ਪਟਿਆਲਾ, ਰੱਖੜਾ (ਰਾਣਾ) - ਵਾਤਾਵਰਣ ਦੀ ਸ਼ੁੱਧਤਾ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਿੱਤ ਨਵੇਂ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ ਤਾਂ ਜੋ ਸੂਬੇ ਅੰਦਰ ਆਮ ਲੋਕਾਂ ਨੂੰ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਇਆ ਜਾ ਸਕੇ, ਇਸੇ ਤਹਿਤ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਟਿਆਲਾ ਸ਼ਹਿਰ ਦੀ ਆਬੋ-ਹਵਾ ਦਾ ਲਗਾਤਾਰ ਪ੍ਰਦੂਸ਼ਣ ਮਾਪ ਕੇ ਹਵਾ ਦੀ ਗੁਣਵੱਤਾ ਦੱਸਣ ਵਾਲੇ ਯੰਤਰ ਨੂੰ ਵਿਧੀਵਤ ਚਾਲੂ ਕਰਨ ਦਾ ਰਸਮੀ ਤੌਰ 'ਤੇ ਉਦਘਾਟਨ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਵੱਲੋਂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਹਵਾ-ਗੁਣਵੱਤਾ ਮਾਪਕ ਯੰਤਰ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਯੰਤਰ ਰਾਹੀਂ ਆਬੋ-ਹਵਾ ਦੇ ਅੱਠ ਪੈਰਾਮੀਟਰ ਪੀ. ਐੱਮ. 2.5, ਪੀ. ਐੱਮ 10, ਅਮੋਨੀਆ, ਸਲਫਰਡਾਈ ਆਕਸਾਈਡ, ਨਾਈਟ੍ਰੋਜਨ ਦੇ ਆਕਸਾਈਡ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਓਜ਼ੋਨ ਆਦਿ ਮਾਪ ਕੇ ਹਵਾ ਦੀ ਗੁਣਵੱਤਾ ਕੱਢੀ ਜਾਂਦੀ ਹੈ ਜੋ ਹਵਾ ਪ੍ਰਦੂਸ਼ਣ ਕੰਟਰੋਲ ਕਰਨ ਲਈ ਥੋੜ੍ਹੇ ਸਮੇਂ ਦੀਆਂ ਅਤੇ ਲੰਬੇ ਸਮੇਂ ਦੀਆਂ ਪਾਲਿਸੀਆਂ ਨਿਰਧਾਰਤ ਕਰਨ ਲਈ ਲਾਭਦਾਇਕ ਸਿੱਧ ਹੁੰਦੀ ਹੈ। ਤਕਰੀਬਨ 70 ਲੱਖ ਰੁਪਏ ਦੀ ਕੀਮਤ ਵਾਲਾ ਇਹ ਯੰਤਰ ਪਟਿਆਲਾ ਵਿਖੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਫ਼ਤਰ ਵਿਚ ਲੱਗਣ ਨਾਲ ਸ਼ਹਿਰ ਵਾਸੀਆਂ ਨੂੰ ਹਵਾ ਦੀ ਕੁਆਲਿਟੀ ਦੀ ਲਗਾਤਾਰ ਜਾਣਕਾਰੀ ਪ੍ਰਾਪਤ ਹੁੰਦੀ ਰਹੇਗੀ। ਇਸ ਯੰਤਰ ਤੋਂ ਪ੍ਰਾਪਤ ਪੈਰਾਮੀਟਰ ਵਾਈਜ਼ ਡਾਟਾ ਅਤੇ ਹਵਾ ਦੀ ਗੁਣਵੱਤਾ ਬੋਰਡ ਦੀ ਵੈÎੱਬਸਾਈਟ 'ਤੇ ਹਰ ਵਕਤ ਉਪਲੱਬਧ ਰਹੇਗੀ।
ਸੂਬੇ ਅੰਦਰ ਆਬੋ-ਹਵਾ ਗੁਣਵੱਤਾ ਮਾਪਕ ਪੰਜ ਯੰਤਰ ਕੀਤੇ ਜਾ ਚੁੱਕੇ ਹਨ ਸਥਾਪਤ
ਸੂਬੇ ਅੰਦਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਹੁਣ ਤੱਕ ਪੰਜ ਆਬੋ-ਹਵਾ ਗੁਣਵੱਤਾ ਮਾਪਕ ਯੰਤਰ ਸਥਾਪਤ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚ ਪਟਿਆਲਾ ਤੋਂ ਇਲਾਵਾ ਅੰਮ੍ਰਿਤਸਰ, ਲੁਧਿਆਣਾ, ਮੰਡੀ ਗੋਬਿੰਦਗੜ੍ਹ, ਜਲੰਧਰ ਵਿਖੇ ਲਾਏ ਜਾ ਚੁੱਕੇ ਹਨ। ਬੋਰਡ ਚੇਅਰਮੈਨ ਕਾਹਨ ਸਿੰਘ ਪੰਨੂੰ ਦੇ ਯੋਗ ਯਤਨਾਂ ਸਦਕਾ ਜਲਦ ਹੀ ਖੰਨਾ ਵਿਖੇ 6ਵਾਂ ਆਬੋ-ਹਵਾ ਗੁਣਵੱਤਾ ਮਾਪਕ ਯੰਤਰ ਬੋਰਡ ਸਥਾਪਤ ਕਰਨ ਜਾ ਰਿਹਾ ਹੈ, ਜਿਸ ਨਾਲ ਫੈਲ ਰਹੇ ਪ੍ਰਦੂਸ਼ਣ ਦੀ ਸਮੁੱਚੀ ਜਾਣਕਾਰੀ ਸਮੇਂ-ਸਮੇਂ ਸਿਰ ਬੋਰਡ ਨੂੰ ਮਿਲ ਸਕੇਗੀ, ਜਿਸਨੂੰ ਕੰਟਰੋਲ ਕਰਨ ਵਿਚ ਮਦਦ ਮਿਲੇਗੀ।
ਬੋਰਡ ਦੀ ਵੈੱਬਸਾਈਟ ਤੋਂ ਲਈ ਜਾ ਸਕਦੀ ਹੈ ਹਰ ਤਰ੍ਹਾਂ ਦੀ ਜਾਣਕਾਰੀ
ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਅਤੇ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਰੋਕਥਾਮ ਬੋਰਡ ਦੀਆਂ ਵੈੱਬਸਾਈਟਾਂ 'ਤੇ ਸਮੁੱਚੀ ਜਾਣਕਾਰੀ ਪਾਈ ਜਾਂਦੀ ਹੈ ਤਾਂ ਜੋ ਕੋਈ ਵੀ ਵਿਅਕਤੀ ਵੈੱਬਸਾਈਟਾਂ ਤੋਂ ਸਮੁੱਚੇ ਸਟੇਸ਼ਨਾਂ ਸਬੰਧੀ ਜਾਣਕਾਰੀ ਆਸਾਨ ਤਰੀਕੇ ਨਾਲ ਲੈ ਸਕੇ।
ਦੁਕਾਨਾਂ ਦਾ ਸੌਦਾ ਕਰ ਕੇ 26 ਲੱਖ ਰੁਪਏ ਠੱਗੇ
NEXT STORY