ਖੰਨਾ (ਬਿਪਨ ਬੀਜਾ) : ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਵੱਡਾ ਹਮਲਾ ਬੋਲਿਆ ਹੈ। ਦੂਲੋ ਨੇ ਆਖਿਆ ਹੈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚ ਵੱਖ-ਵੱਖ ਤਰ੍ਹਾਂ ਦੇ ਮਾਫੀਆ ਨੂੰ ਇਮਾਨਦਾਰੀ ਨਾਲ ਕੰਟਰੋਲ ਕਰਦੇ ਤਾਂ ਕੁਝ ਵੀ ਕੀਤਾ ਜਾ ਸਕਦਾ ਸੀ। ਹੁਣ ਆਪਣੀ ਨਾਕਾਮੀਆਂ ਨੂੰ ਲੁਕਾਉਣ ਲਈ ਉਹ ਸੋਨੀਆ ਗਾਂਧੀ ’ਤੇ ਇਲਜ਼ਾਮ ਲਗਾ ਰਹੇ ਹਨ। ਦੂਲੋ ਨੇ ਕਿਹਾ ਕਿ ਹੁਣ ਵੀ ਕੈਪਟਨ ਅਮਰਿੰਦਰ ਸਿੰਘ ਇਸ ਮਾਫ਼ੀਏ ਵਿਚ ਮੰਤਰੀਆਂ ਅਤੇ ਹੋਰ ਲੋਕਾਂ ਦੇ ਚਿਹਰੇ ਲੋਕਾਂ ਦੇ ਸਾਹਮਣੇ ਨੰਗੇ ਕਰ ਸਕਦੇ ਹਨ। ਸ਼ਮਸ਼ੇਰ ਸਿੰਘ ਦੂਲੋ ਅਮਲੋਹ ਵਿਖੇ ਇਕ ਨਿੱਜੀ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ। ਇਸ ਦੌਰਾਨ ਉਨ੍ਹਾਂ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫ਼ਾ ਦੀ ਵਾਇਰਲ ਹੋਈ ਵਿਵਾਦਿਤ ਵੀਡੀਓ ਦੀ ਵੀ ਨਿਖੇਧੀ ਕੀਤੀ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਖ਼ਿਲਾਫ਼ ਰਾਣਾ ਗੁਰਜੀਤ ਸਿੰਘ ਨੇ ਸੁੱਟਿਆ ‘ਚਿੱਠੀ ਬੰਬ’, ਕੀਤੀ ਪਾਰਟੀ ’ਚੋਂ ਕੱਢਣ ਦੀ ਮੰਗ
ਦੂਲੋ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅੱਜ ਵੀ ਰੇਤ ਮਾਫੀਆ ਵਿਚ ਜੁੜੇ ਹੋਏ ਲੋਕਾਂ ਦੇ ਨਾਮ ਜਨਤਾ ਸਾਹਮਣੇ ਰੱਖ ਸਕਦੇ ਹਨ। ਨਹੀਂ ਤਾਂ ਹੁਣ ਵੀ ਕੈਪਟਨ ’ਤੇ ਇਹ ਸਵਾਲ ਉੱਠਦੇ ਰਹਿਣਗੇ ਕਿ ਉਨ੍ਹਾਂ ਨੇ ਮਾਫੀਆ ਨੂੰ ਹਿਮਾਇਤ ਕੀਤੀ ਹੈ ਕਿਉਂਕਿ ਜੇਕਰ ਮੰਤਰੀ, ਵਿਧਾਇਕ ਇਸ ਵਿਚ ਸਿੱਧੇ ਜਾਂ ਅਸਿੱਧੇ ਤੌਰ ’ਤੇ ਜੁੜੇ ਹੋਏ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਇਸ ਦਾ ਹਿੱਸਾ ਸੀ।
ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਸਿੱਧੂ ਦਾ ਵੱਡਾ ਬਿਆਨ, ਇਸ਼ਾਰਿਆਂ ’ਚ ਮੁੱਖ ਮੰਤਰੀ ਚਿਹਰੇ ਦੇ ਐਲਾਨ ’ਤੇ ਬੁਲੰਦ ਕੀਤੀ ਆਵਾਜ਼
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ’ਤੇ ਕੀਤੀ ਗਈ ਈ. ਡੀ. ਦੀ ਛਾਪੇਮਾਰੀ ’ਤੇ ਦੂਲੋ ਨੇ ਕਿਹਾ ਕਿ ਬਿਨਾਂ ਕਿਸੇ ਸਬੂਤ ਤੋਂ ਕਿਸੇ ’ਤੇ ਦੋਸ਼ ਨਹੀਂ ਲਗਾਉਣੇ ਚਾਹੀਦੇ। ਉਨ੍ਹਾਂ ਕਿਹਾ ਕਿ ਈ. ਡੀ. ਵੱਲੋਂ ਸਿਰਫ਼ ਇਕ ਨੂੰ ਹੀ ਕਾਬੂ ਕੀਤਾ ਗਿਆ ਹੈ ਹੋਰ ਕਿਸੇ ਨੂੰ ਨਹੀਂ ? ਇਸ ਲਈ ਈ. ਡੀ. ਨੂੰ ਸੱਚਾਈ ਸਾਰਿਆਂ ਸਾਹਮਣੇ ਰੱਖਣੀ ਚਾਹੀਦੀ ਹੈ। ਸਾਬਕਾ ਡੀ. ਜੀ. ਪੀ. ਮੁਸਤਫ਼ਾ ਦੀ ਵਾਇਰਲ ਹੋਈ ਵੀਡੀਓ ’ਤੇ ਉਨ੍ਹਾਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਕਿਉਂਕਿ ਮਲੇਰਕੋਟਲਾ ਇਕ ਅਜਿਹਾ ਸ਼ਹਿਰ ਹੈ ਜੋ ਇਤਿਹਾਸ ਨਾਲ ਜੁੜਿਆ ਹੋਇਆ ਹੈ ਕਿਉਂਕਿ ਉੱਥੋਂ ਦੇ ਨਵਾਬ ਨੇ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਲਈ ਹਾਂ ਦਾ ਨਾਅਰਾ ਮਾਰਿਆ ਸੀ ਪਰ ਮੁਸਤਫਾ ਸਾਬ੍ਹ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਹਨ। ਸਾਨੂੰ ਸਭ ਨੂੰ ਏਕਤਾ ਬਣਾਈ ਰੱਖਣ ਦੀ ਗੱਲ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਸਿੱਧੂ ਸਾਹਮਣੇ ਚੋਣ ਨਹੀਂ ਲੜਨਗੇ ਕੈਪਟਨ, ਪਟਿਆਲਾ ਸ਼ਹਿਰੀ ਤੋਂ ਉੱਤਰਨਗੇ ਮੈਦਾਨ ’ਚ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਗੈਰ ਕਾਨੂੰਨੀ ਮਾਈਨਿੰਗ ਸਬੰਧੀ ਰਾਜਪਾਲ ਨੂੰ ਮਿਲਿਆ 'ਆਪ' ਦਾ ਵਫ਼ਦ, CM ਚੰਨੀ ਖ਼ਿਲਾਫ਼ FIR ਦਰਜ ਕਰਨ ਦੀ ਮੰਗ
NEXT STORY