ਚੰਡੀਗੜ੍ਹ (ਸੁਸ਼ੀਲ) : ਸੈਕਸਟੌਰਸ਼ਨ (ਜਿਣਸੀ ਬਲੈਕਮੇਲਿੰਗ) ਰੈਕੇਟ ਚਲਾ ਕੇ ਲੋਕਾਂ ਨਾਲ ਠੱਗੀ ਕਰਨ ਵਾਲੇ ਕਾਬੂ ਕੀਤੇ ਗਏ ਗਿਰੋਹ ਦੇ ਤਿੰਨ ਮੈਂਬਰਾਂ ਦੀ ਨਿਸ਼ਾਨਦੇਹੀ ’ਤੇ ਆਪਰੇਸ਼ਨ ਸੈੱਲ ਨੇ ਰਾਜਸਥਾਨ ਦੇ ਭਰਤਪੁਰ ਦੇ ਜ਼ਿਲ੍ਹੇ 'ਚ ਛਾਪੇਮਾਰੀ ਕਰ ਕੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਰਾਜਸਥਾਨ ਦੇ ਪਿੰਡ ਪਲਰੀ ਨਿਵਾਸੀ ਅਲੀਸ਼ੇਰ, ਹਰਿਆਣਾ ਦੇ ਪਲਵਲ ਦੇ ਪਿੰਡ ਮੋਹਦਮਕਾ ਨਿਵਾਸੀ ਅਲਤਾਫ਼, ਰਾਜਸਥਾਨ ਸਥਿਤ ਅਲਵਰ ਦੇ ਪਿੰਡ ਬੇਧਾ ਨਿਵਾਸੀ ਸ਼ਾਜਿਦ, ਪਲਰੀ ਨਿਵਾਸੀ ਤਲਾਹ, ਰਾਜਸਥਾਨ ਦੇ ਪਿੰਡ ਕੈਥਵਾੜਾ ਨਿਵਾਸੀ ਸਾਹਿਬ ਅਤੇ ਰਾਜਸਥਾਨ ਦੇ ਭਰਤਪੁਰ ਨਿਵਾਸੀ ਸਤੀਸ਼ ਵਜੋਂ ਹੋਈ।
ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਠੱਗੀ ਵਿਚ ਵਰਤੇ ਤਿੰਨ ਲੈਪਟਾਪ, 13 ਮੋਬਾਇਲ ਫ਼ੋਨ, ਏ. ਟੀ. ਐੱਮ. ਕਾਰਡ, ਸਵਾਈਪ ਮਸ਼ੀਨ ਸਮੇਤ 66 ਹਜ਼ਾਰ ਦੀ ਨਕਦੀ ਬਰਾਮਦ ਕੀਤੀ ਹੈ। ਪੁਲਸ ਮੁਤਾਬਕ ਮੁਲਜ਼ਮ ਫੇਸਬੁੱਕ ਰਾਹੀਂ ਆਪਣੇ ਸ਼ਿਕਾਰ ਨੂੰ ਚੁਣਦੇ ਸਨ। ਉਸ ਨਾਲ ਪਹਿਲਾਂ ਗੱਲਬਾਤ ਕਰਦੇ ਸਨ ਅਤੇ ਫਿਰ ਕੁੜੀ ਬਣ ਕੇ ਅਸ਼ਲੀਲ ਸੰਦੇਸ਼ ਭੇਜਦੇ ਸਨ। ਉਸ ਨੂੰ ਵਰਗਲਾ ਕੇ ਉਸ ਦੀ ਨਗਨ ਵੀਡੀਓ ਬਣਾ ਕੇ ਉਸਨੂੰ ਬਲੇਕਮੈਲ ਕਰਦੇ ਸਨ।
ਚੱਕੀ ਦਰਿਆ ’ਚ ਪਠਾਨਕੋਟ-ਕੁੱਲੂ ਰਾਸ਼ਟਰੀ ਰਾਜਮਾਰਗ ’ਤੇ ਬਣੇ ਪੁਲ ਨੂੰ ਖ਼ਤਰਾ, ਪ੍ਰਸ਼ਾਸਨ ਨੇ ਆਵਾਜਾਈ ਕੀਤੀ ਬੰਦ
NEXT STORY