ਲੁਧਿਆਣਾ (ਗੌਤਮ): ਹੈਬੋਵਾਲ ਦੇ ਇਲਾਕੇ ਵਿਚ ਦੋ ਨਾਬਾਲਗ 8 ਸਾਲਾ ਬੱਚੇ ਨੂੰ ਧਮਕਾ ਕੇ ਉਸ ਨਾਲ ਵਾਰ-ਵਾਰ ਗੰਦਾ ਕੰਮ ਕਰਦੇ ਰਹੇ। ਜਦੋਂ ਬੱਚੇ ਦੀ ਹਾਲਤ ਵਿਗੜੀ ਤਾਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਿਆ, ਜਿਸ ਮਗਰੋਂ ਬੱਚੇ ਦੀ ਮਾਂ ਨੇ ਥਾਣਾ ਹੈਬੋਵਾਲ ਦੀ ਪੁਲਸ ਨੂੰ ਸੂਚਨਾ ਦਿੱਤੀ। ਜਾਂਚ ਮਗਰੋਂ ਪੁਲਸ ਨੇ ਕਾਰਵਾਈ ਕਰਦਿਆਂ ਨਾਬਾਲਗਾਂ ਦੇ ਖ਼ਿਲਾਫ਼ ਪੋਕਸਸੋ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੀੜਤ ਬੱਚੇ ਦੀ ਮਾਂ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੇ ਦੋ ਬੱਚੇ ਹਨ। ਉਹ ਖ਼ੁਦ ਰੋਜ਼ੀ-ਰੋਟੀ ਕਮਾਉਂਦੀ ਹੈ। ਉਸ ਦਾ ਛੋਟਾ ਪੁੱਤਰ 8 ਸਾਲ ਦਾ ਹੈ ਤੇ ਉਹ LKG ਵਿਚ ਪੜ੍ਹਦਾ ਹੈ। ਚਾਰ ਦਿਨ ਪਹਿਲਾਂ ਉਸ ਦੇ ਪੁੱਤਰ ਦੀ ਅਚਾਨਕ ਤਬੀਅਤ ਖ਼ਰਾਬ ਹੋ ਗਈ ਤੇ ਉਹ ਵਾਰ-ਵਾਰ ਆਪਣੇ ਗੁਪਤ ਅੰਗ ਵਿਚ ਦਰਦ ਹੋਣ ਦੀ ਸ਼ਿਕਾਇਤ ਕਰ ਰਿਹਾ ਸੀ ਤਾਂ ਉਹ ਉਸ ਨੂੰ ਡਾਕਟਰ ਕੋਲ ਲੈ ਗਈ। ਇਸ ਦੌਰਾਨ ਬੱਚੇ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨੇੜੇ ਰਹਿਣ ਵਾਲੇ ਨਾਬਾਲਗ ਮੁੰਡੇ ਅਕਸਰ ਉਸ ਨੂੰ ਧਮਕਾ ਕੇ ਉਸ ਨਾਲ ਗਲਤ ਕੰਮ ਕਰਦੇ ਹਨ ਤੇ ਵਿਰੋਧ ਕਰਨ 'ਤੇ ਕਈ ਤਰ੍ਹਾਂ ਦੀਆਂ ਧਮਕੀਆਂ ਦਿੰਦੇ ਸਨ।
ਇਸ ਸਬੰਧੀ ਗੱਲਬਾਤ ਕਰਦਿਆਂ ਇੰਸਪੈਕਟਰ ਕ੍ਰਿਸ਼ਨ ਲਾਲ ਨੇ ਦੱਸਿਆ ਕਿ ਬੱਚੇ ਦਾ ਮੈਡੀਕਲ ਵੀ ਕਰਵਾਇਆ ਗਿਆ ਹੈ ਤੇ ਉਸ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਅਮਰੀਕਾ ਵਿੱਚ ਪੱਕੇ ਹੋਣਗੇ ਹਜ਼ਾਰਾਂ ਪੰਜਾਬੀ ! ਟਰੰਪ ਸਰਕਾਰ ਨੇ ਅਸਾਇਲਮ ਅਰਜ਼ੀਆਂ ਦੀ ਪ੍ਰੋਸੈਸਿੰਗ 'ਤੇ ਲੱਗੀ ਰੋਕ ਹਟਾਈ
NEXT STORY