ਬੱਧਨੀ ਕਲਾਂ (ਬੱਬੀ )- ਐਸ. ਐਸ. ਪੀ ਮੋਗਾ ਰਾਜਜੀਤ ਸਿੰਘ ਹੁੰਦਲ ਵਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਬੱਧਨੀ ਕਲਾਂ ਦੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਮੋਟਰ ਸਾਈਕਲ ਚੋਰੀ ਕਰਕੇ ਵੇਚਣ ਵਾਲੇ ਇਕ ਗਿਰੋਹ ਨੂੰ ਕਈ ਮੋਟਰ ਸਾਇਕਲਾਂ ਸਮੇਤ ਕਾਬੂ ਕਰ ਲਿਆ ਗਿਆ।
ਇਸ ਸਬੰਧੀ ਅੱਜ ਇਥੇ ਥਾਣਾ ਬੱਧਨੀ ਕਲਾਂ ਦੇ ਐਸ. ਐਚ. ਓ ਇੰਸਪੇਕਟਰ ਕਿੱਕਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਧਨੀ ਕਲਾਂ ਪੁਲਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਮੋਗਾ ਸਹਿਰ ਦੇ ਰਹਿਣ ਵਾਲੇ ਕੁਝ ਵਿਅਕਤੀ ਮੋਟਰ ਸਾਈਕਲ ਚੋਰੀ ਕਰਕੇ ਵੇਚਣ ਦਾ ਧੰਦਾ ਕਰਦੇ ਹਨ ਅਤੇ ਬੱਧਨੀ ਕਲਾਂ ਸਾਈਡ ਵੱਲ ਚੋਰੀ ਦੇ ਕੁਝ ਮੋਟਰ ਸਾਈਕਲ ਵੇਚਣ ਆ ਰਹੇ ਹਨ। ਇਸ ਗੁਪਤ ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਪੁਲਸ ਪਾਰਟੀ ਨਾਲ ਰਣੀਆਂ ਨਹਿਰ ਦੇ ਪੁਲ ਕੋਲ ਨਾਕਾ ਲਗਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ।
ਇਸ ਦੌਰਾਨ ਗੰਗਾ ਸਿੰਘ ਅਤੇ ਪ੍ਰਭਜੋਤ ਸਿੰਘ ਉਰਫ ਬੱਬੂ ਨੂੰ ਕਾਬੂ ਕਰਕੇ 2 ਮੋਟਰ ਸਾਈਕਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਤੋਂ ਪੁੱਛਗਿੱਛ ਕਰਨ ਉਪਰੰਤ ਚਾਰ ਹੋਰ ਮੋਟਰ ਸਾਈਕਲ ਵੀ ਬਰਾਮਦ ਹੋਏ ਹਨ। ਬਰਾਮਦ ਕੀਤੇ ਇੰਨ੍ਹਾਂ ਮੋਟਰ ਸਾਈਕਲਾਂ ਵਿੱਚ ਹੀਰੋ ਹਾਂਡਾ ਸਪਲੈਂਡਰ 10 ਈ. ਏ. ( ਟੀ) –8948, ਹੀਰੋ ਹਾਂਡਾ ਸਪਲੈਡਰ ਨੰਬਰ ਪੀ. ਬੀ. 19. ਜੇ- 4883, ਹੀਰੋ ਹਾਂਡਾ ਪੈਸ਼ਨ ਬਿਨ੍ਹਾਂ ਨੰਬਰ, , ਮੋਟਰ ਸਾਈਕਲ ਸਪਲੈਂਡਰ ਪੀ.ਬੀ.295-4118, ਮੋਟਰ ਸਾਈਕਲ ਸਪਲੈਂਡਰ ਪੀ.ਬੀ-47 ਏ- 9822, ਅਤੇ ਤਿੰਨ ਮੋਟਰ ਸਾਈਕਲਾਂ ਦੇ ਇੰਜਣ ਤੇ ਚੱਕੇ ਆਦਿ ਸਮਾਨ ਵੀ ਸ਼ਾਮਲ ਹੈ।
ਘਰ ਦੀ ਛੱਤ ਤੋਂ 32 ਬੋਰ ਦਾ ਰਿਵਾਲਵਰ ਤੇ ਜਿੰਦਾ ਕਾਰਤੂਸ ਬਰਾਮਦ
NEXT STORY