ਫਤਿਹਗੜ੍ਹ ਸਾਹਿਬ : ਸ਼ਹੀਦ ਊਧਮ ਸਿੰਘ ਦੇ ਸ਼ਹੀਦੇ ਦਿਹਾੜੇ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਫਤਿਹਗੜ੍ਹ ਸਾਹਿਬ ’ਚ ਸਥਿਤ ਸ਼ਹੀਦ ਊਧਮ ਸਿੰਘ ਮੈਮੋਰੀਅਲ ਹਾਲ ’ਚ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਸਿੱਧੂ ਨਾਲ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਵੀ ਮੌਜੂਦ ਸਨ। ਇਸ ਦੌਰਾਨ ਨਵਜੋਤ ਸਿੱਧੂ ਨੇ ਬੋਲਦਿਆਂ ਆਖਿਆ ਕਿ ਸ਼ਹੀਦ ਊਧਮ ਸਿੰਘ ਉਹ ਯੁੱਗ ਪੁਰਸ਼ ਸਨ ਜਿਸ ਨੇ ਜ਼ਾਲਮ ਦਾ ਨਾਸ਼ ਕੀਤਾ ਅਤੇ ਸੰਕੇਤ ਦਿੱਤਾ ਕਿ ਅਸੀਂ ਜ਼ੁਲਮ ਦੇ ਖ਼ਿਲਾਫ਼ ਕਦੇ ਨਹੀਂ ਝੁੱਕ ਸਕਦੇ। ਸਿੱਧੂ ਨੇ ਕਿਹਾ ਕਿ ਜ਼ਿਲ੍ਹਿਆਂਵਾਲੇ ਬਾਗ ਦੇ ਸਾਕੇ ਨੇ ਪੂਰੇ ਦੇਸ਼ ਨੂੰ ਇਕ ਕੀਤਾ ਸੀ।
ਇਹ ਵੀ ਪੜ੍ਹੋ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਕਸ਼ਨ ’ਚ ਕਾਂਗਰਸ ਹਾਈਕਮਾਨ, ਕਈ ਵਿਧਾਇਕਾਂ ਦੀ ਵਧੀ ਟੈਨਸ਼ਨ
ਸਿੱਧੂ ਨੇ ਕਿਹਾ ਕਿ ਉਥੇ ਜਦੋਂ ਊਧਮ ਸਿੰਘ ਨੂੰ ਜੇਲ ਹੋਈ ਤਾਂ ਸ਼ਹੀਦ ਨੇ ਆਪਣਾ ਨਾਮ ਬਦਲ ਕੇ ਰਾਮ ਮੁਹੰਮਦ ਸਿੰਘ ਅਜ਼ਾਦ ਰੱਖ ਲਿਆ ਸੀ। ਸਾਡੇ ਗੁਰੂਆਂ ਦੀ ਵਿਚਾਰ ਧਾਰਾ ਵੀ ਇਹੋ ਸੀ। ਸਭਨਾਂ ਧਰਮਾਂ ਦਾ ਸਨਮਾਨ ਕਰਨਾ ਅਤੇ ਸਾਰਿਆਂ ਨੂੰ ਪਰਿਵਾਰਕ ਏਕਤਾ ਵਿਚ ਬੰਨ੍ਹੀ ਰੱਖਣਾ। ਉਨ੍ਹਾਂ ਕਿਹਾ ਕਿ ਪੰਜਾਬੀ ਵੀ ਇਸ ਪਰਿਵਾਰਕ ਏਕਤਾ ਵਿਚ ਬੰਨ੍ਹੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਸ਼ਹੀਦ ਦੀਆਂ ਅਸਤੀਆਂ 1974 ਵਿਚ ਭਾਰਤ ਲਿਆਂਦੀਆਂ ਗਈਆਂ ਤਾਂ ਉਸ ਦੇ ਕੁਝ ਅੰਸ਼ ਸੁਨਾਮ, ਕੁਝ ਜਲ੍ਹਿਆਂਵਾਲੇਬਾਗ ਤੇ ਕੁਝ ਰੋਜ਼ਾਸ਼ਰੀਫ ਸਨ। ਸੰਵਿਧਾਨ ਵੀ ਇਹੀ ਕਹਿੰਦਾ ਕਿ ਅਸੀਂ ਇਕ ਹਾਂ, ਡਾ. ਅੰਬੇਡਕਰ ਸਾਹਿਬ ਨੇ ਵੀ ਇਹੀ ਕਿਹਾ ਕਿ ਸੀ।
ਇਹ ਵੀ ਪੜ੍ਹੋ : ਕੈਪਟਨ ਨਾਲ ਮੁਲਾਕਾਤ ਤੋਂ ਬਾਅਦ ਹਾਈਕਮਾਨ ਕੋਲ ਪਹੁੰਚੇ ਨਵਜੋਤ ਸਿੱਧੂ
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ 'ਤੇ ਅਦਾਰਾ ‘ਜਗ ਬਾਣੀ’ ਵਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ।
ਸਕਾਲਰਸ਼ਿਪ ’ਚ ਘੋਟਾਲੇ ’ਚ ਹੁਣ ਸੀ. ਬੀ. ਆਈ. ਨੂੰ ਕਾਰਵਾਈ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਲੈਣੀ ਪਵੇਗੀ ਇਜਾਜ਼ਤ
NEXT STORY