ਬੋਹਾ (ਮਨਜੀਤ)- ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਯੂਥ ਕਲੱਬ ਪਿੰਡ ਹਾਕਮਵਾਲਾ ਵੱਲੋਂ ਅਪਣੀਆਂ ਸਮਾਜਸੇਵੀ ਗਤੀਵਿਧੀਆਂ ਨੂੰ ਅੱਗੇ ਤੋਰਦਿਆਂ ਪਿੰਡ ਦੇ ਇਕ ਗਰੀਬ ਮਜ਼ਦੂਰ ਪਰਿਵਾਰ ਨੂੰ ਆਰਥਿਕ ਸਹਾਇਤਾ ਰਾਸ਼ੀ ਭੇਂਟ ਕੀਤੀ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਬੱਬਲ ਅਤੇ ਸਕੱਤਰ ਗੁਰਤੇਜ ਸਿੰਘ ਮਾਨ ਨੇ ਦੱਸਿਆਂ ਕਿ ਕੁਝ ਸਮਾਂ ਪਹਿਲਾਂ ਦਲਿਤ ਮਜ਼ਦੂਰ ਅਮਰੀਕ ਸਿੰੰਘ ਪੁੱਤਰ ਸਰੂਪ ਸਿੰਘ ਵਾਸੀ ਹਾਕਮਵਾਲਾ ਇਕ ਹਾਦਸੇ ਦੌਰਾਨ ਰੀੜ ਦੀ ਹੱਡੀ ਟੁੱਟ ਜਾਣ ਕਾਰਨ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਸੀ।ਜਿਸ ਉਪਰੰਤ ਪਰਿਵਾਰ ਨੇ ਉਕਤ ਮਜ਼ਦੂਰ ਦਾ ਬਹੁਤ ਇਲਾਜ ਕਰਵਾਇਆ ਪਰ ਉਸਦੀ ਹਾਲਤ 'ਚ ਕੋਈ ਸੁਧਾਰ ਨਾ ਹੋਇਆ ਅਤੇ ਇਸੇ ਦੌਰਾਨ ਪਰਿਵਾਰ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ ਪਰਿਵਾਰ ਦਾ ਗੁਜ਼ਾਰਾ ਵੀ ਮੁਸ਼ਕਿਲ ਹੋ ਗਿਆ । ਹੁਣ ਬੀਤੇ ਕੱਲ ਇਸ ਦਲਿਤ ਮਜ਼ਦੂਰ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਤੇ ਹੋਰ ਵੀ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਲਈ ਕਲੱਬ ਨੇ ਇਸ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦਾ ਫੈਸਲਾ ਕੀਤਾ ਹੈ।ਕਲੱਬ ਮੈਂਬਰਾਂ ਨੇ ਆਖਿਆ ਕਿ ਕਲੱਬ ਅੱਗੇ ਤੋਂ ਵੀ ਲੋੜਵੰਦਾਂ ਦੀ ਸਹਾਇਤਾ ਕਰਦਾ ਰਹੇਗਾ।ਇਸ ਮੌਕੇ ਕਲੱਬ ਦੇ ਖਜਾਨਚੀ ਸੰਸਾਰ ਸਿੰਘ ਥਿੰਦ, ਸੀਨੀਅਰ ਮੀਤ ਪ੍ਰਧਾਨ ਪਲਵਿੰਦਰ ਸਿੰਘ ਥਿੰਦ,ਸਲਾਹਕਾਰ ਡਾ. ਸੁਖਪਾਲ ਸਿੰਘ,ਕੁਲਜੀਤ ਸਿੰਘ ਚਹਿਲ,ਜਗਜੀਤ ਸਿੰਘ ਜੱਸੜ,ਕੁਲਵਿੰਦਰ ਸਿੰਘ,ਬਾਦਲ ਸਿੰਘ ਆਦਿ ਮੌਜੂਦ ਸਨ।
ਬਾਪੂ ਅਜਾਇਬ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟਾਇਆ
NEXT STORY