ਬਠਿੰਡਾ (ਵਿਜੇ ਵਰਮਾ) : ਕੇਂਦਰੀ ਜੇਲ੍ਹ ਬਠਿੰਡਾ ਇਕ ਵਾਰ ਫਿਰ ਵਿਵਾਦਾਂ 'ਚ ਆ ਗਈ ਹੈ। ਤਾਜ਼ਾ ਤਲਾਸ਼ੀ ਦੌਰਾਨ ਜੇਲ੍ਹ ਵਿਚੋਂ ਨਸ਼ੀਲੇ ਪਦਾਰਥ, ਮੋਬਾਇਲ ਅਤੇ ਘਾਤਕ ਹਥਿਆਰ ਮਿਲਣ ਨਾਲ ਜੇਲ੍ਹ ਪ੍ਰਸ਼ਾਸਨ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਪਤਾ ਲੱਗਾ ਹੈ ਕਿ ਹਰਿਆਣਾ ਨਿਵਾਸੀ ਕੈਦੀ ਰਜਿੰਦਰ ਕੁਮਾਰ ਪੁੱਤਰ ਦਲਵੀਰ ਸਿੰਘ ਕੋਲੋਂ ਇਕ ਮੋਬਾਇਲ, ਸਿੰਮ ਕਾਰਡ ਅਤੇ ਚਾਰਜਰ ਬਰਾਮਦ ਹੋਏ ਹਨ। ਕੈਦੀ ਜੇਲ੍ਹ 'ਚੋਂ ਹੀ ਬਾਹਰ ਸੰਪਰਕ ਕਰ ਰਿਹਾ ਸੀ, ਜੋ ਕਿ ਕਾਨੂੰਨ ਲਈ ਵੱਡੀ ਚੁਣੌਤੀ ਹੈ। ਇਕ ਹੋਰ ਕੈਦੀ ਕੋਲੋਂ ਲੋਹੇ ਦੀਆਂ ਰਾਡਾਂ, ਸੂਏ ਅਤੇ 13 ਗ੍ਰਾਮ ਚਿੱਟਾ (ਹੈਰੋਇਨ) ਵੀ ਬਰਾਮਦ ਹੋਈ ਹੈ।
ਇਹ ਚੌਕਾ ਦੇਣ ਵਾਲਾ ਖ਼ੁਲਾਸਾ ਡਿਪਟੀ ਸੁਪਰੀਡੈਂਟ ਸ਼ਿਵ ਕੁਮਾਰ ਵਲੋਂ ਕੀਤਾ ਗਿਆ, ਜਿਨ੍ਹਾਂ ਨੇ ਮਾਮਲਾ ਦਰਜ ਕਰਵਾਉਣ ਲਈ ਥਾਣਾ ਕੈਂਟ ਪੁਲਸ ਨੂੰ ਲਿਖ਼ਤੀ ਜਾਣਕਾਰੀ ਦਿੱਤੀ ਹੈ। ਇਹ ਸਾਰੀ ਘਟਨਾ ਸਾਵਧਾਨ ਕਰਦੀ ਹੈ ਕਿ ਜੇਲ੍ਹਾਂ ਦੇ ਅੰਦਰ ਨਸ਼ਾ ਅਤੇ ਗੈਰ-ਕਾਨੂੰਨੀ ਗਤਿਵਿਧੀਆਂ ਕਿਸ ਹੱਦ ਤੱਕ ਫੈਲ ਚੁੱਕੀਆਂ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ 'ਚ ਦੋਸ਼ੀਆਂ ਖ਼ਿਲਾਫ਼ ਕੀ ਕਾਨੂੰਨੀ ਕਾਰਵਾਈ ਹੁੰਦੀ ਹੈ ਅਤੇ ਜੇਲ੍ਹ ਪ੍ਰਸ਼ਾਸਨ ਨੂੰ ਕਿੰਨੀ ਜ਼ਿੰਮੇਵਾਰੀ ਨਿਭਾਉਣੀ ਪੈਂਦੀ ਹੈ।
MLA ਰਮਨ ਅਰੋੜਾ ਦੀ ਖੇਡ, Black Money ਨੂੰ ਇੰਝ ਕੀਤਾ White, ਹੈਰਾਨ ਕਰੇਗਾ ਪੂਰਾ ਮਾਮਲਾ
NEXT STORY