ਵੈੱਬ ਡੈਸਕ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਤਿੱਖੇ ਤੇਵਰ ਦਿਖਾਏ ਹਨ। ਮਜੀਠੀਆ ਨੇ ਕਲਾਕਾਰਾਂ ਦੀ ਸੁਰੱਖਿਆ (Security) ਵਾਪਸ ਲੈਣ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਦਿਆਂ ਕਈ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਇਹ ਵੀ ਪੜ੍ਹੋ: ਬ੍ਰੇਕਅੱਪ ਦਾ ਦਰਦ ਨਾ ਸਹਿ ਸਕੀ YouTuber, ਵਲੌਗਰ ਪ੍ਰੇਮੀ ਨਾਲ ਬਹਿਸ ਮਗਰੋਂ ਚੁੱਕ ਲਿਆ ਖੌਫਨਾਕ ਕਦਮ
ਕਲਾਕਾਰਾਂ ਦੀ ਸੁਰੱਖਿਆ ਵਾਪਸ ਲੈਣ 'ਤੇ ਭੜਕੇ ਮਜੀਠੀਆ
ਬਿਕਰਮ ਮਜੀਠੀਆ ਨੇ ਇਲਜ਼ਾਮ ਲਾਇਆ ਕਿ ਸਰਕਾਰ ਸਿਆਸੀ ਕਿੜ੍ਹ ਕੱਢਣ ਲਈ ਉਨ੍ਹਾਂ ਕਲਾਕਾਰਾਂ ਦੀ ਸੁਰੱਖਿਆ ਘਟਾ ਰਹੀ ਹੈ ਜੋ ਉਨ੍ਹਾਂ ਨਾਲ ਸਟੇਜ ਸਾਂਝੀ ਕਰਦੇ ਹਨ। ਉਨ੍ਹਾਂ ਕਿਹਾ: "ਜੋਰਡਨ ਸੰਧੂ ਨੇ ਮੇਰੇ ਲਈ ਬੋਲੀ ਪਾਈ ਤਾਂ ਉਸਦੀ ਸੁਰੱਖਿਆ ਵਾਪਸ ਲੈ ਲਈ ਗਈ। ਲੰਘੇ ਦਿਨੀਂ ਗਿੱਪੀ ਗਰੇਵਾਲ ਸੁਖਬੀਰ ਸਿੰਘ ਬਾਦਲ ਨੂੰ ਮਿਲਿਆ, ਤਾਂ ਉਸਦੀ ਸੁਰੱਖਿਆ ਵੀ ਘਟਾ ਦਿੱਤੀ ਗਈ। ਇਹ ਕਿਹੜੀ ਰਾਜਨੀਤੀ ਹੈ?"
ਇਹ ਵੀ ਪੜ੍ਹੋ: ਦੀਪਿਕਾ ਕੱਕੜ ਦੀ Health ਨੂੰ ਲੈ ਕੇ ਵੱਡੀ ਅਪਡੇਟ; ਪੇਟ 'ਚੋਂ ਕੱਢੀ ਗਈ 13mm ਦੀ ਗੰਢ
ਸਿੱਧੂ ਮੂਸੇਵਾਲਾ ਕਾਂਡ ਦਾ ਦਿੱਤਾ ਹਵਾਲਾ
ਸਰਕਾਰ 'ਤੇ ਸਿੱਧਾ ਹਮਲਾ ਕਰਦਿਆਂ ਮਜੀਠੀਆ ਨੇ ਕਿਹਾ, "ਕੀ ਤੁਸੀਂ ਸਾਰਿਆਂ ਨੂੰ ਸਿੱਧੂ ਮੂਸੇਵਾਲਾ ਵਾਂਗ ਮਰਵਾਉਣਾ ਚਾਹੁੰਦੇ ਹੋ?" ਮਜੀਠੀਆ ਨੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਕੁਲਵਿੰਦਰ ਬਿੱਲੇ ਨਾਲ ਵੀ ਭੰਗੜਾ ਪਾ ਚੁੱਕੇ ਹਨ ਅਤੇ ਬੱਬੂ ਮਾਨ ਨੂੰ ਵੀ ਮਿਲ ਚੁੱਕੇ ਹਨ, ਪਰ ਸ਼ਾਇਦ ਸਰਕਾਰ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣੀ ਭੁੱਲ ਗਈ ਹੈ।
'ਕੀ ਸਿਰਫ਼ 'ਆਪ' ਦੀ ਗੱਲ ਕਰਨ ਵਾਲਿਆਂ ਨੂੰ ਮਿਲੇਗੀ ਸੁਰੱਖਿਆ?'
ਮਜੀਠੀਆ ਨੇ ਐਕਟਿੰਗ ਡੀ.ਜੀ.ਪੀ. ਨੂੰ ਸਵਾਲ ਕਰਦਿਆਂ ਪੁੱਛਿਆ ਕਿ ਕੀ ਸੁਰੱਖਿਆ ਸਿਰਫ਼ ਉਨ੍ਹਾਂ ਨੂੰ ਹੀ ਮਿਲੇਗੀ ਜੋ ਭਗਵੰਤ ਮਾਨ ਜਾਂ 'ਆਪ' ਦੇ ਹੱਕ ਵਿੱਚ ਗੱਲ ਕਰਨਗੇ? ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਈ ਕਲਾਕਾਰਾਂ ਨਾਲ ਭੰਗੜੇ ਪਾਉਣਗੇ, ਤਾਂ ਕੀ ਸਰਕਾਰ ਸਾਰਿਆਂ ਦੀ ਸੁਰੱਖਿਆ ਵਾਪਸ ਲੈ ਲਵੇਗੀ?
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਧੀ ਨੇ ਖੁਦ ਨੂੰ ਮਾਰ ਲਈ ਗੋਲੀ, ਸਦਮੇ 'ਚ ਹਾਲੀਵੁੱਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੰਜੈ ਲੀਲਾ ਭੰਸਾਲੀ ਨੂੰ ਆਇਆ ਹਾਰਟ ਅਟੈਕ ! ਜਾਣੋ ਅਸਲ ਸੱਚ
NEXT STORY