ਜਲੰਧਰ- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਧਿਰ ਦੇ ਲੜਕੇ ਦੂਜੀ ਧਿਰ ਦੇ ਲੜਕਿਆਂ 'ਤੇ ਹਮਲਾ ਕਰਦੇ ਸਾਫ ਦਿਖਾਈ ਦੇ ਰਹੇ ਹਨ। ਹਮਲੇ ਦੇ ਨਾਲ-ਨਾਲ ਉਹ ਉਨ੍ਹਾਂ ਦੀਆਂ ਕਾਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਭੰਨਤੋੜ ਕਰ ਰਹੇ ਹਨ ਅਤੇ ਇਸ ਦੌਰਾਨ ਕੁਝ ਨੌਜਵਾਨ 2 ਲੜਕਿਆਂ ਨੂੰ ਕੁੱਟਦੇ ਹੋਏ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਵਲੋਂ ਗੰਦੀਆਂ ਗਾਲ੍ਹਾਂ ਸਾਫ ਸੁਣਾਈ ਦੇ ਰਹੀਆਂ ਹਨ। ਇਹ ਵੀਡੀਓ ਕੈਨੇਡਾ ਦੀ ਦੱਸੀ ਜਾ ਰਹੀ ਹੈ।
ਜਿਸ ਨੂੰ ਹੁਣ ਤੱਕ ਕਾਫੀ ਲੋਕਾਂ ਵਲੋਂ ਦੇਖਿਆ ਅਤੇ ਸ਼ੇਅਰ ਕਰਨ ਦੇ ਨਾਲ-ਨਾਲ ਉਕਤ ਧਿਰਾਂ ਦੀ ਨਿਖੇਧੀ ਵੀ ਕੀਤੀ ਜਾ ਰਹੀ ਹੈ। ਆਈਲਟਸ ਕਰਕੇ ਤੇ ਮਾਪਿਆਂ ਦੇ ਲੱਖਾਂ ਰੁਪਏ ਖਰਚਾ ਕੇ ਕੈਨੇਡਾ ਪਹੁੰਚੇ ਉਕਤ ਨੌਜਵਾਨ ਪੜ੍ਹਾਈ ਵੱਲ ਧਿਆਨ ਨਾ ਦੇ ਕੇ ਕੁਝ ਹੋਰ ਹੀ ਕਾਰੇ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਉਥੋਂ ਦੇ ਮਾਹੌਲ ਨੂੰ ਤਾਂ ਵਿਗਾੜਦੇ ਹੀ ਹਨ ਸਗੋਂ ਪੰਜਾਬ ਵਿਚ ਰਹਿੰਦੇ ਲੱਖਾਂ ਨੌਜਵਾਨਾਂ ਦੀ ਕੈਨੇਡਾ ਜਾਣ ਦੀ ਖਵਾਹਿਸ਼ ਨੂੰ ਵੀ ਧੱਕਾ ਲੱਗੇਗਾ। ਤੁਹਾਨੂੰ ਦੱਸ ਦਈਏ ਕਿ ਕੈਨੇਡਾ ਵਿਚ ਪਹਿਲਾਂ ਵੀ ਇਕ ਲੜਾਈ ਦੀ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਕੁਝ ਪੰਜਾਬੀ ਨੌਜਵਾਨ ਝਗੜਾ ਕਰ ਰਹੇ ਸਨ, ਜਿਸ ਤੋਂ ਬਾਅਦ ਇਹ ਮੁੱਦਾ ਕਾਫੀ ਭਖਿਆ ਰਿਹਾ ਅਤੇ ਜਿਸ ਨਾਲ ਪੰਜਾਬੀਅਤ ਨੂੰ ਸ਼ਰਮਸਾਰ ਹੋਣਾ ਪਿਆ ਸੀ।
ਮੁੱਦਾ ਭਖਿਆ ਤਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਉਦਘਾਟਨੀ ਬੋਰਡ 'ਤੇ ਲਿਖੀ ਗਈ 'ਪੰਜਾਬੀ'
NEXT STORY