ਤੇ ਦਫਤਰ ਨੂੰ ਨਿਪੁੰਨ ਸਕਿਉਰਿਟੀ ਗਾਰਡ ਪ੍ਰਦਾਨ ਕਰੇਗੀ। ਉੱਥੇ ਨਾਲ ਹੀ ਪੰਜਾਬ ਭਰ ਦੇ ਬੇਰੋਜ਼ਗਾਰ ਮੁੰਡੇ ਕੁੜੀਆਂ ਐਕਸ ਸਰਵਿਸਮੈਨ, ਲਾਇਸੈਂਸ ਧਾਰਕ, ਸਿਵਿਲਿੰਅਨ ਨੂੰ ਵੀ ਰੋਜ਼ਗਾਰ ਮਿਲੇਗਾ। ਉਨ੍ਹਾਂ ਨਾਲ ਹੀ ਨਵ-ਨਿਯੁਕਤ ਸਕਿਉਰਿਟੀ ਗਾਰਡ ਨੂੰ ਕੈਪਟਨ ਸਨਲਈਟ ਸਕਿਉਰਿਟੀ ਏਜੇਂਸੀ ਪ੍ਰਾਈਵੇਟ ਲਿਮਿਟਿਡ ਵੱਲੋਂ ਨਿਯੁਕਤੀ ਪੱਤਰ ਪ੍ਰਦਾਨ ਕੀਤੇ।|ਇਸ ਮੌਕੇ ਏਜੇਂਸੀ ਦੇ ਮੈਨੇਜਿੰਗ ਡਾਇਰੈਕਟਰ ਇੰਜ. ਸੀ. ਐੱਸ. ਚਹਿਲ ਨੇ ਕਿਹਾ ਕਿ ਇਸ ਰਜਿਸਟਰਡ ਏਜੇਂਸੀ ਵੱਲੋਂ ਇਕ ਮਹੀਨੇ ਦਾ ਸਕਿਉਰਿਟੀ ਗਾਰਡ ਸਰਟੀਫਿਕੇਟ ਕੋਰਸ ਕਰਵਾਇਆ ਜਾਂਦਾ ਹੈ ਜੋ ਕਿ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ। ਰਜਿਸਟਰ ਕੀਤੇ ਵਿਅਕਤੀਆਂ ਨੂੰ ਇਕ ਮਹੀਨੇ ਦੀ ਫ੍ਰੀ ਟ੍ਰੇਨਿੰਗ ਮੁਹੱਈਆ ਕਾਰਵਾਈ ਜਾਂਦੀ ਹੈ ਤਾਂ ਜੋ ਇਕ ਸਿੱਖਿਅਤ ਗਾਰਡ ਹੀ ਡਿਊਟੀ 'ਤੇ ਤਾਇਨਾਤ ਕੀਤਾ ਜਾ ਸਕੇ। ਇਸ
ਉਦਘਾਟਨ ਸਮਾਰੋਹ ਮੌਕੇ ਜ਼ਿਲਾ ਸੈਨਿਕ ਭਲਾਈ ਮਾਨਸਾ ਦੇ ਕਰਮਚਾਰੀ ਸੂਬੇਦਾਰ ਸੇਵਕ ਸਿੰਘ, ਸੂਬੇਦਾਰ ਭੁੱਲਾ ਸਿੰਘ ਫੌਜੀ, ਬਲਵਿੰਦਰ ਸਿੰਘ ਬੁਢਲਾਡਾ, ਸੂਬੇਦਾਰ ਮੇਜਰ ਸਿੰਘ ,ਬਲਵਿੰਦਰ ਸਿੰਘ ਖਜਾਨਚੀ, ਪ੍ਰਧਾਨ ਅਮਰਜੀਤ ਸਿੰਘ, ਪ੍ਰਧਾਨ ਬਿੱਕਰ ਸਿੰਘ ਸਹੋਤਾ ਤੇ ਜਰਨਲ ਸਕੱਤਰ ਮੇਘਾ ਸਿੰਘ ਹਾਕਮਵਾਲਾ ਆਲ ਇੰਡੀਆ ਰੰਗਰੇਟਾਦਲ , ਕੇਵਲ ਸਿੰਘ, ਸੁਖਜੀਤ ਟਾਹਲੀਆ, ਸੁਖਚੈਨ ਹਰਿਆਊ ਅਤੇ ਸ਼ਹਿਰ ਦੇ ਪਤਵੰਤ ਤੇ ਸੱਜਣ ਸ਼ਾਮਿਲ ਹੋਏ।
ਪਾਸਟਰ ਕਤਲਕਾਂਡ 'ਚ ਰਮਨਦੀਪ ਤੇ ਸ਼ੇਰਾ 2 ਦਿਨਾਂ ਪੁਲਸ ਰਿਮਾਂਡ 'ਤੇ
NEXT STORY