ਤਰਨਤਾਰਨ (ਰਾਜੂ)- ਜ਼ਿਲਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਲੌਹਕਾ ਵਿਖੇ ਫਰੂਟ ਦਾ ਕੰਮ ਕਰਦੇ ਇਕ ਵਿਅਕਤੀ ਨੇ ਆਪਣੀ ਬੇਟੀ ਨੂੰ ਵਿਦੇਸ਼ ਭੇਜਣ ਲਈ ਏਜੰਟਾਂ ਨੂੰ ਦਿੱਤੇ ਪੈਸੇ ਵਾਪਸ ਨਾ ਕਰਨ ’ਤੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਘਟਨਾ ਸਬੰਧੀ ਥਾਣਾ ਸਿਟੀ ਪੱਟੀ ਦੀ ਪੁਲਸ ਨੇ ਤਿੰਨ ਲੋਕਾਂ ਦੇ ਵਿਰੁੱਧ ਕੇਸ ਦਰਜ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਸਰਬਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਪਿੰਡ ਲੌਹਕਾ ਨੇ ਦੱਸਿਆ ਕਿ ਉਸ ਦਾ ਪਤੀ ਕੁਲਵੰਤ ਸਿੰਘ ਫਰੂਟ ਦੀ ਦੁਕਾਨ ਕਰਦਾ ਸੀ। ਉਨ੍ਹਾਂ ਦੇ ਗੁਆਂਢੀਆਂ ਦੀ ਕੁੜੀ ਮਨਪ੍ਰੀਤ ਕੌਰ ਪਿੰਡ ਕਿਰਤੋਵਾਲ ਕਲਾਂ ਨਿਵਾਸੀ ਰੇਸ਼ਮ ਸਿੰਘ ਨਾਲ ਵਿਆਹੀ ਹੋਈ ਹੈ।
ਇਹ ਵੀ ਪੜ੍ਹੋ-ਪੰਜਾਬ: 2 ਨੈੱਟਵਰਕ ਚਲਾਉਣ ਵਾਲੇ 4 ਮੁਲਜ਼ਮ ਕਾਬੂ, ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਤੇ ਹਥਿਆਰ ਬਰਾਮਦ
ਜਿਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਵਿਦੇਸ਼ ਭੇਜਦੇ ਹਨ, ਜਿਸ ਨੇ ਉਸ ਦੀ ਕੁੜੀ ਨਗੀਤਾ ਨੂੰ ਇਟਲੀ ਭੇਜਣ ਦੇ ਝਾਂਸੇ ਵਿਚ ਫਸਾ ਲਿਆ ਅਤੇ 3 ਲੱਖ 50 ਹਜ਼ਾਰ ਰੁਪਏ ਵਸੂਲ ਕਰਨ ਤੋਂ ਬਾਅਦ ਉਸ ਦੀ ਕੁੜੀ ਨਗੀਤਾ ਨੂੰ ਇਟਲੀ ਭੇਜਣ ਦੀ ਬਜਾਏ ਅਰਮਾਨੀਆ ਭੇਜ ਦਿੱਤਾ, ਜਿੱਥੇ ਉਸ ਦੀ ਕੁੜੀ ਬੀਮਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ ਵਿਚ ਮਨਪ੍ਰੀਤ ਕੌਰ ਨੇ 1 ਲੱਖ 90 ਹਜ਼ਾਰ ਰੁਪਏ ਵਾਪਸ ਕਰਨ ਦਾ ਇਕਰਾਰ ਕੀਤਾ, ਜਿਸ ਵਿਚੋਂ 55 ਹਜ਼ਾਰ ਰੁਪਏ ਵਾਪਸ ਕਰ ਦਿੱਤੇ ਪਰ ਬਾਕੀ ਰਕਮ ਦੇਣ ਤੋਂ ਟਾਲ-ਮਟੋਲ ਕਰਦੇ ਰਹੇ ।
ਇਹ ਵੀ ਪੜ੍ਹੋ-ਪੰਜਾਬ: ਸਿਹਤ ਵਿਭਾਗ ਦਾ ਵੱਡਾ ਫੈਸਲਾ, ਅੰਮ੍ਰਿਤਸਰ 'ਚ ਇਨ੍ਹਾਂ ਮਰੀਜ਼ਾਂ ਲਈ ਸੋਮਵਾਰ ਤੋਂ ਖੁੱਲ੍ਹਣਗੇ ਸਪੈਸ਼ਲ ਕਲੀਨਿਕ
ਕਰੀਬ 4-5 ਦਿਨ ਪਹਿਲਾਂ ਮਨਪ੍ਰੀਤ ਕੌਰ ਪਿੰਡ ਆਈ, ਜਿਸ ਨੇ ਉਨ੍ਹਾਂ ਨੂੰ ਪੈਸੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਮਨਪ੍ਰੀਤ ਕੌਰ ਦੇ ਪਤੀ ਰੇਸ਼ਮ ਸਿੰਘ ਨੇ ਵੀ ਫ਼ੋਨ ’ਤੇ ਮਾੜਾ-ਚੰਗਾ ਬੋਲਿਆ, ਜਿਸ ਕਰਕੇ ਉਸ ਦਾ ਪਤੀ ਕੁਲਵੰਤ ਸਿੰਘ ਪ੍ਰੇਸ਼ਾਨ ਰਹਿਣ ਲੱਗ ਪਿਆ ਅਤੇ 5 ਅਕਤੂਬਰ ਨੂੰ ਉਸ ਦੇ ਪਤੀ ਨੇ ਅਚਾਨਕ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਕਰਕੇ ਉਸ ਦੇ ਪਤੀ ਦੀ ਹਾਲਤ ਖਰਾਬ ਹੋ ਗਈ ਅਤੇ ਉਸ ਦੇ ਪਤੀ ਦੀ ਮੌਤ ਹੋ ਗਈ। ਇਸ ਸਬੰਧੀ ਏ.ਐੱਸ.ਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਦਈਆ ਦੀ ਸ਼ਿਕਾਇਤ ’ਤੇ ਮਨਪ੍ਰੀਤ ਕੌਰ, ਰੇਸ਼ਮ ਸਿੰਘ ਅਤੇ ਸੁਖਦੇਵ ਸਿੰਘ ਉਰਫ਼ ਮਨੀ ਵਾਸੀਆਨ ਕਿਰਤੋਵਾਲ ਕਲਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਅੰਮ੍ਰਿਤਸਰ 'ਚ ਪਟਾਕਿਆਂ ਦੇ ਲਾਇਸੈਂਸ ਲਈ ਲੱਗੀਆਂ ਲਾਈਨਾਂ, 2 ਦਿਨ 'ਚ 1000 ਤੋਂ ਵੱਧ ਅਰਜ਼ੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਜਲੰਧਰ ਤੋਂ ਦਿੱਲੀ ਜਾਣ ਵਾਲੀਆਂ 47 ਟਰੇਨਾਂ ਰੱਦ, ਯਾਤਰੀਆਂ ਨੂੰ ਝਲਣੀ ਪਈ ਪਰੇਸ਼ਾਨੀ
NEXT STORY