ਬੁਢਲਾਡਾ (ਰਾਮ ਰਤਨ, ਬਾਂਸਲ) : ਬੁਢਲਾਡਾ ਸ਼ਹਿਰ ਦੇ ਨਜ਼ਦੀਕ ਪਿੰਡ ਕਿਸ਼ਨਗੜ੍ਹ- ਬਹਾਦਰਪੁਰ ਰੋਡ 'ਤੇ ਸਥਿਤ ਇੱਕ ਢਾਬਾ ਚਾਲਕ ਵੱਲੋਂ ਢਾਬੇ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ। ਇਸ ਦੀ ਭਿਣਕ ਲੱਗਦਿਆਂ ਹੀ ਪੁਲਸ ਨੇ ਢਾਬੇ 'ਤੇ ਰੇਡ ਮਾਰ ਦਿੱਤੀ ਤਾਂ ਪੁਲਸ ਨੂੰ ਦੇਖਦੇ ਹੀ ਦੇਹ ਵਪਾਰ ਦੇ ਧੰਦੇ 'ਚ ਸ਼ਾਮਲ ਵਿਅਕਤੀਆਂ ਦੇ ਹੋਸ਼ ਉੱਡ ਗਏ।
ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੀ ਖ਼ਬਰ, ਲਾਜ਼ਮੀ ਹੋਣ ਜਾ ਰਿਹਾ ਇਹ Rule, ਧਿਆਨ ਨਾਲ ਪੜ੍ਹ ਲਓ ਖ਼ਬਰ
ਇਸ ਦੌਰਾਨ ਢਾਬੇ 'ਤੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦੌਰਾਨ 8 ਵਿਅਕਤੀਆਂ ਨੂੰ ਕਾਬੂ ਕਰਨ ਦੀ ਖ਼ਬਰ ਹੈ। ਕਾਬੂ ਕਰਨ ਵਾਲਿਆਂ 'ਚ 5 ਔਰਤਾਂ ਸ਼ਾਮਲ ਹਨ। ਢਾਬਾ ਚਾਲਕ ਕਿਰਨਜੀਤ ਕੌਰ ਅਬੋਹਰ ਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਜੋ ਪਿਛਲੇ ਸਮੇਂ ਤੋਂ ਪਿੰਡ ਕਿਸ਼ਨਗੜ੍ਹ-ਬਹਾਦਰਪੁਰ ਰੋਡ 'ਤੇ ਢਾਬੇ ਦੀ ਆੜ ਹੇਠ ਦੇਹ ਵਪਾਰ ਦਾ ਧੰਦਾ ਚਲਾ ਰਹੀ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਹਜ਼ਾਰਾਂ ਕਾਮਿਆਂ ਲਈ ਖ਼ੁਸ਼ਖ਼ਬਰੀ, ਮਾਨ ਸਰਕਾਰ ਨੇ ਦਿੱਤੀ ਇਸ ਪ੍ਰਾਜੈਕਟ ਨੂੰ ਮਨਜ਼ੂਰੀ
ਮੁਲਜ਼ਮਾਂ ਨੂੰ ਬੁਢਲਾਡਾ ਦੀ ਅਦਾਲਤ 'ਚ ਪੇਸ਼ ਕਰਕੇ ਪੁਲਸ ਨੇ ਕਾਰਵਾਈ ਆਰੰਭ ਦਿੱਤੀ ਹੈ। ਉਧਰ ਦੂਜੇ ਪਾਸੇ ਪੁਲਸ ਦੀ ਇਸ ਕਾਰਵਾਈ ਤੋਂ ਆਮ ਲੋਕ ਖੁਸ਼ ਨਜ਼ਰ ਆ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਇਸ ਜ਼ਿਲ੍ਹੇ 'ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
NEXT STORY