ਰੋਹਤਕ- ਹਿਮਾਂਸ਼ੂ ਰਾਣਾ ਤੇ ਧੀਰੂ ਸਿੰਘ ਦੀਆਂ ਸਬਰ ਨਾਲ ਖੇਡੀਆਂ ਪਾਰੀਆਂ ਦੀ ਮਦਦ ਨਾਲ ਹਰਿਆਣਾ ਨੇ ਗਰੁੱਪ-ਡੀ ਮੈਚ ਦੇ ਚੌਥੇ ਤੇ ਆਖਰੀ ਦਿਨ ਹਿਮਾਚਲ ਪ੍ਰਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਹਰਿਆਣਾ ਸਾਹਮਣੇ 71 ਦੌੜਾਂ ਦਾ ਟੀਚਾ ਸੀ ਪਰ ਉਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਦੂਜੀ ਪਾਰੀ ’ਚ ਇਕ ਸਮੇਂ ਉਸ ਦਾ ਸਕੋਰ 3 ਵਿਕਟਾਂ ’ਤੇ 26 ਦੌੜਾਂ ਸੀ। ਇਸ ਤੋਂ ਬਾਅਦ ਹਿਮਾਂਸ਼ੂ ਰਾਣਾ (ਅਜੇਤੂ 37) ਤੇ ਧੀਰੂ ਸਿੰਘ (ਅਜੇਤੂ 24) ਨੇ ਆਪਣੀ ਟੀਮ ਨੂੰ 18.1 ਓਵਰਾਂ ’ਚ ਟੀਚੇ ਤੱਕ ਪਹੁੰਚਾਇਆ।
ਇਨ੍ਹਾਂ ਦੋਵਾਂ ਨੇ ਚੌਥੀ ਵਿਕਟ ਲਈ 51 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਇਸ ਜਿੱਤ ਨਾਲ ਟੀਮ ਨੇ 6 ਅੰਕ ਹਾਸਲ ਕੀਤੇ। ਹਿਮਾਚਲ ਪ੍ਰਦੇਸ਼ ਨੇ ਆਪਣੀ ਪਹਿਲੀ ਪਾਰੀ ’ਚ 253 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ’ਚ ਹਰਿਆਣਾ ਨੇ 296 ਦੌੜਾਂ ਬਣਾ ਕੇ 43 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ। ਹਿਮਾਚਲ ਦੀ ਟੀਮ ਦੂਜੀ ਪਾਰੀ ’ਚ 113 ਦੌੜਾਂ ’ਤੇ ਆਊਟ ਹੋ ਗਈ ਸੀ।
ਕੈਰੇਬੀਆਈ ਤੂਫ਼ਾਨ 'ਚ ਉੱਡੀ ਟੀਮ ਇੰਡੀਆ, ਭਾਰਤ ਨੂੰ 24 ਦੌੜਾਂ ਨਾਲ ਹਰਾ ਕੇ ਸੀਰੀਜ਼ 2-2 ਨਾਲ ਕੀਤੀ ਬਰਾਬਰ
NEXT STORY